ਵਕਫ਼ ਸੋਧ ਬਿੱਲ - JPC ਰਿਪੋਰਟ ਖਿਲਾਫ ਭਾਰੀ ਹੰਗਾਮਾ, ਮੁਲਤਵੀ ਕਰਨਾ ਪਿਆ ਸਦਨ 

ਭਾਜਪਾ ਸੰਸਦ ਮੈਂਬਰ ਮੇਧਾ ਵਿਸ਼ਰਾਮ ਕੁਲਕਰਨੀ ਨੇ ਰਾਜ ਸਭਾ ਵਿੱਚ ਜੇਪੀਸੀ ਰਿਪੋਰਟ ਪੇਸ਼ ਕੀਤੀ। ਡੀਐਮਕੇ ਦੇ ਸੰਸਦ ਮੈਂਬਰ ਮੁਹੰਮਦ ਅਬਦੁੱਲਾ ਨੇ ਕਿਹਾ ਕਿ ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ। ਇਹ ਸ਼ੁਰੂ ਤੋਂ ਹੀ ਸਾਡਾ ਸਟੈਂਡ ਰਿਹਾ ਹੈ। 

Courtesy: ਜੇਪੀਸੀ ਰਿਪੋਰਟ ਨੂੰ ਲੈਕੇ ਰਾਜ ਸਭਾ ਅੰਦਰ ਭਾਰੀ ਹੰਗਾਮਾ ਹੋਇਆ

Share:

ਅੱਜ ਰਾਜ ਸਭਾ ਅੰਦਰ ਵਕਫ਼ ਸੋਧ ਬਿੱਲ 'ਤੇ ਖੂਬ ਹੰਗਾਮਾ ਹੋਇਆ। ਜਿਵੇਂ ਹੀ ਮਹਾਰਾਸ਼ਟਰ ਤੋਂ ਭਾਜਪਾ ਸੰਸਦ ਮੈਂਬਰ ਮੇਧਾ ਵਿਸ਼ਰਾਮ ਕੁਲਕਰਨੀ ਨੇ ਰਾਜ ਸਭਾ ਵਿੱਚ ਜੇਪੀਸੀ ਰਿਪੋਰਟ ਪੇਸ਼ ਕੀਤੀ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਕਫ਼ ਸੋਧ ਬਿੱਲ 'ਤੇ ਜੇਪੀਸੀ ਰਿਪੋਰਟ ਦੇ ਖਿਲਾਫ ਭਾਰੀ ਹੰਗਾਮਾ ਕੀਤਾ। ਇਹ ਰਿਪੋਰਟ ਰਾਜ ਸਭਾ ਵਿੱਚ ਹੰਗਾਮੇ ਦੌਰਾਨ ਪੇਸ਼ ਕੀਤੀ ਗਈ। ਵਿਰੋਧੀ ਧਿਰਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਘੇਰਿਆ ਤੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਿਜ ਕੀਤਾ। 

ਦੋਵੇਂ ਸਦਨਾਂ ਦੇ ਚੇਅਰਮੈਨ ਨੂੰ ਕਰਾਂਗੇ ਅਪੀਲ 

ਜਿਵੇਂ ਹੀ ਵਕਫ਼ ਬਿੱਲ 'ਤੇ ਜੇਪੀਸੀ ਰਿਪੋਰਟ ਰਾਜ ਸਭਾ ਵਿੱਚ ਪੇਸ਼ ਕੀਤੀ ਗਈ, ਵਿਰੋਧੀ ਧਿਰ ਨੇ ਸਦਨ ਵਿੱਚ ਹੰਗਾਮਾ ਕਰ ਦਿੱਤਾ। ਹੰਗਾਮੇ ਦੇ ਮੱਦੇਨਜ਼ਰ ਸਦਨ ਨੂੰ ਸਵੇਰੇ 11.20 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।ਵਕਫ਼ ਜੇਪੀਸੀ ਰਿਪੋਰਟ 'ਤੇ ਡੀਐਮਕੇ ਦੇ ਸੰਸਦ ਮੈਂਬਰ ਮੁਹੰਮਦ ਅਬਦੁੱਲਾ ਨੇ ਕਿਹਾ ਕਿ ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ। ਇਹ ਸ਼ੁਰੂ ਤੋਂ ਹੀ ਸਾਡਾ ਸਟੈਂਡ ਰਿਹਾ ਹੈ। ਸਾਡੇ ਅਸਹਿਮਤੀ ਨੋਟਾਂ ਦੇ ਕੁਝ ਹਿੱਸੇ ਜੇਪੀਸੀ ਰਿਪੋਰਟ ਤੋਂ ਹਟਾ ਦਿੱਤੇ ਗਏ ਸਨ। ਅਸੀਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਚੇਅਰਮੈਨ ਨੂੰ ਅਪੀਲ ਕਰਾਂਗੇ।

ਕਾਂਗਰਸ ਤੇ AAP ਦਾ ਪੱਖ 

ਰਾਜ ਸਭਾ ਅੰਦਰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵਕਫ਼ ਸੋਧ ਬਿੱਲ 'ਤੇ ਪੇਸ਼ ਕੀਤੀ ਗਈ ਜੇਪੀਸੀ ਰਿਪੋਰਟ 'ਤੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਨੇ ਰਿਪੋਰਟ ਨੂੰ ਫਰਜ਼ੀ ਦੱਸਿਆ। ਖੜਗੇ ਨੇ ਕਿਹਾ ਕਿ ਜੇਪੀਸੀ ਵਿੱਚ ਕੁਝ ਲੋਕਾਂ ਦੇ ਵਿਚਾਰ ਨਹੀਂ ਸੁਣੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਰਿਪੋਰਟ ਦੁਬਾਰਾ ਜੇਪੀਸੀ ਨੂੰ ਭੇਜੀ ਜਾਣੀ ਚਾਹੀਦੀ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਵਿੱਚ ਵਕਫ਼ ਬਿੱਲ 'ਤੇ ਜੇਪੀਸੀ ਰਿਪੋਰਟ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅੱਜ ਸਰਕਾਰ ਵਕਫ਼ ਦੀ ਜ਼ਮੀਨ 'ਤੇ ਕਬਜ਼ਾ ਕਰ ਰਹੀ ਹੈ। ਕੱਲ੍ਹ ਉਹ ਗੁਰਦੁਆਰੇ, ਚਰਚ ਅਤੇ ਮੰਦਰ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਇੱਕ ਬਿੱਲ ਲਿਆਉਣਗੇ। ਅਜਿਹੀ ਕੋਈ ਰਿਪੋਰਟ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸਦਾ ਡਟ ਕੇ ਵਿਰੋਧ ਜਾਰੀ ਰਹੇਗਾ। 

ਇਹ ਵੀ ਪੜ੍ਹੋ