ਗੋਧਰਾ 'ਚ ਹਾਈਵੇਅ 'ਤੇ ਟਕਰਾਇਆਂ ਦੋ ਬੱਸਾਂ, ਦੋ ਬੱਚਿਆਂ ਸਣੇ 4 ਦੀ ਮੌਤ, 11 ਜ਼ਖਮੀ

ਜ਼ਖਮੀਆਂ 'ਚੋਂ 9 ਦਾ ਗੋਧਰਾ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਦਕਿ ਦੋ ਹੋਰਾਂ ਨੂੰ ਵਡੋਦਰਾ ਰੈਫਰ ਕਰ ਦਿੱਤਾ ਗਿਆ ਹੈ।

Share:

ਹਾਈਲਾਈਟਸ

  • ਇੰਦੌਰ ਜਾ ਰਹੀ ਬੱਸ ਕਿਸੇ ਖਰਾਬੀ ਕਾਰਨ ਹਾਈਵੇਅ ਦੇ ਕਿਨਾਰੇ ਖੜ੍ਹੀ ਸੀ

ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੇ ਗੋਧਰਾ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਦੋ ਬੱਸਾਂ ਦੀ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 11 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਕ ਪ੍ਰਾਈਵੇਟ ਲਗਜ਼ਰੀ ਬੱਸ ਦੇ ਸੱਜੇ ਪਾਸੇ ਖੜ੍ਹੀ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ।


ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ

 

ਪੁਲਿਸ ਨੇ ਦੱਸਿਆ ਕਿ ਦਾਹੋਦ-ਗੋਧਰਾ ਹਾਈਵੇ 'ਤੇ ਹੋਏ ਇਸ ਹਾਦਸੇ 'ਚ ਦੋ ਬੱਚਿਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 3.30 ਵਜੇ ਵਾਪਰਿਆ। ਇੰਦੌਰ ਜਾ ਰਹੀ ਇਕ ਬੱਸ ਕਿਸੇ ਖਰਾਬੀ ਕਾਰਨ ਹਾਈਵੇਅ ਦੇ ਕਿਨਾਰੇ ਖੜ੍ਹੀ ਸੀ ਅਤੇ ਉਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਗੋਧਰਾ ਦੇ ਐੱਸਡੀਐੱਮ ਨੇ ਦੱਸਿਆ ਕਿ ਇਸ ਦੌਰਾਨ ਲਗਜ਼ਰੀ ਬੱਸ ਦਾ ਡਰਾਈਵਰ ਖੜ੍ਹੀ ਬੱਸ ਨੂੰ ਨਹੀਂ ਦੇਖ ਸਕਿਆ ਅਤੇ ਪਿੱਛੇ ਤੋਂ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