UGC NET ਦਸੰਬਰ ਪ੍ਰੀਖਿਆ ਦਾ ਸ਼ਡਿਊਲ ਜਾਰੀ, ਪਹਿਲੇ ਦਿਨ ਹੋਵੇਗਾ ਅੰਗਰੇਜ਼ੀ ਦਾ ਪੇਪਰ

UGC NET ਦਸੰਬਰ 2023 ਲਈ ਲਿਖਤੀ ਪ੍ਰੀਖਿਆ 6 ਦਸੰਬਰ ਤੋਂ 22 ਦਸੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ । ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਹੋਵੇਗੀ।

Share:

UGC NET ਦਸੰਬਰ ਦੀ ਪ੍ਰੀਖਿਆ ਦਾ ਵਿਸ਼ਾਵਾਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। 6 ਤੋਂ 22 ਦਸੰਬਰ, 2023 ਤੱਕ ਹੋਣ ਵਾਲੀ ਇਸ ਪ੍ਰੀਖਿਆ ਦੀ ਵਿਸ਼ਾਵਾਰ ਸਮਾਂ-ਸਾਰਣੀ ਅਧਿਕਾਰਤ ਵੈੱਬਸਾਈਟ nta.ac.in 'ਤੇ ਜਾਰੀ ਕੀਤੀ ਗਈ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਪੋਰਟਲ 'ਤੇ ਜਾ ਕੇ ਸਮਾਂ-ਸਾਰਣੀ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਸ਼ਡਿਊਲ ਦੇ ਅਨੁਸਾਰ, ਅੰਗਰੇਜ਼ੀ ਅਤੇ ਇਤਿਹਾਸ ਦੇ ਪੇਪਰ ਪਹਿਲੇ ਦਿਨ, 6 ਦਸੰਬਰ, 2023 ਨੂੰ ਕ੍ਰਮਵਾਰ ਸ਼ਿਫਟ 1 ਅਤੇ 2 ਵਿੱਚ ਲਏ ਜਾਣਗੇ। ਅਗਲੇ ਦਿਨ, 7 ਦਸੰਬਰ, 2023 ਨੂੰ, ਕਾਮਰਸ ਦੀ ਪ੍ਰੀਖਿਆ ਪਹਿਲੀ ਸ਼ਿਫਟ ਵਿੱਚ ਲਈ ਜਾਵੇਗੀ ਅਤੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਦੀ ਪ੍ਰੀਖਿਆ ਦੂਜੀ ਸ਼ਿਫਟ ਵਿੱਚ ਲਈ ਜਾਵੇਗੀ। ਫਿਲਾਸਫੀ ਦੀ ਪ੍ਰੀਖਿਆ 8 ਦਸੰਬਰ ਨੂੰ ਸ਼ਿਫਟ 2 ਵਿੱਚ ਹੋਵੇਗੀ। ਰਾਜਨੀਤੀ ਸ਼ਾਸਤਰ ਦੀ ਪ੍ਰੀਖਿਆ 11 ਦਸੰਬਰ ਨੂੰ ਸ਼ਿਫਟ 1 ਵਿੱਚ ਹੋਵੇਗੀ। ਹਿੰਦੀ ਦੀ ਪ੍ਰੀਖਿਆ ਦੂਜੇ ਸੈਸ਼ਨ ਵਿੱਚ ਹੋਵੇਗੀ। 

PDF ਕਰੋ ਡਾਊਨਲੋਡ 

ਇਸੇ ਤਰ੍ਹਾਂ, ਹੋਰ ਵਿਸ਼ਿਆਂ ਦੀ ਸਮਾਂ-ਸਾਰਣੀ ਜਾਣਨ ਲਈ, ਉਮੀਦਵਾਰ ਪੋਰਟਲ 'ਤੇ PDF ਮੋਡ ਵਿੱਚ ਉਪਲਬਧ ਸਮਾਂ ਸਾਰਣੀ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਸੇਵ ਕਰਕੇ ਆਪਣੇ ਕੋਲ ਵੀ ਰੱਖ ਸਕਦੇ ਹੋ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਪ੍ਰੀਖਿਆ ਕੇਂਦਰ ਸ਼ਹਿਰ ਬਾਰੇ ਸੂਚਨਾ ਨੋਟੀਫਿਕੇਸ਼ਨ ਤੋਂ 10 ਦਿਨ ਪਹਿਲਾਂ NTA ਅਤੇ UGC NET ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਪੋਰਟਲ 'ਤੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਉਮੀਦਵਾਰ ਲੋੜੀਂਦੇ ਵੇਰਵੇ ਦਰਜ ਕਰਕੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ ।
 

ਇਹ ਵੀ ਪੜ੍ਹੋ

Tags :