500 ਗ੍ਰਾਮ ਅਫੀਮ ਅਤੇ ਚਾਰ ਹਜ਼ਾਰ ਰੁਪਏ ਸਮੇਤ ਦੋ ਗ੍ਰਿਫਤਾਰ

ਐਸਆਈ ਦਲਜੀਤ ਸਿੰਘ ਪੁਲੀਸ ਪਾਰਟੀ ਨਾਲ ਕੁਸ਼ਟ ਆਸ਼ਰਮ ਵੱਲ ਜਾ ਰਹੇ ਸਨ। ਇਸ ਦੌਰਾਨ ਸ਼ਮਸ਼ਾਨਘਾਟ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਮੁਲਜ਼ਮ ਅਤੁਲ ਵਾਸੀ ਲੋਹਗੜ੍ਹ ਅਤੇ ਪੰਕਜ ਸ਼ਰਮਾ ਉਰਫ਼ ਕਾਕਾ ਵਾਸੀ ਨਜ਼ਦੀਕੀ ਕੁਸ਼ਟ ਰੋਗ ਆਸ਼ਰਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਟੂਲ ਬਾਕਸ ‘ਚੋਂ 500 […]

Share:

ਐਸਆਈ ਦਲਜੀਤ ਸਿੰਘ ਪੁਲੀਸ ਪਾਰਟੀ ਨਾਲ ਕੁਸ਼ਟ ਆਸ਼ਰਮ ਵੱਲ ਜਾ ਰਹੇ ਸਨ। ਇਸ ਦੌਰਾਨ ਸ਼ਮਸ਼ਾਨਘਾਟ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਮੁਲਜ਼ਮ ਅਤੁਲ ਵਾਸੀ ਲੋਹਗੜ੍ਹ ਅਤੇ ਪੰਕਜ ਸ਼ਰਮਾ ਉਰਫ਼ ਕਾਕਾ ਵਾਸੀ ਨਜ਼ਦੀਕੀ ਕੁਸ਼ਟ ਰੋਗ ਆਸ਼ਰਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਟੂਲ ਬਾਕਸ ‘ਚੋਂ 500 ਗ੍ਰਾਮ ਅਫੀਮ ਅਤੇ 4000 ਰੁਪਏ ਬਰਾਮਦ ਹੋਏ। ਪੰਕਜ ਦੀ ਜੇਬ ਵਿੱਚੋਂ ਕੰਪਿਊਟਰ ਕੰਡਾ ਬਰਾਮਦ ਹੋਇਆ। ਮੁਲਜ਼ਮਾਂ ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।