‘ਅਸੀਂ ਆਪਣੇ ਦੁਸ਼ਮਣਾਂ ਦੀ ਵੀ ਪਰਵਾਹ ਕਰਦੇ ਹਾਂ’: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੇ ਤਿੰਨ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਨੂੰ ਭਾਰਤ ਪਰਤੇ। ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਭਾਰਤ ਕੀ ਸੋਚ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮੈਂ […]

Share:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੇ ਤਿੰਨ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਨੂੰ ਭਾਰਤ ਪਰਤੇ। ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਭਾਰਤ ਕੀ ਸੋਚ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੇ ਦੇਸ਼ ਦੇ ਸਭਿਆਚਾਰ ਦੀ ਗੱਲ ਕਰਦਾ ਹਾਂ, ਮੈਂ ਦੁਨੀਆ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਵੇਖਦਾ ਹਾਂ। ਇਹ ਭਰੋਸਾ ਇਸ ਵਜ੍ਹਾ ਕਰਕੇ ਆਇਆ ਕਿਉਂਕਿ ਤੁਸੀਂ ਦੇਸ਼ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਹੈ। ਇੱਥੇ ਆਉਣ ਵਾਲੇ ਲੋਕ ਭਾਰਤ ਨੂੰ ਪਿਆਰ ਕਰਦੇ ਹਨ, ਨਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਵੈਕਸੀਨ ਕੂਟਨੀਤੀ ‘ਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਇੱਥੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਦੁਨੀਆ ਨੂੰ ਟੀਕੇ ਕਿਉਂ ਦਿੱਤੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਬੁੱਧ ਅਤੇ ਗਾਂਧੀ ਦੀ ਧਰਤੀ ਹੈ। ਅਸੀਂ ਆਪਣੇ ਦੁਸ਼ਮਣਾਂ ਦੀ ਵੀ ਪਰਵਾਹ ਕਰਦੇ ਹਾਂ… ਅੱਜ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਭਾਰਤ ਕੀ ਸੋਚ ਰਿਹਾ ਹੈ।

ਪੀਐਮ ਮੋਦੀ ਨੇ ਪਾਪੂਆ ਨਿਊ ਗਿਨੀ ਵਿੱਚ ਕਿਤਾਬ ‘ਤਿਰੁਕੁਰਾਲ’ ਦੇ ਟੋਕ ਪਿਸਿਨ ਅਨੁਵਾਦ ਦੇ ਰਿਲੀਜ਼ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਤਾਮਿਲ ਭਾਸ਼ਾ ਸਾਡੀ ਆਪਣੀ ਭਾਸ਼ਾ ਹੈ। ਇਹ ਹਰ ਭਾਰਤੀ ਦੀ ਭਾਸ਼ਾ ਹੈ। ਇਹ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਮੈਨੂੰ ਪਾਪੁਆ ਨਿਊ ਗਿਨੀ ਵਿੱਚ ਕਿਤਾਬ ‘ਤਿਰੁਕੁਰਲ’ ਦੇ ਟੋਕ ਪਿਸਿਨ ਅਨੁਵਾਦ ਨੂੰ ਜਾਰੀ ਕਰਨ ਦਾ ਮੌਕਾ ਮਿਲਿਆ।

ਪ੍ਰਧਾਨ ਮੰਤਰੀ ਮੋਦੀ ਦਾ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਦਿੱਲੀ ਪਰਤਣ ‘ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਪਾਰਟੀ ਨੇਤਾਵਾਂ ਅਤੇ ਮੈਂਬਰਾਂ ਨੇ ਸਵਾਗਤ ਕੀਤਾ। ਏਐਨਆਈ ਨੇ ਨੱਡਾ ਦੇ ਹਵਾਲੇ ਨਾਲ ਕਿਹਾ ਕਿ ਦੁਨੀਆ ਤੁਹਾਡੇ ਸ਼ਾਸਨ ਮਾਡਲ ਦੀ ਸ਼ਲਾਘਾ ਕਰਦੀ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਤੁਹਾਡਾ ਆਟੋਗ੍ਰਾਫ ਮੰਗਿਆ, ਇਹ ਸਭ ਦਰਸਾਉਂਦਾ ਹੈ ਕਿ ਦੁਨੀਆ ਤੁਹਾਡੀ ਅਗਵਾਈ ਵਿੱਚ ਭਾਰਤ ਨੂੰ ਕਿਵੇਂ ਦੇਖ ਰਹੀ ਹੈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਤੁਹਾਡੇ ਪੈਰਾਂ ਨੂੰ ਛੂਹਿਆ, ਇਹ ਦਰਸਾਉਂਦਾ ਹੈ ਕਿ ਉੱਥੇ ਤੁਹਾਡਾ ਕਿੰਨਾ ,ਮਾਣ-ਸਤਿਕਾਰ ਹੈ। ਭਾਰਤ ਦੇ ਲੋਕ ਜਦੋਂ ਦੇਖਦੇ ਹਨ ਕਿ ਸਾਡੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਉਹ ਮਾਣ ਮਹਿਸੂਸ ਕਰਦੇ ਹਨ।

ਆਪਣੀ ਫੇਰੀ ਦੌਰਾਨ ਪੀਐਮ ਮੋਦੀ ਨੇ ਅਲਬਾਨੀਆਂ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਸਿਡਨੀ ਵਿੱਚ ਇੱਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਹ ਕਈ ਕਾਰੋਬਾਰੀ ਨੇਤਾਵਾਂ ਅਤੇ ਉੱਘੀਆਂ ਆਸਟ੍ਰੇਲੀਅਨਾਂ ਸਖਸ਼ੀਅਤਾਂ ਨੂੰ ਵੀ ਮਿਲੇ।