Congress vs Trinamool: ਲੋਕਾ ਸਭਾ ਤੋਂ ਪਹਿਲਾਂ India Alliance 'ਚ ਪਈ ਫੁੱਟ! ਕਾਂਗਰਸ ਬੋਲੀ- ਅਸੀਂ ਬੰਗਾਲ 'ਚ TMC ਨਾਲ ਨਹੀਂ ਲੜਾਂਗੇ 

Congress vs Trinamool: ਜਨਵਰੀ ਦੇ ਪਹਿਲੇ ਹਫ਼ਤੇ, ਅਧੀਰ ਚੌਧਰੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਬੰਗਾਲ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਮਤਾ ਦੀ ਆਲੋਚਨਾ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਉਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਤ੍ਰਿਣਮੂਲ ਨੇ ਬੰਗਾਲ 'ਚ ਕਾਂਗਰਸ ਨੂੰ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੀਟਾਂ ਦੀ ਭੀਖ ਨਹੀਂ ਮੰਗੇਗੀ।

Share:

ਹਾਈਲਾਈਟਸ

  • ਸ਼ਨੀਵਾਰ ਨੂੰ ਵੀ ਅਧੀਰ ਰੰਜਨ ਨੇ ਟੀਐੱਮਸੀ 'ਤੇ ਸਾਧਿਆ ਸੀ ਨਿਸ਼ਾਨਾ
  • I.N.D.I.A ਗਠਜੋੜ ਦਾ ਹਿੱਸਾ ਹੈ ਕਾਂਗਰਸ ਅਤੇ ਟੀਐੱਮਸੀ

Congress vs Trinamool Lok Sabha election 2024 INDI bloc: ਲੋਕਸਭਾ ਚੋਣਾਂ ਤੋਂ ਪਹਿਲਾਂ I.N.D.I.A ਗਠਜੋੜ ਵਿੱਚ ਫੁੱਟ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ, ਬੰਗਾਲ ਕਾਂਗਰਸ ਚੀਫ ਅਧੀਰ ਰੰਜਨ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨਾਲ ਮਿਲਕੇ ਚੋਣ ਨਹੀਂ ਲੜੇਗੀ। ਮੰਗਵਾਰ ਨੂੰ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਟੀਐੱਮਸੀ ਦੇ ਸਹਿਯੋਗ ਤੋਂ ਬਿਨ੍ਹਾਂ ਹੀ ਲੋਕਸਭਾ ਚੋਣਾਂ ਲੜੇਗੀ। 

ਬੰਗਾਲ ਕਾਂਗਰਸ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਮਮਤਾ ਦੀ ਮਦਦ ਨਾਲ ਚੋਣਾਂ ਨਹੀਂ ਲੜਾਂਗੇ। ਕਾਂਗਰਸ ਦਮ 'ਤੇ ਲੜਨਾ ਜਾਣਦੀ ਹੈ ਅਤੇ ਮਮਤਾ ਬੈਨਰਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਾਂਗਰਸ ਦੇ ਸਮਰਥਨ ਨਾਲ ਹੀ ਬੰਗਾਲ ਵਿਚ ਸੱਤਾ ਵਿਚ ਆਈ ਸੀ।

ਸ਼ਨੀਵਾਰ ਨੂੰ ਅਧੀਰ ਰੰਜਨ ਨੇ ਟੀਐੱਮਸੀ 'ਤੇ ਜੰਮਕੇ ਸਾਧਿਆ ਸੀ ਨਿਸ਼ਾਨਾ  

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਵੀ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਚੌਧਰੀ ਨੇ ਇੰਡੀਆ ਭਾਈਵਾਲ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੀ ਪਾਰਟੀ ਨੇ ਚੋਣਾਂ ਵਿੱਚ ਟੀਐਮਸੀ ਨੂੰ ਹਰਾਇਆ ਸੀ। ਅਧੀਰ ਰੰਜਨ ਚੌਧਰੀ ਦੀ ਇਹ ਟਿੱਪਣੀ ਉਸ ਖਬਰ ਤੋਂ ਬਾਅਦ ਆਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਤ੍ਰਿਣਮੂਲ ਕਾਂਗਰਸ ਯਾਨੀ ਟੀਐੱਮਸੀ ਪੱਛਮੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

ਜਨਵਰੀ ਦੇ ਪਹਿਲਾ ਹਫਤੇ ਅਧੀਰ ਰੰਜਨ ਨੇ ਕਹੀ ਸੀ ਇਹ ਗੱਲ 

ਇਸ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫ਼ਤੇ ਅਧੀਰ ਚੌਧਰੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਬੰਗਾਲ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਮਤਾ ਦੀ ਆਲੋਚਨਾ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਉਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਤ੍ਰਿਣਮੂਲ ਨੇ ਬੰਗਾਲ 'ਚ ਕਾਂਗਰਸ ਨੂੰ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੀਟਾਂ ਦੀ ਭੀਖ ਨਹੀਂ ਮੰਗੇਗੀ। ਤੁਹਾਨੂੰ ਦੱਸ ਦੇਈਏ ਕਿ ਇੰਡੀਆ ਬਲਾਕ ਤ੍ਰਿਣਮੂਲ ਕਾਂਗਰਸ ਨਾਲ ਗਠਜੋੜ ਦਾ ਹਿੱਸਾ ਹੈ।

ਇਹ ਵੀ ਪੜ੍ਹੋ