ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਵ ਦੀਆਂ ਘਟਨਾਵਾਂ

ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਮੁੰਬਈ-ਗੋਆ ਰੂਟ ‘ਤੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਜੋ ਕਿ ਇੱਕ ਸੈਮੀ-ਹਾਈ-ਸਪੀਡ ਟਰੇਨ ਹੈ, ਦਾ ਟ੍ਰਾਇਲ ਰਨ ਕੀਤਾ। ਟਰਾਇਲ ਰਨ ਦੌਰਾਨ ਦੇਸ਼ ਭਰ ਵਿੱਚ ਟ੍ਰੇਨ 18 ‘ਤੇ ਪੱਥਰਬਾਜ਼ੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਕ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਮਾਰਗ ‘ਤੇ ਪੱਥਰਬਾਜ਼ੀ ਦੀਆਂ ਕੁੱਲ 13 ਘਟਨਾਵਾਂ ਹੋਈਆਂ ਹਨ। 12 ਅਪ੍ਰੈਲ […]

Share:

ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਮੁੰਬਈ-ਗੋਆ ਰੂਟ ‘ਤੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਜੋ ਕਿ ਇੱਕ ਸੈਮੀ-ਹਾਈ-ਸਪੀਡ ਟਰੇਨ ਹੈ, ਦਾ ਟ੍ਰਾਇਲ ਰਨ ਕੀਤਾ। ਟਰਾਇਲ ਰਨ ਦੌਰਾਨ ਦੇਸ਼ ਭਰ ਵਿੱਚ ਟ੍ਰੇਨ 18 ‘ਤੇ ਪੱਥਰਬਾਜ਼ੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਕ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਮਾਰਗ ‘ਤੇ ਪੱਥਰਬਾਜ਼ੀ ਦੀਆਂ ਕੁੱਲ 13 ਘਟਨਾਵਾਂ ਹੋਈਆਂ ਹਨ।

12 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਉਦਘਾਟਨ ਦੇ ਲਗਭਗ ਇੱਕ ਮਹੀਨੇ ਬਾਅਦ, ਦਿੱਲੀ-ਜੈਪੁਰ-ਅਜਮੇਰ ਵੰਦੇ ਭਾਰਤ ਐਕਸਪ੍ਰੈਸ ਵਿੱਚ ਕੁਝ ਨਵੇਂ ਸੁਧਾਰ ਕੀਤੇ ਗਏ। ਜੈਪੁਰ ਅਤੇ ਦਿੱਲੀ ਕੈਂਟ ਰੇਲਵੇ ਸਟੇਸ਼ਨਾਂ ਵਿਚਕਾਰ ਚੱਲਦੀ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ ਰਾਜਸਥਾਨ ਦੀ ਉਦਘਾਟਨੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਹੈ। ਟਾਈਮਜ਼ ਆਫ਼ ਇੰਡੀਆ ਅਨੁਸਾਰ ਪਿਛਲੇ ਮਹੀਨੇ ਅਪ੍ਰੈਲ ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ ‘ਤੇ ਪੱਥਰਬਾਜ਼ੀ ਦੀਆਂ 13 ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

ਭਾਰਤੀ ਰੇਲਵੇ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵਿਅਕਤੀ ਪਥਰਾਅ ਕਰਦੇ ਹਨ ਜਾਂ ਵੰਦੇ ਭਾਰਤ ਰੇਲ ਜਾਂ ਰੇਲਵੇ ਦੀ ਜਾਇਦਾਦ ਦੀ ਭੰਨਤੋੜ ਕਰਦੇ ਹਨ, ਉਨ੍ਹਾਂ ਨੂੰ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਹਾਲਾਂਕਿ ਦੁਨੀਆ ਦੀ ਪਹਿਲੀ ਸੈਮੀ-ਹਾਈ-ਸਪੀਡ ਯਾਤਰੀ ਗੱਡੀ ‘ਤੇ ਪਥਰਾਅ ਦੀਆਂ ਘਟਨਾਵਾਂ ਪਿੱਛੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ, ਪਰ ਵੱਖ-ਵੱਖ ਥਾਣਿਆਂ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ।

ਐਂਨ.ਡਬਲਿਊ.ਆਰ. ਦੇ ਮੁੱਖ ਜਨਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਮੁਸਾਫਰਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਤਹਿਤ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਕੈਦ ਵੀ ਹੋ ਸਕਦੀ ਹੈ। ਰੇਲਵੇ ਤੁਹਾਡੀ ਆਪਣੀ ਜਾਇਦਾਦ ਹੈ ਤੇ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਦੀ ਗਤੀਵਿਧੀ, ਰੇਲਵੇ ਕੋਚ ਜਾਂ ਰੇਲਵੇ ਕੰਪਲੈਕਸ ਵਿੱਚ ਜਿੱਥੇ ਵੀ ਰੇਲਵੇ ਮਾਲੀਏ ਦਾ ਨੁਕਸਾਨ ਹੁੰਦਾ ਹੈ, ਦੋਸ਼ੀਆਂ ਨੂੰ ਰੇਲਵੇ ਐਕਟ ਦੀਆਂ ਸਬੰਧਤ ਧਾਰਾਵਾਂ ਅਨੁਸਾਰ ਸਜ਼ਾ ਮਿਲੇਗੀ।

ਪਥਰਾਅ ਦੀਆਂ ਘਟਨਾਵਾਂ ਨਾ ਸਿਰਫ਼ ਯਾਤਰੀਆਂ ਨੂੰ ਖਤਰੇ ਵਿੱਚ ਪਾਉਂਦੀਆਂ ਹਨ ਸਗੋਂ ਰੇਲਵੇ ਦੀ ਜਾਇਦਾਦ ਅਤੇ ਸਮੇਂ ਦਾ ਨੁਕਸਾਨ ਵੀ ਕਰਦੀਆਂ ਹਨ। ਅਧਿਕਾਰੀ ਅਨੁਸਾਰ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਸਰਗਰਮੀ ਨਾਲ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਇਨ੍ਹਾਂ ਕਾਰਵਾਈਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਸਮੇਤ ਫੜਨ ਲਈ ਚੌਕਸ ਹੈ।

ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ ਤੋਂ ਇਲਾਵਾ ਕੇਰਲ ਵੰਦੇ ਭਾਰਤ ਟਰੇਨ ‘ਤੇ ਵੀ ਪਥਰਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਹਫ਼ਤੇ ਦੇ ਅੰਦਰ, 8 ਮਈ ਨੂੰ ਕੇਰਲ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਦੂਜੀ ਵਾਰ ਪੱਥਰਬਾਜ਼ੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ।