ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ 'ਚ ਬਦਲੇ ਟਰੈਫਿਕ ਰੂਟ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

12 ਮਾਰਚ ਨੂੰ ਪੰਜਾਬ ਯੂਨੀਵਰਸਿਟੀ ’ਚ ਹੋਣ ਵਾਲੀ ਕਨਵੋਕੇਸ਼ਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀ.ਸੀ. ਪ੍ਰੋ. ਰੇਨੂ ਵਿੱਗ ਨੇ ਅਧਿਕਾਰੀਆਂ ਨਾਲ ਜਿਮਨੇਜੀਅਮ ਹਾਲ ਦਾ ਦੌਰਾ ਕੀਤਾ ਜਿੱਥੇ ਮੁੱਖ ਸਮਾਗਮ ਰੱਖਿਆ ਗਿਆ ਹੈ।

Courtesy: file photo

Share:

ਭਾਰਤ ਦੀ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਜਨਤਾ ਨੂੰ ਵਿਸ਼ੇਸ਼ ਪ੍ਰਬੰਧਾਂ ਬਾਰੇ ਸੂਚਿਤ ਕੀਤਾ ਹੈ। ਜਾਰੀ ਸੂਚਨਾ ਅਨੁਸਾਰ 11 ਮਾਰਚ ਨੂੰ ਸਰੋਵਰ ਮਾਰਗ, ਹੀਰਾ ਸਿੰਘ ਚੌਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਕ (ਸੈਕਟਰ 20/21-33/34) ਅਤੇ ਦੱਖਣ ਮਾਰਗ ’ਤੇ, ਨਿਊ ਲੇਬਰ ਚੌਕ (ਸੈਕਟਰ 20/21-33/34) ਤੋਂ ਏਅਰਪੋਰਟ ਲਾਈਟ ਪੁਆਇੰਟ ਤਕ ਸਵੇਰੇ 8:45 ਵਜੇ ਤੋਂ 10:00 ਵਜੇ ਅਤੇ ਸ਼ਾਮ 4:30 ਵਜੇ ਤੋਂ ਸ਼ਾਮ 5:45 ਵਜੇ ਤੱਕ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ। ਇਸਤੋਂ ਇਲਾਵਾ ਸਰੋਵਰ ਮਾਰਗ, ਹੀਰਾ ਸਿੰਘ ਚੌਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਕ (ਸੈਕਟਰ 20/21-33/34) ਅਤੇ ਦੱਖਣ ਮਾਰਗ ’ਤੇ, ਨਿਊ ਲੇਬਰ ਚੌਕ (ਸੈਕਟਰ 20/21-33/34) ਤੋਂ ਟ੍ਰਿਬਿਊਨ ਚੌਕ ਅਤੇ ਪੂਰਵ ਮਾਰਗ ’ਤੇ, ਟ੍ਰਿਬਿਊਨ ਚੌਕ ਤੋਂ ਫੈਦਾਨ ਬੈਰੀਅਰ ਤਕ ਸ਼ਾਮ 5:45 ਵਜੇ ਤੋਂ 8:00 ਵਜੇ ਤਕ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਐਕਸ (@trafficchd) ਅਤੇ ਇੰਸਟਾਗ੍ਰਾਮ (@trafficchd) ਅਤੇ ਫੇਸਬੁੱਕ (@ChandigarhTrafficPolice)) ਦੇ ਸੋਸ਼ਲ ਮੀਡੀਆ ਹੈਂਡਲ ’ਤੇ ਤਾਜ਼ਾ ਅਪਡੇਟਸ ਦੀ ਪਾਲਣਾ ਕਰਨ। 

ਪੀ.ਯੂ. ਕਨਵੋਕੇਸ਼ਨ ਲਈ ਸਾਰੇ ਪ੍ਰਬੰਧ ਮੁਕੰਮਲ, ਵੀ.ਸੀ. ਨੇ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ

