Maharashtra ਵਿੱਚ ਹੋਲੀ ਦੀ ਸਵੇਰ ਰੇਲ ਹਾਦਸਾ, ਟਰੱਕ ਨਾਲ ਟੱਕਰ ਤੋਂ ਬਾਅਦ ਅਮਰਾਵਤੀ ਐਕਸਪ੍ਰੈਸ ਦੇ ਇੰਜਣ ਨੂੰ ਲੱਗੀ ਅੱਗ, ਮਚੀ ਹਫੜਾ-ਦਫੜੀ 

ਟਰੱਕ ਸਿੱਧਾ ਐਕਸਪ੍ਰੈਸ ਦੇ ਇੰਜਣ ਨਾਲ ਟਕਰਾ ਗਿਆ। ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਜਦੋਂ ਕਿ ਰੇਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਟ੍ਰੇਨ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ, ਹਾਲਾਂਕਿ ਇਸਨੂੰ ਤੁਰੰਤ ਬੁਝਾ ਦਿੱਤਾ ਗਿਆ।

Share:

ਹੋਲੀ ਵਾਲੇ ਦਿਨ੍ਹ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਸਵੇਰੇ 4 ਵਜੇ ਮੁੰਬਈ-ਅਮਰਾਵਤੀ ਐਕਸਪ੍ਰੈਸ ਇੱਕ ਟਰੱਕ ਨਾਲ ਟਕਰਾ ਗਈ। ਟਰੱਕ ਅਨਾਜ ਨਾਲ ਲੱਦਿਆ ਹੋਇਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਮਰਾਵਤੀ ਐਕਸਪ੍ਰੈਸ ਜਲਗਾਓਂ ਦੇ ਬੋਦਵਾੜ ਤੋਂ ਲੰਘ ਰਹੀ ਸੀ। ਇਸ ਦੌਰਾਨ ਇੱਕ ਟਰੱਕ ਪੁਰਾਣੇ ਰੇਲਵੇ ਫਾਟਕ ਤੋਂ ਲੰਘ ਰਿਹਾ ਸੀ। ਇਹ ਟਰੱਕ ਸਿੱਧਾ ਐਕਸਪ੍ਰੈਸ ਦੇ ਇੰਜਣ ਨਾਲ ਟਕਰਾ ਗਿਆ। ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਰੇਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਟ੍ਰੇਨ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ, ਹਾਲਾਂਕਿ ਇਸਨੂੰ ਤੁਰੰਤ ਬੁਝਾ ਦਿੱਤਾ ਗਿਆ।

ਜਾਨੀ ਨੁਕਸਾਨ ਤੋਂ ਬਚਾਅ

ਖੁਸ਼ਕਿਸਮਤੀ ਨਾਲ, ਰੇਲਗੱਡੀ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ।

ਆਵਾਜਾਈ ਕੀਤੀ ਬਹਾਲ 

ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ, ਕੇਂਦਰੀ ਰੇਲਵੇ ਦੇ ਸੀਪੀਆਰਓ, ਡਾ. ਸਵਪਨਿਲ ਨੀਲਾ ਨੇ ਕਿਹਾ, "ਅੱਜ ਸਵੇਰੇ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਅਮਰਾਵਤੀ ਜਾ ਰਹੀ ਟ੍ਰੇਨ ਨੰਬਰ 12111 ਨਾਲ ਭੁਸਾਵਲ ਡਿਵੀਜ਼ਨ ਦੇ ਬੋਦਵਾੜ ਸਟੇਸ਼ਨ 'ਤੇ ਇੱਕ ਹਾਦਸਾ ਵਾਪਰਿਆ।" ਉਸਨੇ ਅੱਗੇ ਕਿਹਾ ਕਿ ਇੱਕ ਟਰੱਕ ਇੱਕ ਅਣਅਧਿਕਾਰਤ ਬੰਦ ਜਗ੍ਹਾ 'ਤੇ ਪਟੜੀ ਪਾਰ ਕਰ ਗਿਆ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਹੁਣ ਆਵਾਜਾਈ ਬਹਾਲ ਹੋ ਗਈ ਹੈ ਅਤੇ ਰੇਲ ਗੱਡੀਆਂ ਚੱਲ ਰਹੀਆਂ ਹਨ। ਇਹ ਘਟਨਾ ਸਵੇਰੇ 4.30 ਵਜੇ ਦੇ ਕਰੀਬ ਵਾਪਰੀ ਅਤੇ ਆਵਾਜਾਈ ਹੁਣ ਬਹਾਲ ਕਰ ਦਿੱਤੀ ਗਈ ਹੈ।