ਛੱਤੀਸਗੜ੍ਹ ਵਿੱਚ ਮੰਦਭਾਗੀ ਘਟਨਾ, ਹਾਦਸੇ ਚ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ 

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਬਰਾਤੀ ਦੁਲਹਨ ਨੂੰ ਵਿਦਾ ਕਰਕੇ ਬਲੂਦਾ ਤੋਂ ਪਰਤ ਰਹੇ ਸੀ। ਇਹ ਹਾਦਸਾ ਮੁਲਮੁਲਾ ਥਾਣਾ ਖੇਤਰ 'ਚ ਵਾਪਰਿਆ।

Share:

ਛੱਤੀਸਗੜ੍ਹ ਦੇ ਜੰਜਗੀਰ-ਚੰਪਾ 'ਚ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ। ਐਤਵਾਰ ਸਵੇਰੇ ਹੋਏ ਸੜਕ ਹਾਦਸੇ 'ਚ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਬਰਾਤੀ ਦੁਲਹਨ ਨੂੰ ਵਿਦਾ ਕਰਕੇ ਬਲੂਦਾ ਤੋਂ ਪਰਤ ਰਹੇ ਸੀ। ਇਹ ਹਾਦਸਾ ਮੁਲਮੁਲਾ ਥਾਣਾ ਖੇਤਰ 'ਚ ਵਾਪਰਿਆ। ਜਾਣਕਾਰੀ ਮੁਤਾਬਕ ਬਲੋਦਾ ਨਿਵਾਸੀ ਸੋਨੀ ਪਰਿਵਾਰ ਦੇ ਸ਼ੁਭਮ ਸੋਨੀ ਦਾ ਵਿਆਹ ਸ਼ਨੀਵਾਰ ਰਾਤ ਸ਼ਿਵਨਰਾਇਣ ਨਿਵਾਸੀ ਨੇਹਾ ਨਾਲ ਹੋਇਆ ਸੀ। ਐਤਵਾਰ ਤੜਕੇ ਵਿਦਾਇਗੀ ਦੇਣ ਤੋਂ ਬਾਅਦ ਲਾੜਾ ਸ਼ੁਭਮ, ਦੁਲਹਨ ਨੇਹਾ, ਸ਼ੁਭਮ ਦੇ ਪਿਤਾ ਓਮਪ੍ਰਕਾਸ਼ ਸੋਨੀ (50), ਚਾਚਾ ਸਰਜੂ ਸੋਨੀ (66) ਅਤੇ ਮਾਸੀ ਰੇਵਤੀ ਸੋਨੀ ਉਸੇ ਕਾਰ ਵਿੱਚ ਘਰ ਪਰਤ ਰਹੇ ਸਨ। ਅੱਜ ਸਵੇਰੇ 5 ਵਜੇ ਦੇ ਕਰੀਬ ਪਕੜੀਆ ਜੰਗਲ ਵਿੱਚ ਚੰਡੀ ਦੇਵੀ ਮੰਦਿਰ ਨੇੜੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ।

ਟਰੱਕ ਨਾਲ ਹੋਈ ਕਾਰ ਦੀ ਆਹਮੋ-ਸਾਹਮਣੇ ਟੱਕਰ

ਟਰੱਕ ਨਾਲ ਆਹਮੋ-ਸਾਹਮਣੇ ਟਕਰਾਉਣ ਕਾਰਨ ਕਾਰ ਦੇ ਪਰਖੱਚੇ ਉਡ ਗਏ। ਜਦੋਂ ਆਸ-ਪਾਸ ਦੇ ਲੋਕਾਂ ਨੇ ਇਹ ਹਾਦਸਾ ਦੇਖਿਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਕਾਰ 'ਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਲਾੜੀ ਸਮੇਤ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮੇਂ ਬਾਅਦ ਲਾੜੇ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਐਸਪੀ ਵਿਜੇ ਅਗਰਵਾਲ ਨੇ ਦੱਸਿਆ ਕਿ ਸ਼ੁਭਮ ਸੋਨੀ ਦੀ ਜੰਜਗੀਰ ਵਿੱਚ ਨਯਨਤਾਰਾ ਨਾਮ ਦੀ ਜਿਊਲਰੀ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ। 

ਇਹ ਵੀ ਪੜ੍ਹੋ