ਕੋਚੀ ਦੀ CUSAT ਯੂਨੀਵਰਸਿਟੀ 'ਚ ਦਰਦਨਾਕ ਹਾਦਸਾ, ਮਿਊਜ਼ਿਕ ਫੈਸਟੀਵਲ ਦੌਰਾਨ ਮਚੀ ਭਗਦੜ 'ਚ ਚਾਰ ਵਿਦਿਆਰਥੀਆਂ ਦੀ ਮੌਤ

ਕੇਰਲ ਦੇ ਕੋਚੀ ਸਥਿਤ CUSAT ਯੂਨੀਵਰਸਿਟੀ ਵਿੱਚ ਸ਼ਨੀਵਾਰ ਨੂੰ ਇੱਕ ਸੰਗੀਤ ਸਮਾਰੋਹ ਦੌਰਾਨ ਭਗਦੜ ਮੱਚ ਗਈ। ਜਿਸ ਕਾਰਨ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 60 ਤੋਂ ਵੱਧ ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਕਲਾਮਸੇਰੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।

Share:

ਸ਼ਨੀਵਾਰ ਨੂੰ ਕੇਰਲ ਦੇ ਕੋਚੀ ਵਿੱਚ CUSAT ਯੂਨੀਵਰਸਿਟੀ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਜਿਸ ਕਾਰਨ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ। ਇਹ ਸਥਿਤੀ ਯੂਨੀਵਰਸਿਟੀ ਵਿੱਚ ਨਿਖਿਤਾ ਗਾਂਧੀ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਵਾਪਰੀ।

 

ਲਾਈਵ ਕੰਸਰਟ ਦੌਰਾਨ ਵਾਪਰੀ ਘਟਨਾ

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਮੁਤਾਬਕ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਿਦਿਆਰਥੀਆਂ ਨੇ ਮਸ਼ਹੂਰ ਗਾਇਕਾ ਨਿਕਿਤਾ ਗਾਂਧੀ ਦੇ ਲਾਈਵ ਕੰਸਰਟ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਅਚਾਨਕ ਪਏ ਮੀਂਹ ਕਾਰਨ ਪ੍ਰੋਗਰਾਮ ਵਿਘਨ ਪੈ ਗਿਆ ਅਤੇ ਵਿਦਿਆਰਥੀਆਂ ਨੇ ਮੀਂਹ ਤੋਂ ਬਚਾਅ ਲਈ ਇਧਰ ਉਧਰ ਜਾਣਾ ਸ਼ੁਰੂ ਕਰ ਦਿੱਤਾ।

 

ਕਿਵੇਂ ਮਚੀ ਭਗਦੜ

ਨਗਰ ਨਿਗਮ ਦੇ ਕੌਂਸਲਰ ਪ੍ਰਮੋਦ ਨੇ ਦੱਸਿਆ ਕਿ ਇਸੇ ਗੇਟ ਰਾਹੀਂ ਯੂਨੀਵਰਸਿਟੀ ਵਿੱਚ ਦਾਖ਼ਲੇ ਅਤੇ ਬਾਹਰ ਨਿਕਲਣ ਕਾਰਨ ਭਗਦੜ ਮੱਚੀ। ਵਿਦਿਆਰਥੀ ਉਸੇ ਗੇਟ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਉੱਚੀ-ਉੱਚੀ ਪੌੜੀਆਂ ਰਾਹੀਂ ਦਾਖਲ ਹੋਣ ਵਾਲੇ ਵਿਦਿਆਰਥੀ ਪਹਿਲਾਂ ਡਿੱਗ ਪਏ ਅਤੇ ਗੇਟ 'ਤੇ ਭਾਰੀ ਭੀੜ ਕਾਰਨ ਕੁਚਲ ਗਏ। ਇਸ ਦੇ ਨਾਲ ਹੀ ਜਲਸਾਨ ਨਾਂ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਸ਼ਾਮ ਕਰੀਬ 6.50 ਵਜੇ ਭਗਦੜ ਮੱਚੀ। ਜਦੋਂ ਮੈਂ ਇੱਥੇ ਪਹੁੰਚਿਆ, ਤਿੰਨ ਤੋਂ ਚਾਰ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ,ਬਾਰਿਸ਼ ਹੋ ਰਹੀ ਸੀ। ਵਿਦਿਆਰਥੀ ਭੱਜ ਕੇ ਅੰਦਰ ਆਏ ਅਤੇ ਧੱਕਾ-ਮੁੱਕੀ ਕਰਨ ਕਾਰਨ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ

Tags :