ਲਾਰੈਂਸ ਬਿਸ਼ਨੋਈ ਸਭ ਤੋਂ ਵੱਡਾ ਗੈਂਗਸਟਰ ਕਿਵੇਂ ਬਣਿਆ ਆਓ ਜਾਣਦੇ ਹਾਂ 

ਕੀ ਤੁਸੀਂ ਜਾਣਦੇ ਹੋ ਕਿ ਲਾਰੈਂਸ ਬਿਸ਼ਨੋਈ ਦੇਸ਼ ਦਾ ਸਭ ਤੋਂ ਵੱਡਾ ਗੈਂਗਸਟਰ ਕਿਵੇਂ ਬਣਿਆ। ਪਰ ਸਵਾਲ ਇਹ ਹੈ ਕਿ ਆਖਿਰ ਲਾਰੈਂਸ ਬਿਸ਼ੋਨਈ ਸਲਮਾਨ ਖਾਨ ਦੇ ਪਿੱਛੇ ਹੱਥ ਧੋਕੇ ਕਿਉਂ ਪਿਆ ਹੋਇਆ ਐ। ਕੁੱਝ ਸਮਾਂ ਪਹਿਲਾਂ ਜੇਲ੍ਹ ਤੋਂ ਵੀ ਲਾਰੈਂਸ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।  ਆਓ ਜਾਣਦੇ ਹਾਂ ਕਾਰਨ 

Share:

ਕ੍ਰਾਈਮ ਨਿਊਜ।  ਇੱਕ ਬਾਲੀਵੁੱਡ ਦਾ ਸੁਪਰਸਟਾਰ ਹੈ ਅਤੇ ਦੂਜਾ ਅੰਡਰਵਰਲਡ ਦਾ ਸਭ ਤੋਂ ਵੱਡਾ ਗੈਂਗਸਟਰ। ਕਹਾਣੀ ਫ਼ਿਲਮੀ ਹੁੰਦੀ ਤਾਂ ਗੈਂਗਸਟਰ ਮਾਰਿਆ ਜਾਣਾ ਸੀ ਤੇ ਹੀਰੋ ਦੀ ਜਿੱਤ ਯਕੀਨੀ ਮੰਨੀ ਜਾਂਦੀ। ਮਤਲਬ ਟਿਪਿਕਲ ਹੈਪੀ ਐਂਡਿੰਗ। ਪਰ ਇਹ ਕਹਾਣੀ ਫਿਲਮੀ ਨਹੀਂ ਸਗੋਂ ਅਸਲੀ ਹੈ। ਇਸ ਲਈ ਸਲਮਾਨ ਖਾਨ ਦੇ ਚਿਹਰੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਵੀ ਚਿੰਤਾ ਦੀਆਂ ਰੇਖਾਵਾਂ ਹਨ। ਮੁੰਬਈ ਪੁਲਿਸ ਹੋਵੇ ਜਾਂ ਮਹਾਰਾਸ਼ਟਰ ਦੇ ਰਾਜਨੇਤਾ, ਹਰ ਕੋਈ ਕਿਸੇ ਅਣਸੁਖਾਵੀਂ ਘਟਨਾ ਤੋਂ ਡਰਦਾ ਹੈ। ਐਨਸੀਪੀ ਨੇਤਾ ਬਾਬਾ ਸਿੱਦੀਕੀ, ਜੋ ਕਿ ਸਲਮਾਨ ਖਾਨ ਦੇ ਕਰੀਬੀ ਦੋਸਤ ਸਨ, ਦੇ ਕਤਲ ਨੇ ਮੁੰਬਈ ਵਿੱਚ ਸਨਸਨੀ ਮਚਾ ਦਿੱਤੀ ਹੈ ਜੋ ਅੰਡਰਵਰਲਡ ਨੂੰ ਬਹੁਤ ਨੇੜਿਓਂ ਜਾਣਦਾ ਹੈ।

