ਰੇਲਵੇ ਸਟਾਫ ਦੀ ਸਮਝਦਾਰੀ ਨੇ ਮਹਾਰਾਸ਼ਟਰ ਵਿੱਚ ਵੱਡੇ ਹਾਦਸੇ ਨੂੰ ਟਾਲਿਆ

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੰਪਰੀ-ਚਿੰਚਵਾੜ ਵਿੱਚ ਚੌਕਸ ਰੇਲਵੇ ਸਟਾਫ਼ ਦੀ ਸਮਝਦਾਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਦਰਅਸਲ ਕਿਸੇ ਨੇ ਪਟੜੀਆਂ ਤੇ ਜਾਣਬੁੱਝ ਕੇ ਵੱਡੇ ਪੱਥਰਾਂ ਰੱਖੇ ਸਨ। ਇਸ ਟਰੈਕ ਉੱਤੇ ਚੱਲ ਰਹੀ ਪੁਣੇ ਜਾਣ ਵਾਲੀ ਉਪਨਗਰੀ ਰੇਲਗੱਡੀ ਤੇ ਇਕ ਚੌਕਸ ਗਾਰਡ ਨੇ ਪੱਥਰਾਂ ਨੂੰ ਦੇਖਿਆ ਅਤੇ ਚਿੰਚਵਾੜ ਸਟੇਸ਼ਨ ਮਾਸਟਰ ਨੂੰ ਤੁਰੰਤ ਸੂਚਿਤ ਕੀਤਾ। ਸਟੇਸ਼ਨ […]

Share:

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੰਪਰੀ-ਚਿੰਚਵਾੜ ਵਿੱਚ ਚੌਕਸ ਰੇਲਵੇ ਸਟਾਫ਼ ਦੀ ਸਮਝਦਾਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਦਰਅਸਲ ਕਿਸੇ ਨੇ ਪਟੜੀਆਂ ਤੇ ਜਾਣਬੁੱਝ ਕੇ ਵੱਡੇ ਪੱਥਰਾਂ ਰੱਖੇ ਸਨ। ਇਸ ਟਰੈਕ ਉੱਤੇ ਚੱਲ ਰਹੀ ਪੁਣੇ ਜਾਣ ਵਾਲੀ ਉਪਨਗਰੀ ਰੇਲਗੱਡੀ ਤੇ ਇਕ ਚੌਕਸ ਗਾਰਡ ਨੇ ਪੱਥਰਾਂ ਨੂੰ ਦੇਖਿਆ ਅਤੇ ਚਿੰਚਵਾੜ ਸਟੇਸ਼ਨ ਮਾਸਟਰ ਨੂੰ ਤੁਰੰਤ ਸੂਚਿਤ ਕੀਤਾ। ਸਟੇਸ਼ਨ ਮਾਸਟਰ ਨੇ ਪਟੜੀ ਤੇ ਆ ਰਹੀ 16352 ਯੂਪੀ ਨਗਰਕੋਇਲ-ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਐਕਸਪ੍ਰੈਸ ਦੇ ਲੋਕੋ ਪਾਇਲਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜੇਕਰ ਸਮੇਂ ਰਹਿੰਦੇ ਕਾਰਵਾਈ ਨਾ ਕੀਤੀ ਜਾਂਦੀ ਤਾ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਜਿਸ ਵਿੱਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਸੀ। ਖੁਸ਼ਕਿਮਸਤੀ ਰਹੀ ਕਿ ਰੇਲਵੇ ਸਟਾਫ ਨੇ ਚੌਕੰਨੇ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਨਿਭਾਈ ਅਤੇ ਇੱਕ ਅਣਹੋਣੀ ਨੂੰ ਟਾਲ ਦਿੱਤਾ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲੋਨਾਵਾਲਾ-ਪੁਣੇ ਉਪਨਗਰੀ ਰੇਲਗੱਡੀ ਤੇ ਗਾਰਡ ਸੰਦੀਪ ਭਲੇਰਾਓ ਨੇ ਯੂਪੀ ਦੇ ਨਾਲ ਲੱਗਦੇ ਟ੍ਰੈਕ ਤੇ ਪੱਥਰ ਦੇਖੇ ਅਤੇ ਚਿੰਚਵਾੜ ਦੇ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਅੱਗੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਟ੍ਰੇਨ ਨੰਬਰ 16352 ਨਾਗਰਕੋਇਲ – ਮੁੰਬਈ ਸੀਐਸਐਮਟੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੂੰ ਸੂਚਨਾ ਦਿੱਤੀ। ਟ੍ਰੇਨ ਦੇ ਪਾਇਲਟ ਨੇ ਚਿੰਚਵਾੜ ਦੇ ਨੇੜੇ ਰੋਕ ਦਿੱਤਾ ਗਿਆ। 

