Gujarat: ਗੁਜਰਾਤ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵਧਣ ਬਾਰੇ ਸਿਹਤ ਮੰਤਰੀ ਨੇ ਕੀ ਕਿਹਾ?

Gujarat: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਆਈਸੀਐਮਆਰ ਦੇ ਅਧਿਐਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਕੋਵਿਡ -19 ਹੋਇਆ ਸੀ , ਉਨ੍ਹਾਂ ਨੂੰ ਦਿਲ ਦੇ ਦੌਰੇ (Heart attack) ਤੋਂ ਬਚਣ ਲਈ ਇੱਕ ਜਾਂ ਦੋ ਸਾਲਾਂ ਲਈ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਗੁਜਰਾਤ ਵਿੱਚ […]

Share:

Gujarat: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਆਈਸੀਐਮਆਰ ਦੇ ਅਧਿਐਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਕੋਵਿਡ -19 ਹੋਇਆ ਸੀ , ਉਨ੍ਹਾਂ ਨੂੰ ਦਿਲ ਦੇ ਦੌਰੇ (Heart attack) ਤੋਂ ਬਚਣ ਲਈ ਇੱਕ ਜਾਂ ਦੋ ਸਾਲਾਂ ਲਈ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਗੁਜਰਾਤ ਵਿੱਚ ਹਾਲ ਹੀ ਵਿੱਚ ਦਿਲ ਦੀਆਂ ਸਮੱਸਿਆਵਾਂ ਕਾਰਨ ਕਈ ਮੌਤਾਂ ਹੋਈਆਂ ਹਨ। ਜਿਨ੍ਹਾਂ ਵਿੱਚ ਬੀਤੇ ਦਿਨੀਂ ਹੋਏ ਗਰਬਾ ਸਮਾਗਮਾਂ ਦੌਰਾਨ ਹੋਈਆਂ ਮੋਤਾਂ ਵੀ ਸ਼ਾਮਲ ਹਨ। ਜਿਸ ਕਾਰਨ ਰਾਜ ਦੇ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਨੂੰ ਕਾਰਡੀਓਲੋਜਿਸਟਸ ਸਮੇਤ ਮੈਡੀਕਲ ਮਾਹਿਰਾਂ ਨਾਲ ਮੀਟਿੰਗ ਕਰਨ ਲਈ ਪ੍ਰੇਰਿਆ ਗਿਆ। ਪਟੇਲ ਨੇ ਮਾਹਿਰਾਂ ਨੂੰ ਦਿਲ ਦੇ ਦੌਰੇ (Heart attack)  ਦੇ ਕਾਰਨਾਂ ਅਤੇ ਉਪਚਾਰਾਂ ਦਾ ਪਤਾ ਲਗਾਉਣ ਲਈ ਮੌਤਾਂ ਦਾ ਅੰਕੜਾ ਇਕੱਠਾ ਕਰਨ ਲਈ ਕਿਹਾ ਸੀ।

ਆਈਸੀਐਰਆਰ ਨੇ ਕੀਤਾ ਅਧਿਐਨ

ਆਈਸੀਐਮਆਰ ਨੇ ਇੱਕ ਵਿਸਤ੍ਰਿਤ ਅਧਿਐਨ ਕੀਤਾ ਹੈ। ਇਸ ਅਧਿਐਨ ਦੇ ਅਨੁਸਾਰ ਜਿਹੜੇ ਲੋਕ ਗੰਭੀਰ ਕੋਵਿਡ-19 ਸੰਕਰਮਣ ਤੋਂ ਪੀੜਤ ਸਨ ਉਨ੍ਹਾਂ ਨੂੰ ਆਪਣੇ ਆਪ ਉੱਪਰ ਜ਼ਿਆਦਾ ਮਿਹਨਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਸਖ਼ਤ ਕਸਰਤ, ਦੌੜ ਅਤੇ ਸ਼ਰੀਰਕ ਜੋਰ ਵਾਲੀ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਘੱਟੋ ਘੱਟ ਇੱਕ ਸਾਲ ਲਈ। ਤਾਂ ਕਿ ਦਿਲ ਦੇ ਦੌਰੇ (Heart attack)  ਤੋਂ ਬਚਿਆ ਜਾ ਸਕੇ। ਆਪਣੀ ਹਾਲੀਆ ਫੇਰੀ ਦੌਰਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਅਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ ਇਸ ਮੁੱਦੇ ਉੱਤੇ ਚਿੰਤਾ ਪ੍ਰਗਟਾਈ ਸੀ।

12ਵੀਂ ਦੇ ਵਿਦਿਆਰਥੀ ਦੀ ਵੀ ਹੋਈ ਮੌਤ

ਦਿਲ ਦਾ ਦੌਰਾ (Heart attack) ਪੈਣ ਕਾਰਨ ਮਰਨ ਵਾਲਿਆਂ ਵਿੱਚ ਖੇੜਾ ਜ਼ਿਲ੍ਹੇ ਦਾ 12ਵੀਂ ਜਮਾਤ ਦਾ ਵਿਦਿਆਰਥੀ ਵੀਰ ਸ਼ਾਹ, ਅਹਿਮਦਾਬਾਦ ਦਾ 28 ਸਾਲਾ ਰਵੀ ਪੰਚਾਲ ਅਤੇ ਵਡੋਦਰਾ ਦਾ 55 ਸਾਲਾ ਸ਼ੰਕਰ ਰਾਣਾ ਸ਼ਾਮਲ ਹੈ। ਇਤਫਾਕਨ, ਨਵਰਾਤਰੀ ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਗਰਬਾ ਸਮਾਗਮ ਦੇ ਆਯੋਜਕਾਂ ਲਈ ਭਾਗੀਦਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਥਾਨ ਅਤੇ ਇੱਕ ਐਂਬੂਲੈਂਸ, ਇੱਕ ਮੈਡੀਕਲ ਟੀਮ ਤਾਇਨਾਤ ਕਰਨਾ ਲਾਜ਼ਮੀ ਕਰ ਦਿੱਤਾ ਸੀ। ਤਾਕਿ ਉਸ ਦੌਰਾਨ ਹੋਣ ਵਾਲੀ ਅਣਹੋਣੀ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਦਰਅਸਲ ਬੀਤੇ ਦਿਨੀਂ ਗੁਜਰਾਤ ਵਿੱਚ ਗਰਬਾ ਸਮਾਗਮ ਦੌਰਾਨ ਕਈ ਮੌਤਾਂ ਹੋਈਆਂ ਸਨ। ਜਿਸ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ। ਇੰਨਾਂ ਮੌਤਾਂ ਨੇ ਸਭ ਨੂੰ ਇੱਕ ਵਾਰ ਗੰਭੀਰ ਚਿੰਤਾ ਅਤੇ ਗਹਿਰੇ ਮੰਥਨ ਲਈ ਪ੍ਰੇਰਿਤ ਕੀਤਾ ਹੈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।