ਹਾਜੀ ਮਸਤਾਨ ਤੋਂ ਲੈ ਕੇ ਦਾਊਦ ਇਬਰਾਹਿਮ ਤੱਕ ਮੁੰਬਈ ਨੇ ਅੰਡਰਵਰਲਡ ਦੇ ਵੱਡੇ ਮਾਫੀਆ ਦਾ ਸਾਹਮਣਾ ਕੀਤਾ ਹੈ। ਪਰ ਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦਾ ਅੰਦਾਜ਼ ਮੁੰਬਈ ਦੇ ਗੈਂਗਸਟਰਾਂ ਨਾਲੋਂ ਬਿਲਕੁਲ ਵੱਖਰਾ ਹੈ। ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦਾ ਗੈਂਗ ਟਾਰਗੇਟ ਕਿਲਿੰਗ ਲਈ ਬਦਨਾਮ ਹੈ। ਉਹ ਸ਼ਾਰਪ ਸ਼ੂਟਰਾਂ ਰਾਹੀਂ ਅਪਰਾਧਾਂ ਨੂੰ ਅੰਜਾਮ ਦੇਣ ਲਈ ਜਾਣਿਆ ਜਾਂਦਾ ਹੈ। ਪੰਜਾਬ ਹੋਵੇ, ਮੁੰਬਈ ਹੋਵੇ ਜਾਂ ਕੈਨੇਡਾ। ਆਮ ਤੌਰ 'ਤੇ ਇਹ ਗੈਂਗ ਵਾਰ ਦੁਸ਼ਮਣੀ ਦਾ ਕਾਰਨ ਬਣ ਜਾਂਦਾ ਹੈ ਪਰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਮਾਮਲੇ 'ਚ ਇਹ ਮਾਮਲਾ ਲਾਰੈਂਸ ਗੈਂਗ ਲਈ ਨਿੱਜੀ ਹੈ। ਇਸ ਲਈ ਖ਼ਤਰਾ ਬਹੁਤ ਜ਼ਿਆਦਾ ਹੈ।

ਲਾਰੈਂਸ ਬਿਸ਼ਨੋਈ ਨੇ ਗੈਂਗ ਨੇ ਕੀਤੀ ਬਾਬਾ ਸਦਿੱਕੀ ਦੀ ਹੱਤਿਆ

ਬਾਬਾ ਸਿੱਦੀਕੀ ਦੀ ਸ਼ਨੀਵਾਰ ਸ਼ਾਮ ਨੂੰ ਤਿੰਨ ਅਣਪਛਾਤੇ ਅਪਰਾਧੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਐਤਵਾਰ ਸਵੇਰੇ ਲਾਰੇਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਲਾਰੇਂਸ ਬਿਸ਼ਨੋਈ ਗੈਂਗ ਦੇ ਇਕ ਕਥਿਤ ਮੈਂਬਰ ਨੇ NCP ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੁੰਬਈ ਪੁਲਿਸ ਨੇ ਇਸ ਘਟਨਾ ਵਿੱਚ ਲਾਰੈਂਸ ਗੈਂਗ ਦੇ ਸ਼ਾਮਿਲ ਹੋਣ ਦੀ ਗੱਲ ਕੀਤੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਲਾਰੈਂਸ ਬਿਸ਼ਨੋਈ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਸੀ। ਬਾਬਾ ਸਿੱਦੀਕੀ ਦੇ ਕਤਲ ਦੀ ਵਿਉਂਤਬੰਦੀ ਵੀ ਪਟਿਆਲਾ ਜੇਲ੍ਹ ਵਿੱਚ ਹੀ ਹੋਈ ਸੀ। ਲਾਰੈਂਸ ਗੈਂਗ ਦੇ ਕਾਰਕੁਨਾਂ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਮੁਹੰਮਦ ਜ਼ੀਸ਼ਾਨ ਅਖਤਰ ਨੂੰ ਦਿੱਤੀ ਸੀ।

