ਪੰਜਾਬ ਦੀ ਸਿਆਸਤ 'ਚ ਵੱਡੇ ਫੇਰਬਦਲ ਦੀ ਚਰਚਾ, ਕੇਜਰੀਵਾਲ ਦੀ ਹੋਵੇਗੀ ਐਂਟਰੀ !

ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਸਕਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਜਾ ਸਕਦੇ ਹਨ।

Courtesy: file photo

Share:

ਦਿੱਲੀ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਹੁਣ ਪੰਜਾਬ ਅੰਦਰ ਵੱਡੇ ਫੇਰਬਦਲ ਦੀ ਗੱਲ ਸਾਮਣੇ ਆ ਰਹੀ ਹੈ। ਭਾਵੇਂ ਕਿ ਇਸਦੇ ਪਿੱਛੇ ਹਾਲੇ ਕੋਈ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੈ ਤੇ ਨਾ ਹੀ ਕੋਈ ਰਸਮੀ ਐਲਾਨ ਕੀਤਾ ਗਿਆ ਹੈ। ਪ੍ਰੰਤੂ, ਇਹਨਾਂ ਚਰਚਾਵਾਂ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਸਕਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਜਾ ਸਕਦੇ ਹਨ। ਫਿਲਹਾਲ ਪਾਰਟੀ ਜਾਂ ਕੇਜਰੀਵਾਲ ਵੱਲੋਂ ਇਸ ਬਾਰੇ ਅਧਿਕਾਰਤ ਤੌਰ 'ਤੇ ਕੁੱਝ ਨਹੀਂ ਕਿਹਾ ਗਿਆ ਹੈ। 

ਕੇਜਰੀਵਾਲ ਨੇ ਕੋਈ ਪੇਸ਼ਕਸ਼ ਸਵੀਕਾਰ ਨਹੀਂ ਕੀਤੀ 

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਉਹਨਾਂ ਦੀ ਸੀਟ ਖਾਲੀ ਹੋਣ ਮਗਰੋਂ ਇਸ ਥਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਮੈਂਬਰ ਬਣਾ ਕੇ ਰਾਜ ਸਭਾ ਭੇਜਿਆ ਜਾ ਸਕਦਾ ਤਾਂਕਿ ਪਾਰਟੀ ਦੇ ਕੌਮੀ ਕਨਵੀਨਰ ਦੇਸ਼ ਦੀ ਸਿਆਸਤ 'ਚ ਸਰਗਰਮ ਰਹਿਣ। ਦੂਜੇ ਪਾਸੇ ਸੰਜੀਵ ਅਰੋੜਾ ਨੂੰ ਇਸ ਕੁਰਬਾਨੀ ਲਈ ਲੁਧਿਆਣਾ ਪੱਛਮੀ ਸੀਟ ਤੋਂ ਆਉਣ ਵਾਲੀ ਵਿਧਾਨ ਸਭਾ ਉਪ ਚੋਣ ਲੜਾਈ ਜਾ ਸਕਦੀ ਹੈ। ਫਿਲਹਾਲ ਇਸ ਬਾਰੇ ਅੰਤਿਮ ਫੈਸਲਾ ਹਾਲੇ ਨਹੀਂ ਲਿਆ ਗਿਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਕੱਲੇ ਸੰਜੀਵ ਅਰੋੜਾ ਹੀ ਨਹੀਂ, ਪੰਜਾਬ ਤੋਂ ਬਾਕੀ ਆਪ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਨੇ ਵੀ ਕੇਜਰੀਵਾਲ ਨੂੰ ਆਪਣੀਆਂ ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਪਰ ਆਪ ਮੁਖੀ ਵੱਲੋਂ ਕੋਈ ਵੀ ਪੇਸ਼ਕਸ਼ ਹਾਲੇ ਸਵੀਕਾਰ ਨਹੀਂ ਕੀਤੀ ਗਈ ਹੈ।

ਦਿੱਲੀ ਚੋਣਾਂ ਮਗਰੋਂ ਕੀਤੀ ਸੀ ਮੀਟਿੰਗ 

ਦੱਸ ਦਈਏ ਕਿ 11 ਫਰਵਰੀ ਨੂੰ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ। ਉਦੋਂ ਵਿਧਾਇਕਾਂ ਨੇ ਆਪ ਵਿੱਚ ਕਿਸੇ ਵੀ ਅੰਦਰੂਨੀ ਕਲੇਸ਼ ਤੋਂ ਇਨਕਾਰ ਕੀਤਾ ਸੀ ਤੇ ਮੀਟਿੰਗ ਨੂੰ ਸੰਤੁਲਿਤ ਦੱਸਿਆ ਸੀ ਤੇ ਫਿਰ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕੇਜਰੀਵਾਲ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ, ਉਨ੍ਹਾਂ ਦੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਉਪ ਚੋਣ ਲੜਨ ਦੀ ਚਰਚਾ ਸੀ। ਹਾਲਾਂਕਿ ਆਪ ਦੇ ਪੰਜਾਬ ਵਾਲੇ ਲੀਡਰਾਂ ਨੇ ਇਸਨੂੰ ਸਿਰੇ ਤੋਂ ਰੱਦ ਕੀਤਾ ਸੀ।

ਇਹ ਵੀ ਪੜ੍ਹੋ