ਪੁਲਿਸ ਕਾਂਸਟੇਬਲ ਨੂੰ ਲੁੱਟ ਦਾ ਸ਼ਿਕਾਰ ਬਨਾਉਣ ਵਾਲੇ ਦੋ ਚੜ੍ਹੇ ਪੁਲਿਸ ਦੇ ਅੜਿੱਕੇ

ਥਾਣਾ ਛੇਹਰਟਾ ਦੀ ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਨ ਅਭੀ ਉਰਫ ਭਿੰਡੀ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬਾਈਪਾਸ ਘਣੂਪੁਰ ਅਤੇ ਰੌਬਿਨ ਵਾਸੀ ਛੇਹਰਟਾ ਵੱਜੋਂ ਹੋਈ ਹੈ। ਰੌਣਕ ਭਾਰਗਵ ਅਨੁਸਾਰ ਉਹ ਜਲੰਧਰ ਸ਼ਹਿਰ ‘ਚ ਪੁਲਿਸ ਕਾਂਸਟੇਬਲ ਹੈ। ਉਹ 29 ਅਕਤੂਬਰ ਨੂੰ ਅੰਮ੍ਰਿਤਸਰ ਆਇਆ ਸੀ। ਖੰਡਵਾਲਾ ਚੌਕ ਤੋਂ ਬੱਸ […]

Share:

ਥਾਣਾ ਛੇਹਰਟਾ ਦੀ ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਨ ਅਭੀ ਉਰਫ ਭਿੰਡੀ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬਾਈਪਾਸ ਘਣੂਪੁਰ ਅਤੇ ਰੌਬਿਨ ਵਾਸੀ ਛੇਹਰਟਾ ਵੱਜੋਂ ਹੋਈ ਹੈ। ਰੌਣਕ ਭਾਰਗਵ ਅਨੁਸਾਰ ਉਹ ਜਲੰਧਰ ਸ਼ਹਿਰ ‘ਚ ਪੁਲਿਸ ਕਾਂਸਟੇਬਲ ਹੈ। ਉਹ 29 ਅਕਤੂਬਰ ਨੂੰ ਅੰਮ੍ਰਿਤਸਰ ਆਇਆ ਸੀ। ਖੰਡਵਾਲਾ ਚੌਕ ਤੋਂ ਬੱਸ ਸਟੈਂਡ ਤੋਂ ਸਕੂਟਰ ’ਤੇ ਘਰ ਜਾਂਦੇ ਹੋਏ ਜਦੋਂ ਉਹ ਸ਼ੇਰਸ਼ਾਹ ਸਰੀ ਰੋਡ ਭੱਲਾ ਕਲੋਨੀ ਤੋਂ ਪਹਿਲਾਂ ਪੈਟਰੋਲ ਪੰਪ ਨੇੜੇ ਪੁੱਜਾ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਤਿੰਨਾਂ ਨੇ ਉਸ ਦੇ ਪਰਸ ਵਿੱਚੋਂ ਜ਼ਬਰਦਸਤੀ 1000 ਰੁਪਏ ਕੱਢਣ ਤੋਂ ਇਲਾਵਾ ਉਸ ਦਾ ਮੋਬਾਈਲ ਚਾਰਜਰ ਵੀ ਖੋਹ ਲਿਆ। ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਣ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ।