UP Crime: ਗਰਭਵਤੀ ਪਤਨੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਪਤੀ ਨੇ ਖੁਦ ਚੀਕ-ਚੀਕ ਕੇ ਕਬੂਲਿਆ ਕਤਲ

ਮੁਲਜ਼ਮ ਰਿਸ਼ੀ, ਯਾਦਰਾਮ ਅਤੇ ਉਰਮਿਲਾ ਦੇਵੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Share:

ਕੰਨੌਜ ਜ਼ਿਲ੍ਹੇ ਦੇ ਛਿਬਰਾਮਾਊ ਕੋਤਵਾਲੀ ਇਲਾਕੇ 'ਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਪੇਕੇ ਘਰ ਤੋਂ ਬੁਲਾ ਕੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਸ਼ਟਰਿੰਗ ਦੀ ਬੱਲੀ ਨਾਲ ਕੁੱਟ-ਕੁੱਟ ਕੇ ਬੇਰਹਮੀ ਦੇ ਨਾਲ ਉਸਦੀ ਹੱਤਿਆ ਕਰ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਸ਼ੀ ਪਤੀ ਅਤੇ ਉਸ ਦੇ ਮਾਤਾ-ਪਿਤਾ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਮ੍ਰਿਤਕ ਦੇ ਪੇਕੇ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ। ਰਿਸ਼ੀ ਕਮਲ ਪੁੱਤਰ ਯਾਦਰਾਮ ਕਮਲ ਵਾਸੀ ਪਿੰਡ ਰਾਮਪੁਰ ਬੈਜੂ, ਛਿਬਰਾਮਾਉ ਦੇਹਤ ਦਾ ਵਿਆਹ 24 ਫਰਵਰੀ 2022 ਨੂੰ ਸੋਨੀ ਵਾਸੀ ਪਿੰਡ ਕਾਕੂਪੁਰ ਨਾਲ ਹੋਇਆ ਸੀ।

 

ਸ਼ਟਰਿੰਗ ਦੀ ਬੱਲੀ ਨਾਲ ਕੀਤੀ ਕੁੱਟਮਾਰ

ਸ਼ੁੱਕਰਵਾਰ ਨੂੰ ਰਿਸ਼ੀ ਆਪਣੀ ਪਤਨੀ ਨੂੰ ਸਹੁਰੇ ਘਰੋਂ ਵਿਦਾਇਗੀ ਦੇ ਕੇ ਘਰ ਲੈ ਆਇਆ ਸੀ। ਸ਼ਾਮ ਕਰੀਬ ਚਾਰ ਵਜੇ ਸੋਨੀ ਛੱਤ 'ਤੇ ਕਮਰੇ 'ਚ ਕੱਪੜੇ ਬਦਲ ਕੇ ਆਪਣੀਆਂ ਚੂੜੀਆਂ ਉਤਾਰ ਰਹੀ ਸੀ। ਉਸੇ ਸਮੇਂ ਰਿਸ਼ੀ ਕਮਰੇ ਵਿੱਚ ਦਾਖਲ ਹੋਇਆ ਅਤੇ ਅੰਦਰੋਂ ਕੁੰਡੀ ਬੰਦ ਕਰ ਦਿੱਤੀ। ਸ਼ਟਰਿੰਗ ਲਈ ਵਰਤੀ ਜਾਂਦੀ ਬੱਲੀ ਦੇ ਟੁਕੜੇ ਨਾਲ ਸੋਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੋਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਰਿਸ਼ੀ ਕਮਰੇ ਤੋਂ ਬਾਹਰ ਆ ਗਿਆ। ਇਸ ਦੌਰਾਨ ਰੌਲਾ ਸੁਣ ਕੇ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ।

 

ਲੋਕਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ

ਕਮਰੇ ਅੰਦਰ ਸੋਨੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕੋਤਵਾਲ ਜਤਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਿਸ਼ੀ, ਯਾਦਰਾਮ ਅਤੇ ਉਰਮਿਲਾ ਦੇਵੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੱਕ ਮੌਕੇ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

 

8 ਮਹੀਨਿਆਂ ਦੀ ਗਰਭਵਤੀ ਸੀ ਪਤਨੀ

ਕਤਲ ਤੋਂ ਬਾਅਦ ਪੁਲਿਸ ਦੋਸ਼ੀ ਰਿਸ਼ੀ ਨੂੰ ਥਾਣੇ ਲੈ ਗਈ। ਉਥੇ ਉਹ ਰੌਲਾ ਪਾ ਰਿਹਾ ਸੀ ਅਤੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਗੱਲ ਕਬੂਲ ਕਰ ਰਿਹਾ ਸੀ ਪਰ ਕਤਲ ਦਾ ਕਾਰਨ ਕਿਸੇ ਨੂੰ ਦੱਸਣ ਲਈ ਤਿਆਰ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਸੱਤ ਮਹੀਨਿਆਂ ਦੀ ਗਰਭਵਤੀ ਸੀ।

 

ਇਹ ਵੀ ਪੜ੍ਹੋ

Tags :