ਬੰਗਲਾਦੇਸ਼, ਮਿਆਂਮਾਰ ਵਿੱਚ ਚੱਕਰਵਾਤੀ ਤੂਫ਼ਾਨ ਮੋਚਾ ਦਾ ਕਹਿਰ

ਬੰਗਲਾਦੇਸ਼ ਅਤੇ ਮਿਆਂਮਾਰ ਨੇ ਪੂਰਬੀ ਮੱਧ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫ਼ਾਨ ਮੋਚਾ ਦੁਆਰਾ ਬਹੁਤ ਹੀ ਗੰਭੀਰ ਅਤੇ ਤੇਜ਼ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਚੇਤਾਵਨੀ ਦਿੰਦੇ ਹੋਏ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਬਾਰੇ ਕਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੀ ਪ੍ਰਣਾਲੀ ਅਨੁਸਾਰ ਇਸਦੇ ਸ਼ੁੱਕਰਵਾਰ ਨੂੰ ਰਾਤ 11:30 ਵਜੇ ਪੋਰਟ ਬਲੇਅਰ ਤੋਂ 570 […]

Share:

ਬੰਗਲਾਦੇਸ਼ ਅਤੇ ਮਿਆਂਮਾਰ ਨੇ ਪੂਰਬੀ ਮੱਧ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫ਼ਾਨ ਮੋਚਾ ਦੁਆਰਾ ਬਹੁਤ ਹੀ ਗੰਭੀਰ ਅਤੇ ਤੇਜ਼ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਚੇਤਾਵਨੀ ਦਿੰਦੇ ਹੋਏ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਬਾਰੇ ਕਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੀ ਪ੍ਰਣਾਲੀ ਅਨੁਸਾਰ ਇਸਦੇ ਸ਼ੁੱਕਰਵਾਰ ਨੂੰ ਰਾਤ 11:30 ਵਜੇ ਪੋਰਟ ਬਲੇਅਰ ਤੋਂ 570 ਕਿਲੋਮੀਟਰ ਉੱਤਰ-ਉੱਤਰ-ਪੱਛਮ ਅਤੇ ਕਾਕਸ ਬਾਜ਼ਾਰ ਤੋਂ 730 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਹੋਣ ਨੂੰ ਦਰਸਾਉਂਦਾ ਹੈ।

ਐਤਵਾਰ ਦੁਪਹਿਰ ਨੂੰ ਦੋ ਗੁਆਂਢੀ ਦੇਸ਼ਾਂ ਵਿੱਚ ਚੱਕਰਵਾਤ ਮੋਚਾ ਕਰਕੇ ਹਵਾ ਦੀ ਗਤੀ 175 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੱਧ ਸਕਦੀ ਹੈ। ਆਈ.ਐਮ.ਡੀ. ਨੇ ਚੱਕਰਵਾਤ ਮੋਚਾ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਦੱਖਣੀ ਅਸਾਮ ਅਤੇ ਮਨੀਪੁਰ ਦੇ ਕੁਝ ਹਿੱਸਿਆਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਦੇ ਸੰਭਾਵੀ ਤੌਰ ‘ਤੇ ਦੁਨੀਆ ਦੇ ਸੈਂਕੜੇ ਹਜ਼ਾਰਾਂ ਕਮਜ਼ੋਰ ਲੋਕਾਂ ਸਮੇਤ ਮਿਆਂਮਾਰ ਦੇ ਰਾਖੀਨ ਰਾਜ ਵਿੱਚ 60 ਲੱਖ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਚੇਤਾਵਨੀ ਦਿੱਤੀ ਹੈ।

ਬੰਗਲਾਦੇਸ਼ ਦੇ ਹਜ਼ਾਰਾਂ ਵਲੰਟੀਅਰਾਂ ਦੁਆਰਾ ਰੋਹਿੰਗਿਆ ਸ਼ਰਨਾਰਥੀਆਂ ਨੂੰ ਜੋਖਮ ਵਾਲੇ ਖੇਤਰਾਂ ’ਚੋਂ ਕੱਢਿਆ ਜਾ ਰਿਹਾ ਹੈ ਕਿਉਂਕਿ ਲਗਭਗ ਦੋ ਦਹਾਕਿਆਂ ਵਿੱਚ ਇਹ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ ਹੈ ਜੋ ਇਸ ਦੇਸ਼ ਅਤੇ ਮਿਆਂਮਾਰ ਵੱਲ ਵਧ ਰਿਹਾ ਹੈ। ਬੰਗਲਾਦੇਸ਼ ਦੇ ਚੱਕਰਵਾਤ ‘ਮੋਚਾ’ ਚੱਕਰਵਾਤ ‘ਸਿਦਰ’ ਤੋਂ ਬਾਅਦ ਦੂਸਰਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।

ਆਈ.ਐਮ.ਡੀ. ਨੇ ਕਿਹਾ ਕਿ ਚੱਕਰਵਾਤ ਸ਼ਨੀਵਾਰ ਸ਼ਾਮ ਦੇ ਆਸਪਾਸ ਆਪਣੀ ਸਿਖਰਲੀ ਤੀਬਰਤਾ ‘ਤੇ ਪਹੁੰਚ ਜਾਵੇਗਾ ਅਤੇ ਸਿਸਟਮ ਐਤਵਾਰ ਦੁਪਹਿਰ ਦੇ ਆਸ-ਪਾਸ 150-160 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਨਿਰੰਤਰ ਹਵਾ ਦੀ ਗਤੀ ਨਾਲ ਉੱਤਰ-ਉੱਤਰ-ਪੂਰਬ ਵੱਲ ਵਧਣ, ਦੱਖਣ-ਪੂਰਬੀ ਬੰਗਲਾਦੇਸ਼ ਅਤੇ ਉੱਤਰੀ ਮਿਆਂਮਾਰ ਦੇ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਕਿਸੇ ਸਿਸਟਮ ਨੂੰ ਚੱਕਰਵਾਤੀ ਤੂਫ਼ਾਨ ਉਦੋਂ ਮੰਨਿਆ ਜਾਂਦਾ ਹੈ ਜਦੋਂ 3-ਮਿੰਟ ਦੀ ਔਸਤ ਨਿਰੰਤਰ ਹਵਾ ਦੀ ਗਤੀ 63-88 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੋਵੇ। ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਇਹ ਗਤੀ 89-117 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਦਕਿ 118-165 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹਵਾਵਾਂ ਦੇ ਵਗਣ ਨੂੰ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ ਅਤੇ 166-220 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਵਾਲੇ ਨੂੰ ਬਹੁਤ ਹੀ ਜ਼ਿਆਦਾ ਗੰਭੀਰ ਚੱਕਰਵਾਤੀ ਤੂਫ਼ਾਨ ਆਖਿਆ ਜਾਂਦਾ ਹੈ ਅਤੇ 221 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਦੀ ਰਫ਼ਤਾਰ ਇਸਨੂੰ ਇੱਕ ਸੁਪਰ ਚੱਕਰਵਾਤ ਦੀ ਸ਼੍ਰੇਣੀ ਵੱਲ ਲੈ ਜਾਂਦੀ ਹੈ।