ਭਾਈਚਾਰੇ ਦੇ ਮੰਦਰ 'ਚ ਜਾ ਕੇ ਮੁਆਫੀ ਮੰਗੇ ਸਲਮਾਨ

ਪਰ ਸਵਾਲ ਇਹ ਹੈ ਕਿ ਲਾਰੇਂਸ ਬਿਸ਼ਨੋਈ ਸਲਮਾਨ ਖਾਨ ਦੇ ਪਿੱਛੇ ਹੱਥ ਧੋ ਕੇ ਕਿਉਂ ਪਿਆ ਹੋਇਆ ਐ। ਕੁਝ ਸਮਾਂ ਪਹਿਲਾਂ ਜੇਲ ਤੋਂ ਲਾਰੇਂਸ ਦਾ ਇਕ ਇੰਟਰਵਿਊ ਸਾਹਮਣੇ ਆਇਆ ਸੀ, ਜਿਸ 'ਚ ਉਸ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੱਤਰਕਾਰ ਨੇ ਜਦੋਂ ਪੁੱਛਿਆ ਕਿ ਕੀ ਕੋਈ ਹੋਰ ਰਸਤਾ ਹੈ ਤਾਂ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੂੰ ਜੋਧਪੁਰ 'ਚ ਬਿਸ਼ਵੋਈ ਭਾਈਚਾਰੇ ਦੇ ਮੰਦਰ 'ਚ ਜਾ ਕੇ ਮੁਆਫੀ ਮੰਗਣੀ ਪਵੇਗੀ।

ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਵਿਵਾਦ 

ਲਾਰੈਂਸ ਬਿਸ਼ਨੋਈ ਅਤੇ ਸਲਮਾਨ ਖਾਨ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦਰਅਸਲ, ਇਹ ਵਿਵਾਦ ਸ਼ੂਟਿੰਗ ਦੌਰਾਨ ਸਲਮਾਨ ਖਾਨ ਦੇ ਕਾਲੇ ਹਿਰਨ ਨੂੰ ਮਾਰਨ ਤੋਂ ਸ਼ੁਰੂ ਹੋਇਆ ਸੀ। ਗੁਰੂ ਜੰਭੇਸ਼ਵਰ ਦੇ 29 ਸ਼ਬਦਾਂ ਪ੍ਰਤੀ ਵਫ਼ਾਦਾਰੀ ਦੇ ਧਾਗੇ ਨਾਲ ਬੱਝੇ ਬਿਸ਼ਨੋਈ ਭਾਈਚਾਰੇ ਦੇ ਲੋਕਾਂ ਲਈ, ਸਲਮਾਨ ਵਿਰੁੱਧ ਕੇਸ ਹੋਣ ਅਤੇ ਜੇਲ੍ਹ ਜਾਣ ਦੇ ਬਾਵਜੂਦ ਬਿਸ਼ਨੋਈ ਸਮਾਜ ਸਲਮਾਨ ਖਾਨ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਐ। ਬਿਸ਼ਨੋਈ ਸਮਾਜ ਲਈ ਆਖਿਰ ਕਾਲੇ ਹਿਰਨ ਦਾ ਸ਼ਿਕਾਰ ਏਨਾ ਪਰੇਸ਼ਾਨ ਕਰਨ ਵਾਲਾ ਕਿਉਂ ਹੈ। ਇਸਦੇ ਪਿੱਛੇ ਡੁੰਘੇ ਕਾਰਨ ਹਨ।  ਦਰਅਸਲ, ਬਿਸ਼ਨੋਈ ਸਮਾਜ ਦੀ ਨੀਂਹ ਗੁਰੂ ਜੰਭੇਸ਼ਵਰ ਮਹਾਰਾਜ ਨੇ ਰੱਖੀ ਸੀ।

