ਭਾਂਜੀ ਦੇ ਵਿਆਹ 'ਚ ਮਾਮੇ ਨੇ ਪਾਈ ਧਮਾਲ, ਸ਼ਗੁਨ ਦੇ ਕੇ ਕੀਤਾ ਮਾਲੋਮਾਲ

ਸਤਬੀਰ ਭਾਂਜੀ ਦੇ ਵਿਆਹ ਤੇ ਭਰਾ ਦੇ ਤੌਰ ਤੇ ਸ਼ਗੁਨ ਦੀ ਰਸਮ ਨਿਭਾਉਂਣ ਵਾਸਤੇ ਆਪਣੀ ਭੈਣ ਦੇ ਘਰ ਪਹੁੰਚਿਆ ਸੀ। ਇਸ ਰਸਮ ਦੌਰਾਨ ਚਾਵਲ ਦਿੰਦੇ ਸਮੇਂ ਨਕਦੀ ਅਤੇ ਗਹਿਣਿਆਂ ਦੇ ਬੰਡਲ ਦੇਣ ਦੀ ਵੀਡੀਓ ਵੀ ਸਾਹਮਣੇ ਆਈ ਹੈ।

Share:

ਹਰਿਆਣਾ ਦੇ ਰੇਵਾੜੀ ਸ਼ਹਿਰ 'ਚ ਇਕ ਵਿਅਕਤੀ ਨੇ ਆਪਣੀ ਭਾਂਜੀ ਦੇ ਵਿਆਹ 'ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਸ਼ਗੁਨ ਦੇ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਸ ਦੀ ਚਰਚਾ ਆਂਢ-ਗੁਆਂਢ 'ਚ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਹੋ ਰਹੀ ਹੈ। ਦਰਅਸਲ, ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇਅ ਨਾਲ ਲੱਗਦੇ ਪਿੰਡ ਆਸਲਵਾਸ ਦੇ ਰਹਿਣ ਵਾਲੇ ਸਤਬੀਰ ਦੀ ਭੈਣ ਸਿੰਦਰਪੁਰ 'ਚ ਵਿਆਹੀ ਹੋਈ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਗੜ੍ਹੀ ਬੋਲੀ ਰੋਡ 'ਤੇ ਪਦੈਆਵਾਸ ਨੇੜੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਸਤਬੀਰ ਦੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸਦੀ ਇੱਕ ਹੀ ਲੜਕੀ ਹੈ। 

ਨੋਟਾਂ ਦੇ ਨਾਲ ਦਿੱਤੇ ਕਰੋੜਾਂ ਦੇ ਗਹਿਣੇ

ਸ਼ਾਮ ਨੂੰ ਜਦੋਂ ਚੌਲ ਦੇਣ ਦੀ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ। ਸਤਬੀਰ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲਾਂ ਦਾ ਢੇਰ ਲਗਾ ਦਿੱਤਾ। ਉਸ ਨੇ 1 ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਦੀ  ਰਾਸ਼ੀ ਨਕਦ ਦਿੱਤੀ। ਇਸ ਤੋਂ ਇਲਾਵਾ ਸਤਬੀਰ ਨੇ ਆਪਣੀ ਭੈਣ ਅਤੇ ਭਤੀਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਦਿੱਤਾ। 

ਪਹਿਲਾ ਵੀ ਕਰਦਾ ਸੀ ਭੈਣ ਦੀ ਮਦਦ

ਸਤਬੀਰ ਦਾ ਆਪਣਾ ਕਰੇਨ ਦਾ ਕਾਰੋਬਾਰ ਹੈ। ਉਹ ਪਿੰਡ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਚੰਗੀ ਜ਼ਮੀਨ ਦਾ ਮਾਲਕ ਸਤਬੀਰ ਸ਼ੁਰੂ ਤੋਂ ਹੀ ਆਪਣੀ ਭੈਣ ਦੀ ਮਦਦ ਕਰਦਾ ਆ ਰਿਹਾ ਹੈ। ਅਜਿਹੇ 'ਚ ਜਦੋਂ ਉਨ੍ਹਾਂ ਦੀ ਭੈਣ ਦੀ ਬੇਟੀ ਦਾ ਵਿਆਹ ਆਇਆ ਤਾਂ ਉਨ੍ਹਾਂ ਨੇ ਸ਼ਗੁਨ ਦੇ ਰੂਪ 'ਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਹੁਣ ਪੂਰੇ ਦੇਸ਼ 'ਚ ਇਸ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