ਫਤਹਿ ਹੋਇਆ ਉਤਰਕਾਸ਼ੀ ਟਨਲ ਆਪ੍ਰੇਸ਼ਨ - 41 ਮਜ਼ਦੂਰ ਸੁਰੱਖਿਅਤ ਬਾਹਰ ਕੱਢੇ

17 ਦਿਨਾਂ ਤੋਂ ਲਗਾਤਾਰ ਰੈਸਕਿਊ ਚਲਾਇਆ ਜਾ ਰਿਹਾ ਸੀ। ਇਸ 'ਚ ਕਾਮਯਾਬੀ ਹਾਸਲ ਹੋਈ। ਸਾਰੇ ਹੀ ਮਜ਼ਦੂਰਾਂ ਦੀ ਜਾਨ ਬਚਾ ਲਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਆਪ੍ਰੇਸ਼ਨ ਦੀ ਪਲ ਪਲ ਦੀ ਰਿਪੋਰਟ ਲੈਂਦੇ ਰਹੇ। 

Share:

ਉਤਰਕਾਸ਼ੀ ਟਨਲ ਆਪ੍ਰੇਸ਼ਨ ਮੰਗਲਵਾਰ ਦੀ ਰਾਤ ਫਤਹਿ ਹੋ ਗਿਆ। ਟਨਲ ‘ਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ।  ਇੱਕ ਪਾਈਪ ਦੇ ਰਾਹੀਂ ਟਨਲ ‘ਚੋਂ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਦੀ ਗੱਲ ਹੈ ਕਿ ਬਾਹਰ ਕੱਢੇ ਸਾਰੇ ਮਜ਼ਦੂਰ ਸਹੀ ਸਲਾਮਤ ਹਨ। ਇਸ ਪੂਰੇ ਆਪ੍ਰੇਸ਼ਨ ਨੂੰ ਫਤਹਿ ਕਰਨ 'ਚ ਦੇਸ਼ ਕਾਮਯਾਬ ਹੋ ਗਿਆ। ਇਸਦੇ ਪਿੱਛੇ ਤਕਨੀਕਾਂ ਤੇ ਦੁਆਵਾਂ ਨੇ ਮਿਲਕੇ ਕੰਮ ਕੀਤਾ। ਦੱਸ ਦੇਈਏ ਕਿ ਇਹ 41 ਮਜ਼ਦੂਰ 17 ਦਿਨਾਂ ਤੋਂ ਟਨਲ ‘ਚ ਫਸੇ ਹੋਏ ਸਨ। ਕਰੀਬ 17 ਦਿਨਾਂ ਤੋਂ ਜਾਰੀ ਇਸ ਬਚਾਅ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਮੰਨਿਆ ਗਿਆ। ਮਜ਼ਦੂਰਾਂ ਦੇ ਬਚਾਅ ਕਾਰਜ ਵਿੱਚ ਵੱਡੀ ਸਫਲਤਾ ਮਿਲੀ ਹੈ। ਆਪ੍ਰੇਸ਼ਨ ਦੇ ਦੌਰਾਨ ਜਦੋਂ ਬਚਾਅ ਟੀਮਾਂ ਮਜ਼ਦੂਰਾਂ ਦੇ ਕੋਲ ਪਹੁੰਚ ਗਈਆਂ ਤਾਂ ਟਨਲ ਗੇਟ ‘ਤੇ ਐਂਬੂਲੈਂਸਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਡਾਕਟਰਾਂ ਦੀ ਟੀਮ ਵੀ ਸੁਰੰਗ ਦੇ ਨੇੜੇ ਮੌਜੂਦ ਰਹੀ। ਇਸ ਦੌਰਾਨ NDRF ਅਤੇ SDRF ਦੀਆਂ ਟੀਮਾਂ ਸੁਰੰਗ ਦੇ ਅੰਦਰ ਪਹੁੰਚ ਗਈਆਂ।
ਸਾਰੇ 41 ਮਜ਼ਦੂਰਾਂ ਨੂੰ ਮੈਨੂਅਲ ਡਰਿਲਿੰਗ ਰਾਹੀਂ ਸੁਰੱਖਿਅਤ ਕੱਢਣ ਲਈ ਤਿਆਰੀਆਂ ਕੀਤੀਆਂ ਗਈਆਂ ਸਨ ਜੋਕਿ ਬੀਤੀ ਸੋਮਵਾਰ ਰਾਤ ਸ਼ੁਰੂ ਹੋਈ ਸੀ। ਇਨ੍ਹਾਂ 17 ਦਿਨਾਂ ਦੇ ਬਚਾਅ ਕਾਰਜ ਦੌਰਾਨ ਟੀਮਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਬਚਾਅ ਕਾਰਜ ਵਾਰ-ਵਾਰ ਪ੍ਰਭਾਵਿਤ ਵੀ ਹੋਏ ਸਨ।

 

ਖੁਦ ਮੌਕੇ 'ਤੇ ਰਹੇ ਸੀਐਮ 

ਇਸ ਆਪ੍ਰੇਸ਼ਨ ਨੂੰ ਲੈ ਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲ ਪਲ ਦੀ ਰਿਪੋਰਟ ਲੈਂਦੇ ਰਹੇ। ਬਚਾਅ ਮੁਹਿੰਮ ਨਾਲ ਜੁੜੇ ਅਪਡੇਟਸ ਲੈਂਦੇ ਰਹੇ। ਉਥੇ ਹੀ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਖੁਦ ਮੌਕੇ 'ਤੇ ਮੌਜੂਦ ਰਹੇ।  ਕਈ ਵਾਰ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ। 17 ਦਿਨਾਂ ਤੋਂ ਪਾਈਪਾਂ ਰਾਹੀਂ ਮਜ਼ਦੂਰਾਂ ਨੂੰ ਭੋਜਨ, ਪਾਣੀ ਅਤੇ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