ਅਧਿਕਾਰੀ ਹੁਣ ਇਸ ਖ਼ਤਰਨਾਕ ਕਾਰੇ ਦੇ ਪਿੱਛੇ ਦੇ ਉਦੇਸ਼ਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੇ ਹਨ। 

ਘਟਨਾ ਤੇ ਰੋਸ਼ਨੀ ਪਾਉਂਦੇ ਹੋਏ ਸੀਪੀਆਰਓ ਕੇਂਦਰੀ ਰੇਲਵੇ ਸ਼ਿਵਾਜੀ ਮਾਨਸਪੁਰੇ ਨੇ ਕਿਹਾ ਕਿ ਖੇਤਰ ਵਿੱਚ ਪਹਿਲਾਂ ਹੀ ਗਸ਼ਤ ਕਰ ਰਹੀ ਇੱਕ ਟੀਮ ਨੇ 10-20 ਮੀਟਰ ਦੀ ਦੂਰੀ ਤੇ ਪਟੜੀਆਂ ਤੇ ਪੰਜ ਵੱਖ-ਵੱਖ ਥਾਵਾਂ ਉੱਤੇ ਵੱਡੇ ਪੱਥਰ ਦੇਖੇ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਪਿੱਛੇ ਗ਼ਲਤ ਇਰਾਦਾ ਜਾਪਦਾ ਹੈ। ਸੰਭਵ ਤੌਰ ਤੇ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਸ਼ਤ ਟੀਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਕਿਸੇ ਵੀ ਸੰਭਾਵੀ ਤਬਾਹੀ ਨੂੰ ਟਾਲਣ ਲਈ ਪੱਥਰਾਂ ਨੂੰ ਤੁਰੰਤ ਹਟਾ ਦਿੱਤਾ। ਮਾਨਸਪੁਰੇ ਨੇ ਕਿਹਾ ਕਿ ਕਿਸੇ ਵੀ ਸੰਭਾਵੀ ਸੁਰਾਗ ਜਾਂ ਸਬੂਤ ਇਕੱਠੇ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਨੇੜਲੇ ਖੇਤਰਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ। ਇਸਦੇ ਪਿੱਛੇ ਕੌਣ ਹੈ ਫ਼ਿਲਹਾਲ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ। ਇਸ ਦੀ ਹਾਲੇ ਵੀ ਜਾਂਚ ਚੱਲ ਰਹੀ ਹੈ। ਇਹ ਕਿਸੇ ਸ਼ਰਾਰਤੀ ਤੱਤ ਵੱਲੋਂ ਕੀਤਾ ਗਿਆ ਜਾ ਕਿਸੇ ਨੇ ਜਾਣ ਬੁਝ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।  ਉਨ੍ਹਾਂ ਕਿਹਾ ਕਿ ਗ਼ਨੀਮਤ ਰਹੀ ਕਿ ਕਿਸੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਸਮੇਂ ਰਹਿੰਦੇ ਹਾਲਾਤ ਉੱਤੇ ਕਾਬੂ ਪਾ ਲਿਆ ਗਿਆ।