ਉਨ੍ਹਾਂ ਨੇ ਆਪਣੇ ਸਮਾਜ ਲਈ 29 ਨਿਯਮ ਬਣਾਏ। ਜਿਸ ਵਿੱਚ ਸ਼ੁੱਧ ਸ਼ਾਕਾਹਾਰੀ ਤੋਂ ਲੈ ਕੇ ਵਾਤਾਵਰਣ ਅਤੇ ਜਾਨਵਰਾਂ ਅਤੇ ਪੰਛੀਆਂ ਦੀ ਸੁਰੱਖਿਆ ਤੱਕ ਦੇ ਵਾਅਦੇ ਸ਼ਾਮਲ ਹਨ। ਗੁਰੂ ਜੰਭੇਸ਼ਵਰ ਤੋਂ ਬਾਅਦ ਬਿਸ਼ਨੋਈ ਸਮਾਜ ਦੇ ਲੋਕਾਂ ਨੇ 29 ਬਚਨ ਆਪਣੇ ਦਿਲ ਵਿੱਚ ਰੱਖੇ। ਇਹੀ ਕਾਰਨ ਹੈ ਕਿ ਜੋਧਪੁਰ, ਬੀਕਾਨੇਰ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਬਿਸ਼ਨੋਈ ਭਾਈਚਾਰੇ ਦੇ ਲੋਕ ਉਸ ਮਾਰੂਥਲ ਖੇਤਰ ਵਿੱਚ ਪਾਏ ਜਾਣ ਵਾਲੇ ਕਾਲੇ ਹਿਰਨ ਦੀ ਰੱਖਿਆ ਲਈ ਮਸ਼ਹੂਰ ਹਨ। ਇੱਕ ਤਰੀਕੇ ਨਾਲ ਇਹ ਸਮਾਜ ਕਾਲੇ ਹਿਰਨ ਦੀ ਪੂਜਾ ਕਰਦਾ ਐ। ਇਹ ਪੂਰਾ ਮਾਮਲਾ ਕੀ ਹੈ ਆਓ ਇਸਦੇ ਇੱਕ ਸਰਸਰੀ ਨਿਗਾਹ ਮਾਰਦੇ ਹਾੰ

ਕਾਲਾ ਹਿਰਨ ਬਿਸ਼ਨੋਈ ਸਮਾਜ ਅਤੇ ਸਲਮਾਨ ਖਾਨ

1998 ਵਿੱਚ, ਜੋਧਪੁਰ ਵਿੱਚ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੌਰਾਨ, ਸਲਮਾਨ ਖਾਨ ਆਪਣੇ ਸਹਿ ਕਲਾਕਾਰਾਂ ਨਾਲ ਸ਼ਿਕਾਰ ਕਰਨ ਗਏ ਸਨ। 27-28 ਸਤੰਬਰ 1998 ਦੀ ਰਾਤ ਨੂੰ ਘੋਡਾ ਫਾਰਮ ਹਾਊਸ ਵਿਖੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਗਿਆ ਸੀ। ਇਸ ਦਾ ਦੋਸ਼ ਸਲਮਾਨ ਖਾਨ 'ਤੇ ਪਿਆ। ਇਸ ਤੋਂ ਬਾਅਦ 1 ਅਕਤੂਬਰ 1998 ਦੀ ਰਾਤ ਨੂੰ ਕਰੀਬ 2 ਵਜੇ ਜੋਧਪੁਰ ਦੇ ਪਿੰਡ ਕਾਂਕਾਣੀ 'ਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਦੋ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਗਿਆ ਸੀ। ਪਿੰਡ ਵਾਸੀਆਂ ਨੇ ਇੱਕ ਜਿਪਸੀ ਨੂੰ ਉਥੋਂ ਭੱਜਦੇ ਦੇਖਿਆ।

