ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦਿੱਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਦੇ ਸੰਕੇਤ

ਕਾਂਗਰਸ ਸਰਕਾਰ ਵੱਲੋਂ ਲਗਾਏ ਵਾਧੂ ਸੈੱਸ ਕਾਰਨ ਲੋਕਾਂ ਦੀ ਬੋਝ ਤੇ ਪੈ ਰਿਹਾ ਡਾਕਾ

Share:

 

ਰਾਜਸਥਾਨ ਵਿੱਚ ਚੋਣ ਰੈਲੀਆਂ ਵਿੱਚ ਪਾਰਟੀਆਂ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ। ਕਈ ਆਗੂਆਂ ਨੇ ਜਨਤਾ ਨਾਲ ਚਰਚਿਤ ਵਾਅਦੇ ਵੀ ਕੀਤੇ ਹਨ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜਸਥਾਨ ਦੇ ਲੋਕਾਂ ਨਾਲ ਵੱਡਾ ਵਾਅਦਾ ਕੀਤਾ ਹੈ।

 

ਪੈਟਰੋਲ ਹੋਵੇਗਾ ਸਸਤਾ

ਹਰਦੀਪ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ 25 ਨਵੰਬਰ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਰਾਜਸਥਾਨ ਵਿੱਚ ਪੈਟਰੋਲ ਘੱਟੋ-ਘੱਟ 11.80 ਰੁਪਏ ਪ੍ਰਤੀ ਲੀਟਰ ਸਸਤਾ ਹੋ ਜਾਵੇਗਾ। ਕੇਂਦਰੀ ਪੈਟਰੋਲੀਅਮ ਮੰਤਰੀ ਨੇ ਜੈਪੁਰ 'ਚ ਇਕ ਚੋਣ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

 

ਕਾਂਗਰਸ ਤੇ ਲਾਏ ਦੋਸ਼

ਪੁਰੀ ਨੇ ਦੋਸ਼ ਲਾਇਆ ਕਿ ਰਾਜ ਦੀ ਕਾਂਗਰਸ ਸਰਕਾਰ ਵੱਲੋਂ ਲਗਾਏ ਵਾਧੂ ਸੈੱਸ ਕਾਰਨ ਰਾਜਸਥਾਨ ਵਿੱਚ ਪੈਟਰੋਲ ਦੀ ਕੀਮਤ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਵਾਧੂ ਡਿਊਟੀ ਤੋਂ 35,975 ਕਰੋੜ ਰੁਪਏ ਇਕੱਠੇ ਕੀਤੇ ਹਨ।

ਇਹ ਵੀ ਪੜ੍ਹੋ