ਰੇਲ ਯਾਤਰੀਆਂ ਨੂੰ ਕਰਨਾ ਪਵੇਗਾ ਪਰੇਸ਼ਾਨੀ ਦਾ ਸਾਹਮਣਾ, ਛਠ ਪੂਜਾ ਮੌਕੇ ਪੰਜਾਬ ਲਈ ਸਿਰਫ਼ 12 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ

ਇਸ ਵਾਰ ਉੱਤਰੀ ਰੇਲਵੇ ਨੇ ਛਠ ਪੂਜਾ ਮੌਕੇ ਪੰਜਾਬ ਲਈ ਸਿਰਫ਼ 12 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨਾਂ ਕੁੱਲ 18 ਦਿਨਾਂ ਲਈ ਚੱਲਣਗੀਆਂ ਅਤੇ 42 ਗੇੜੇ ਲਾਉਣਗੀਆਂ।

Share:

ਇਸ ਸਮੇਂ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇੰਨਾ ਹੀ ਨਹੀਂ ਸਪੈਸ਼ਲ ਟਰੇਨਾਂ ਦੀ ਬੁਕਿੰਗ ਵੀ ਭਰੀ ਹੋਈ ਹੈ। ਵੇਟਿੰਗ  400 ਤੱਕ ਪਹੁੰਚ ਗਈ ਹੈ। ਇਸ ਦੇ ਚਲਦੇ ਪ੍ਰਾਈਵੇਟ ਬੱਸ ਚਾਲਕਾਂ ਨੂੰ ਪੈਸਾ ਕਮਾਉਣ ਦਾ ਵਧਿਆ ਮੌਕਾ ਮਿਲਿਆ ਹੈ। ਮੁਸਾਫਰਾਂ ਨੂੰ ਯੂਪੀ ਅਤੇ ਬਿਹਾਰ ਲਿਜਾਣ ਲਈ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਮੂੰਹ ਮੰਗੇ ਪੈਸੈ ਮੰਗੇ ਜਾ ਰਹੇ ਹਨ।

ਚਲਾਈਆਂ ਜਾ ਸਕਦੀਆਂ ਹਨ ਹੋਰ ਰੇਲ ਗੱਡੀਆਂ

ਲੰਬੀ ਵੇਟਿੰਗ ਲਿਸਟ ਕਾਰਨ ਯਾਤਰੀ ਪ੍ਰੇਸ਼ਾਨ ਹਨ। ਦੂਜੇ ਪਾਸੇ ਰੇਲਵੇ ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਰੇਲ ਗੱਡੀਆਂ ਵੀ ਚਲਾਈਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਬੋਰਡ ਤੋਂ ਯੂਪੀ, ਬਿਹਾਰ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵੱਲ ਜਾਣ ਵਾਲੇ ਯਾਤਰੀਆਂ ਲਈ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਰੇਲਵੇ ਸਟੇਸ਼ਨਾਂ ਤੇ ਵਧੀ ਭੀੜ ਜੀਆਰਪੀ ਅਤੇ ਆਰਪੀਐੱਫ ਅਲਰਟ

ਸਾਰੇ ਰੇਲਵੇ ਸਟੇਸ਼ਨਾਂ 'ਤੇ ਭੀੜ ਵਧਣ ਕਾਰਨ ਰੇਲਵੇ ਨੇ ਜੀਆਰਪੀ ਅਤੇ ਆਰਪੀਐੱਫ ਨੂੰ ਵੀ ਅਲਰਟ ਮੋਡ 'ਤੇ ਰੱਖਿਆ ਹੈ। ਪੁਲਿਸ ਲਗਾਤਾਰ 24 ਘੰਟੇ ਚੈਕਿੰਗ ਕਰ ਰਹੀ ਹੈ। ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਸ਼ੁਭਮ ਕੁਮਾਰ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਅਕਸਰ ਯਾਤਰੀਆਂ ਦੀ ਆਵਾਜਾਈ ਵੱਧ ਜਾਂਦੀ ਹੈ। ਅਜਿਹੇ 'ਚ ਫ਼ਿਰੋਜ਼ਪੁਰ ਡਿਵੀਜ਼ਨ ਨੂੰ ਮਿਲੀ ਨਵੀਂ ਸਪੈਸ਼ਲ ਟਰੇਨ ਤੋਂ ਯਾਤਰੀਆਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ। ਵੇਟਿੰਗ ਲਿਸਟ ਬਹੁਤ ਲੰਬੀ ਹੁੰਦੀ ਜਾ ਰਹੀ ਹੈ। ਉਮੀਦ ਹੈ ਕਿ ਰੇਲਵੇ ਕਈ ਹੋਰ ਟਰੇਨਾਂ ਦਾ ਵੀ ਐਲਾਨ ਕਰੇਗਾ।

ਇਹ ਵੀ ਪੜ੍ਹੋ