ਖ਼ਤਮ ਹੋਣਗੇ ਟੋਲ ਪਲਾਜ਼ੇ, ਸੜਕ 'ਤੇ ਚੜ੍ਹਦੇ ਹੀ ਕੱਟਿਆ ਜਾਵੇਗਾ ਟੈਕਸ 

ਕੇਂਦਰ ਸਰਕਾਰ ਛੇਤੀ ਹੀ ਨਵਾਂ ਸਿਸਟਮ ਲਾਗੂ ਕਰਨ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਅਧੀਨ ਜਿੰਨਾ ਸਫ਼ਰ ਕੀਤਾ ਜਾਣਾ ਹੈ ਉਸੇ ਮੁਤਾਬਕ ਟੈਕਸ ਲੱਗੇਗਾ। ਪੰਜਾਬ ਤੋਂ ਬਾਹਰ ਕਈ ਸੂਬਿਆਂ ਅੰਦਰ ਇਹ ਪਹਿਲਾਂ ਲਾਗੂ ਹੈ। 

Share:

 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਾਰਚ 2024 ਤੋਂ ਮੌਜੂਦਾ ਟੋਲ ਪਲਾਜ਼ਾ 'ਤੇ ਨਵੀਂ ਤਕਨੀਕ ਰਾਹੀਂ ਟੋਲ ਉਗਰਾਹੀ ਦੀ ਪੁਸ਼ਟੀ ਕੀਤੀ। ਜੋ GPS ਆਧਾਰਿਤ ਹੋਵੇਗਾ। ਇਸ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਇਸਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ। ਹੋਰ ਜਾਣਕਾਰੀ ਦਿੰਦੇ ਹੋਏ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਵਾਹਨਾਂ ਨੂੰ ਰੋਕੇ ਬਿਨਾਂ ਟੋਲ ਵਸੂਲਣ ਲਈ ਇਸ ਤਕਨੀਕ ਦੇ ਦੋ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਸਿਸਟਮ (ਏ.ਐਨ.ਪੀ.ਆਰ. ਕੈਮਰੇ) ਦੀ ਵਰਤੋਂ ਕੀਤੀ ਗਈ ਹੈ। ਜੀਪੀਐਸ ਅਧਾਰਤ ਟੋਲ ਕੁਲੈਕਸ਼ਨ ਸਿਸਟਮ ਦਾ ਉਦੇਸ਼ ਟੋਲ ਪਲਾਜ਼ਿਆਂ 'ਤੇ ਭੀੜ ਤੋਂ ਛੁਟਕਾਰਾ ਪਾਉਣਾ ਅਤੇ ਵਾਹਨਾਂ ਤੋਂ ਸੜਕ 'ਤੇ ਤੈਅ ਕੀਤੀ ਦੂਰੀ ਦੇ ਅਨੁਸਾਰ ਟੋਲ ਵਸੂਲਣਾ ਹੈ। ਮੌਜੂਦਾ ਫਾਸਟੈਗ ਆਧਾਰਿਤ ਟੋਲ ਕੁਲੈਕਸ਼ਨ ਕਾਰਨ ਟੋਲ ਪਲਾਜ਼ਾ 'ਤੇ ਲੱਗਣ ਵਾਲੇ ਸਮੇਂ 'ਚ ਕਾਫੀ ਕਮੀ ਆਈ ਹੈ। 2018-19 ਵਿੱਚ ਟੋਲ ਪਲਾਜ਼ਾ 'ਤੇ ਲੱਗਣ ਵਾਲਾ ਸਮਾਂ 8 ਮਿੰਟ ਤੱਕ ਸੀ, ਜੋ ਕਿ 2020-21-22 ਤੋਂ ਸ਼ੁਰੂ ਹੋਈ ਫਾਸਟੈਗ ਟੋਲ ਉਗਰਾਹੀ ਤਕਨੀਕ ਕਾਰਨ ਘਟ ਕੇ 47 ਸਕਿੰਟ ਰਹਿ ਗਿਆ।

ਕਿਵੇਂ ਕੰਮ ਕਰੇਗਾ ਨਵਾਂ ਸਿਸਟਮ 

GPS ਤਕਨੀਕ ਨਾਲ ਲੈਸ ਵਾਹਨਾਂ ਦੀ ਸੜਕ 'ਤੇ ਅਸਲ ਸਥਿਤੀ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ, ਜੋ ਨਵੇਂ ਵਾਹਨਾਂ ਵਿੱਚ ਪਹਿਲਾਂ ਤੋਂ ਮੌਜੂਦ ਹੈ। ਜਦੋਂ ਕਿ ਪੁਰਾਣੇ ਵਾਹਨਾਂ ਵਿੱਚ ਇਸ ਨੂੰ ਲਗਾਉਣ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਜੇਕਰ ANPR ਕੈਮਰੇ ਵਰਤੇ ਜਾਂਦੇ ਹਨ, ਤਾਂ GPS ਲਗਾਉਣ ਦੀ ਕੋਈ ਲੋੜ ਨਹੀਂ ਹੋਵੇਗੀ। ਜੀਪੀਐਸ ਤਕਨੀਕ ਕਾਰਨ ਸਿਸਟਮ ਇਹ ਪਤਾ ਲਗਾ ਸਕੇਗਾ ਕਿ ਇਸ ਸਿਸਟਮ ਨਾਲ ਲੈਸ ਸੜਕ 'ਤੇ ਤੁਸੀਂ ਕਿੰਨੀ ਦੂਰੀ ਤੈਅ ਕੀਤੀ ਹੈ ਅਤੇ ਉਸ ਦੇ ਆਧਾਰ 'ਤੇ ਟੋਲ ਵੀ ਵਸੂਲਿਆ ਜਾਵੇਗਾ। ਜਿਸ ਲਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