ਟਵਿੱਟਰ ਨੇ ANI, NDTV ਅਕਾਊਂਟ ਨੂੰ ਕੀਤਾ ਲਾਕ

ਟਵਿੱਟਰ ਨੇ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਖਾਤੇ ਨੂੰ ਇੱਕ ਮੇਲ ਭੇਜੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਖਾਤਾ ਮਾਲਕ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਚਲਾਉਣ ਲਈ ਘੱਟੋ-ਘੱਟ ਉਮਰ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ। ANI ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਸ਼ਨੀਵਾਰ ਨੂੰ ਸੂਚਿਤ ਕੀਤਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਚਲਾਉਣ ਲਈ ਘੱਟੋ-ਘੱਟ ਉਮਰ ਦੇ ਮਾਪਦੰਡ ਨੂੰ […]

Share:

ਟਵਿੱਟਰ ਨੇ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਖਾਤੇ ਨੂੰ ਇੱਕ ਮੇਲ ਭੇਜੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਖਾਤਾ ਮਾਲਕ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਚਲਾਉਣ ਲਈ ਘੱਟੋ-ਘੱਟ ਉਮਰ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ। ANI ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਸ਼ਨੀਵਾਰ ਨੂੰ ਸੂਚਿਤ ਕੀਤਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਚਲਾਉਣ ਲਈ ਘੱਟੋ-ਘੱਟ ਉਮਰ ਦੇ ਮਾਪਦੰਡ ਨੂੰ ਪੂਰਾ ਨਾ ਕਰਨ ਲਈ ਟਵਿੱਟਰ ਨੇ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਖਾਤੇ ਨੂੰ ਲਾਕ ਕਰ ਦਿੱਤਾ ਹੈ। ਨਿਊਜ਼ ਏਜੰਸੀ ਦਾ ਟਵਿੱਟਰ ਹੈਂਡਲ ” ਇਹ ਖਾਤਾ ਮੌਜੂਦ ਨਹੀਂ ਹੈ ” ਦਾ ਸੰਦੇਸ਼ ਦਿਖਾਉਂਦਾ ਹੈ।ਦੱਖਣੀ ਏਸ਼ੀਆ ਦੀ ਪ੍ਰਮੁੱਖ ਮਲਟੀਮੀਡੀਆ ਨਿਊਜ਼ ਏਜੰਸੀ ਦੇ ਭਾਰਤ, ਦੱਖਣੀ ਏਸ਼ੀਆ ਅਤੇ ਦੁਨੀਆ ਭਰ ਵਿੱਚ 100 ਤੋਂ ਵੱਧ ਬਿਊਰੋ ਹਨ।