ਮੈਂ ਸਲਮਾਨ ਖਾਨ ਨੂੰ ਨਹੀਂ ਛੱਡਾਂਗੇ-ਬਿਸ਼ਨੋਈ

12 ਅਕਤੂਬਰ 1998 ਨੂੰ ਸਲਮਾਨ ਖਾਨ ਨੂੰ ਇਸ ਮਾਮਲੇ 'ਚ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਪੰਜ ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਲਮਾਨ ਖਾਨ 17 ਅਕਤੂਬਰ 1998 ਨੂੰ ਜੋਧਪੁਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ। 5 ਅਪ੍ਰੈਲ 2018 ਨੂੰ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਪਾਇਆ ਗਿਆ ਅਤੇ 5 ਸਾਲ ਦੀ ਸਜ਼ਾ ਸੁਣਾਈ ਗਈ। 7 ਅਪ੍ਰੈਲ 2018 ਨੂੰ ਸਲਮਾਨ ਖਾਨ ਨੂੰ 50 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਮਿਲੀ ਅਤੇ ਉਸੇ ਦਿਨ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੀ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲਾਰੈਂਸ ਬਿਸ਼ਨੋਈ ਦੀ ਅਪਰਾਧ ਦੀ ਦੁਨੀਆਂ ਵਿੱਚ ਐਂਟਰੀ ਹੋਈ। ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇਹ ਗੈਂਗ ਇੰਡੀਆ ਦੇ ਮੋਸਟ ਵਾਂਟੇਡ ਗੈਂਗ ਵਿੱਚ ਸ਼ਾਮਿਲ ਹੋ ਗਿਆ। ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਗੈਂਗ ਚਲਾ ਰਿਹਾ ਹੈ ਤੇ ਉਹ ਜੇਲ੍ਹ ਚੋਂ ਹੀ ਲੋਕਾਂ ਦੀ ਮਦਦ ਨਾਲ ਸਲਮਾਨ ਖਾਨ ਤੇ ਹਮਲੇ ਕਰਵਾ ਚੁੱਕਾ ਹੈ। ਤੇ ਉਹ ਸਰੇਆਮ ਕਹਿ ਰਿਹਾ ਹੈ ਕਿ ਉਹ ਸਲਮਾਨ ਖਾਨ ਨੂੰ ਨਹੀਂ ਛੱਡੇਗਾ।  

ਮੁੰਬਈ ਪੁਲਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ

ਫਿਲਹਾਲ ਮੁੰਬਈ ਪੁਲਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਲਮਾਨ ਖਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਕਹਾਣੀ ਵਿੱਚ ਅਗਲਾ ਮੋੜ ਕੀ ਹੋਵੇਗਾ, ਇਹ ਦੇਖਣ ਲਈ ਬਹੁਤ ਸਾਰੇ ਉਡੀਕ ਕਰ ਰਹੇ ਹਨ। ਫਿਲਹਾਲ ਮੁੰਬਈ ਪੁਲਸ ਦੀ ਜਾਂਚ ਜਾਰੀ ਹੈ। ਅਤੇ ਬਾਬਾ ਸਿੱਦੀਕੀ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਕੀ ਅਤੇ ਕਿੰਨੀ ਭੂਮਿਕਾ ਨਿਭਾਈ ਸੀ, ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ। ਹਾਲਾਂਕਿ ਮੁੰਬਈ ਦੇ ਸੂਤਰਾਂ ਦੀ ਮੰਨੀਏ ਤਾਂ ਮੁੰਬਈ 'ਚ ਬਾਬਾ ਸਿੱਦੀਕੀ ਦੇ ਦੁਸ਼ਮਣਾਂ ਦੀ ਕੋਈ ਕਮੀ ਨਹੀਂ ਸੀ। ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਤਲ ਕਿਸੇ ਜ਼ਮੀਨੀ ਵਿਵਾਦ ਕਾਰਨ ਹੋਇਆ ਹੋ ਸਕਦਾ ਹੈ। ਸਾਨੂੰ ਅੰਤਿਮ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਜਾਂਚ ਦੇ ਮੁਕੰਮਲ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