12 ਮਾਰਚ ਨੂੰ ਪੰਜਾਬ ਯੂਨੀਵਰਸਿਟੀ ’ਚ ਹੋਣ ਵਾਲੀ ਕਨਵੋਕੇਸ਼ਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀ.ਸੀ. ਪ੍ਰੋ. ਰੇਨੂ ਵਿੱਗ ਨੇ ਅਧਿਕਾਰੀਆਂ ਨਾਲ ਜਿਮਨੇਜੀਅਮ ਹਾਲ ਦਾ ਦੌਰਾ ਕੀਤਾ ਜਿੱਥੇ ਮੁੱਖ ਸਮਾਗਮ ਰੱਖਿਆ ਗਿਆ ਹੈ। ਕਨਵੋਕੇਸ਼ਨ ਦਾ ਸਿੱਧਾ ਪ੍ਰਸਾਰਣ ਸੋਸ਼ਲ ਮੀਡੀਆ ’ਤੇ ਹੋਵੇਗਾ ਅਤੇ ਇਸ ਦਾ ਲਿੰਕ ਸਾਂਝਾ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਜਿਮਨੇਜੀਅਮ ਹਾਲ ਤੱਕ ਜਾਣ ਵਾਲੇ ਰੂਟ ਤੈਅ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਪੁਲਿਸ ਵਲੋਂ ਚੁਕਿਆ ਜਾ ਸਕਦਾ ਹੈ। ਪੀ.ਜੀ.ਆਈ. ਵਾਲੇ ਗੇਟ ਨੰ. 1 ਤੋਂ ਆਮ ਜਨਤਾ ਦੀ ਆਵਾਜਾਈ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤਕ ਬੰਦ ਰਹੇਗੀ। ਗੇਟ ਨੰਬਰ 2 ਮਹਿਮਾਨ, ਮੀਡੀਆ ਅਤੇ ਸਟਾਫ, ਗੇਟ ਨੰਬਰ 3 ਤੋਂ ਵਿਦਿਆਰਥੀ ਅਤੇ ਡਿਗਰੀ ਲੈਣ ਵਾਲੇ ਆ ਸਕਣਗੇ। ਸਾਰਿਆਂ ਲਈ 9:30  ਵਜੇ ਤਕ ਅਪਣੀ ਸੀਟ ’ਤੇ ਬੈਠਣਾ ਜ਼ਰੂਰੀ ਹੈ। 

ਰਾਸ਼ਟਰਪਤੀ ਮੁਰਮੂ ਚੰਡੀਗੜ੍ਹ ਪਹੁੰਚੇ, ਰਾਜਪਾਲ ਅਤੇ ਮੁੱਖ ਮੰਤਰੀ ਨੇ ਕੀਤਾ ਸਵਾਗਤ

ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ’ਤੇ ਜਾਣ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੇ। ਅਧਿਕਾਰੀਆਂ ਨੇ ਦਸਿਆ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਣ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਕਨਵੋਕੇਸ਼ਨ ਸਮਾਰੋਹ ਅਤੇ ਹਰਿਆਣਾ ਦੇ ਹਿਸਾਰ ’ਚ ਬ੍ਰਹਮਾ ਕੁਮਾਰੀਆਂ ਦੀ ਸਰਬਪੱਖੀ ਭਲਾਈ ਲਈ ਰਾਜ ਪੱਧਰੀ ਮੁਹਿੰਮ ‘ਸਮੁੱਚੀ ਭਲਾਈ ਲਈ ਅਧਿਆਤਮਿਕ ਸਿੱਖਿਆ’ ’ਚ ਹਿੱਸਾ ਲੈਣ ਤੋਂ ਬਾਅਦ ਚੰਡੀਗੜ੍ਹ ਆਏ ਸਨ। ਮੁਰਮੂ ਮੰਗਲਵਾਰ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਏਮਜ਼, ਬਠਿੰਡਾ ਦੇ ਕਨਵੋਕੇਸ਼ਨ ਸਮਾਰੋਹਾਂ ’ਚ ਸ਼ਾਮਲ ਹੋਣਗੇ।ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਸ਼ਾਮ ਨੂੰ ਰਾਸ਼ਟਰਪਤੀ ਮੋਹਾਲੀ ਵਿਖੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਸਨਮਾਨ ’ਚ ਕੀਤੇ ਜਾਣ ਵਾਲੇ ਨਾਗਰਿਕ ਸਵਾਗਤ ਸਮਾਰੋਹ ’ਚ ਸ਼ਾਮਲ ਹੋਣਗੇ। ਉਹ 12 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ’ਚ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