ਖੂਹ 'ਚ ਡਿੱਗਿਆ ਟਰੈਕਟਰ, 9 ਜਣਿਆਂ ਦੀ ਮੌਤ, 15 ਸਾਲ ਦਾ ਲੜਕਾ ਚਲਾ ਰਿਹਾ ਸੀ ਟਰੈਕਟਰ

 ਕਿਉਂਕਿ ਹਾਦਸੇ ਮਗਰੋਂ ਤਿੰਨ ਘੰਟਿਆਂ ਤੋਂ ਕੋਈ ਬਚਾਅ ਟੀਮ ਨਹੀਂ ਪਹੁੰਚੀ ਸੀ, ਇਸ ਲਈ ਖੂਹ ਵਿੱਚ ਡਿੱਗਣ ਵਾਲੇ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਕਰਕੇ ਲੋਕਾਂ 'ਚ ਰੋਸ ਵੀ ਪਾਇਆ ਗਿਆ। 

Courtesy: ਹਾਦਸਾ ਮਹਾਂਰਾਸ਼ਟਰ ਦੇ ਨਾਂਦੇੜ ਵਿਖੇ ਹੋਇਆ

Share:

ਮਹਾਂਰਾਸ਼ਟਰ ਦੇ ਨਾਂਦੇੜ ’ਚ ਇੱਕ ਟਰੈਕਟਰ ਖੂਹ 'ਚ ਡਿੱਗ ਗਿਆ। ਇਹ ਘਟਨਾ ਸ਼ੁੱਕਰਵਾਰ ਸਵੇਰੇ ਸੱਤ ਵਜੇ ਦੇ ਕਰੀਬ ਵਾਪਰੀ। ਪਿੰਡ ਵਾਸੀਆਂ ਨੇ ਖੂਹ ਵਿੱਚ ਡਿੱਗੀਆਂ ਦੋ ਔਰਤਾਂ ਅਤੇ ਇੱਕ ਆਦਮੀ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ।  ਕਿਉਂਕਿ ਹਾਦਸੇ ਮਗਰੋਂ ਤਿੰਨ ਘੰਟਿਆਂ ਤੋਂ ਕੋਈ ਬਚਾਅ ਟੀਮ ਨਹੀਂ ਪਹੁੰਚੀ ਸੀ, ਇਸ ਲਈ ਖੂਹ ਵਿੱਚ ਡਿੱਗਣ ਵਾਲੇ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਕਰਕੇ ਲੋਕਾਂ 'ਚ ਰੋਸ ਵੀ ਪਾਇਆ ਗਿਆ। 

15 ਸਾਲ ਦਾ ਲੜਕਾ ਚਲਾ ਰਿਹਾ ਸੀ ਟਰੈਕਟਰ 

ਨੰਦੇੜ ਤਾਲੁਕਾ ਦੇ ਅਲੇਗਾਂਵ ਅਤੇ ਰੁੰਜ ਤੋਂ ਮੂੰਗਫਲੀ ਦੀ ਕਟਾਈ ਲਈ ਮਰਦ ਅਤੇ ਔਰਤ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੈਕਟਰ ਖੂਹ ਵਿੱਚ ਡਿੱਗ ਗਿਆ। ਖੂਹ ਵਿੱਚ ਪਾਣੀ ਅਤੇ ਗਾਦ ਹੋਣ ਕਾਰਨ ਟਰੈਕਟਰ ਪੂਰੀ ਤਰ੍ਹਾਂ ਡੁੱਬ ਗਿਆ ਸੀ। ਤਿੰਨ ਘੰਟਿਆਂ ਤੋਂ ਇਲਾਕੇ ਦੇ ਪਿੰਡ ਵਾਸੀ ਖੂਹ ਵਿੱਚ ਡਿੱਗੇ ਮਰਦਾਂ ਅਤੇ ਔਰਤਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਉਕਤ ਟਰੈਕਟਰ ਨੂੰ ਇੱਕ 15 ਸਾਲ ਦਾ ਲੜਕਾ ਚਲਾ ਰਿਹਾ ਸੀ। ਇਸ ਦੌਰਾਨ, ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੀ। 

ਇਹ ਵੀ ਪੜ੍ਹੋ