ਪ੍ਰਕਾਸ਼ ਨੇ ਟਵਿੱਟਰ ਤੋਂ ਭੇਜੀ ਗਈ ਇੱਕ ਮੇਲ ਦਾ ਸਕਰੀਨਸ਼ਾਟ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦਾ ਹੈਂਡਲ ਲਾਕ ਹੋ ਗਿਆ ਹੈ।ਮੇਲ ਵਿੱਚ ਲਿਖਿਆ ਹੈ ਕਿ  “ਟਵਿੱਟਰ ਅਕਾਊਂਟ ਬਣਾਉਣ ਲਈ ਤੁਹਾਡੀ ਉਮਰ ਘੱਟੋ-ਘੱਟ 13 ਸਾਲ ਹੋਣੀ ਚਾਹੀਦੀ ਹੈ। ਟਵਿੱਟਰ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਤੁਸੀਂ ਉਮਰ ਦੀਆਂ ਇਹਨਾਂ ਲੋੜਾਂ ਨੂੰ ਪੂਰਾ ਨਹੀਂ ਕਰਦੇ, ਇਸ ਲਈ ਤੁਹਾਡਾ ਖਾਤਾ ਲੌਕ ਕਰ ਦਿੱਤਾ ਗਿਆ ਹੈ ਅਤੇ ਟਵਿੱਟਰ ਤੋਂ ਹਟਾ ਦਿੱਤਾ ਜਾਵੇਗਾ “। ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਟਵਿੱਟਰ ਅਕਾਉਂਟ ਦੇ ਗਾਇਬ ਹੋਣ ਦੇ ਕੁਝ ਮਿੰਟਾਂ ਬਾਅਦ, ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ, “ਇਸ ਵੱਖਤ ਏਸ਼ੀਅਨ ਨਿਊਜ਼ ਇੰਟਰਨੈਸ਼ਨਲਬੁਰੀ ਖਬਰ ਨੂੰ ਫਾਲੋ ਕਰਨ ਵਾਲਿਆ ਲਈ , ਏਕ ਬੁਰੀ ਖ਼ਬਰ ਹੈ , ਟਵਿੱਟਰ ਨੇ ਭਾਰਤ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ਨੂੰ ਬੰਦ ਕਰ ਦਿੱਤਾ ਹੈ ਜਿਸ ਦੇ 7.6 ਮਿਲੀਅਨ ਫਾਲੋਅਰਜ਼ ਹਨ ਅਤੇ ਇਹ ਮੇਲ ਭੇਜੀ ਹੈ ਕਿ ਅਸੀਂ 13 ਸਾਲ ਤੋਂ ਘੱਟ ਉਮਰ ਦੇ ਹਾ। ਸਾਡੇ ਤੋ ਟਵਿੱਟਰ ਨੇ ਸੋਨੇ ਦਾ ਟਿੱਕ ਖੋਹ ਲਿਆ ਹੈ ਅਤੇ ਉਸ ਦੀ ਥਾਂ ਨੀਲਾ ਟਿੱਕ ਲਗਾ ਦਿੱਤਾ ਗਿਆ ਸੀ ਅਤੇ ਹੁਣ ਤਾਲਾ ਲਗਾ ਦਿੱਤਾ ਗਿਆ”। ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੀ ਵੈੱਬਸਾਈਟ ਅਨੁਸਾਰ , ਦੱਖਣੀ ਏਸ਼ੀਆ ਦੀ ਪ੍ਰਮੁੱਖ ਮਲਟੀਮੀਡੀਆ ਨਿਊਜ਼ ਏਜੰਸੀ ਦੇ ਭਾਰਤ, ਦੱਖਣੀ ਏਸ਼ੀਆ ਅਤੇ ਦੁਨੀਆ ਭਰ ਵਿੱਚ 100 ਤੋਂ ਵੱਧ ਬਿਊਰੋ ਹਨ । ਭਾਰਤੀ ਨਿਊਜ਼ ਮੀਡੀਆ ਕੰਪਨੀ NDTV ਦਾ ਟਵਿੱਟਰ ਹੈਂਡਲ ਵੀ ਲਾਕ ਹੋ ਗਿਆ ਲੱਗਦਾ ਹੈ। ਐਨਡੀਟੀਵੀ ਨੇ ਸੋਸ਼ਲ ਮੀਡੀਆ ਕੰਪਨੀ ਦੁਆਰਾ ਕਾਰਵਾਈ ਦੇ ਪਿੱਛੇ ਕਾਰਨ ਬਾਰੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਐਲੋਨ ਮਸਕ ਦੁਆਰਾ ਸੋਸ਼ਲ ਮੀਡੀਆ ਕੰਪਨੀ ਨੂੰ ਸੰਭਾਲਣ ਅਤੇ ਘੱਟ ਇੰਜੀਨੀਅਰਾਂ ਦੇ ਨਾਲ ਸੇਵਾ ਦੀ ਵਿਵਹਾਰਕਤਾ ਕਰਨ ਨਾਲ , ਟਵਿੱਟਰ ਨੇ ਕਈ ਚਿੰਤਾਵਾਂ ਪੈਦਾ ਕਰ ਦਿੱਤੀਆ ਹਨ।