ਪ੍ਰੇਮਿਕਾ ਨੂੰ ਨਾਜਾਇਜ਼ ਹਥਿਆਰਾਂ ਦੀਆਂ Video ਪਾ ਬੁਰਾ ਫੱਸਿਆ ਨੌਜਵਾਨ, ਪੜੋ ਲੜਕੀ ਨੇ ਕਿਉਂ Police ਕੋਲ ਕੀਤੀ ਸ਼ਿਕਾਇਤ

ਲੜਕੀ ਨੇ ਕਿਹਾ ਕਿ Video ਅਤੇ ਫੋਟੋ ਵਿੱਚ ਦਿਖਾਏ ਗਏ ਹਥਿਆਰ ਨੀਰਜ ਦੇ ਨਹੀਂ ਹਨ। ਕਈ ਵਾਰ ਉਹ ਆਪਣੇ ਵਟਸਐਪ 'ਤੇ ਵੀ ਇਹ ਵੀਡੀਓਜ਼ ਲਾਉਂਦਾ ਹੈ।

Share:

ਹਾਈਲਾਈਟਸ

  • ਨੀਰਜ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25,54,59 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ

Haryana: ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਹਥਿਆਰਾਂ ਸਮੇਤ ਵੀਡੀਓ ਭੇਜਣਾ ਭਾਰੀ ਪੈ ਗਿਆ ਹੈ। ਉਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸਦੀ ਪ੍ਰੇਮਿਕਾ ਨੌਜਵਾਨ ਦੀ ਵੀਡੀਓ ਪੁਲਿਸ ਕੋਲ ਭੇਜ ਦਵੇਗੀ। ਮਾਮਲਾ ਹਰਿਆਣਾ ਦੇ ਸੋਨੀਪਤ ਦਾ ਹੈ ਜਿੱਥੇ ਲੜਕੀ ਨੇ ਆਪਣੇ ਪ੍ਰੇਮੀ ਨਾਲ ਝਗੜੇ ਤੋਂ ਬਾਅਦ ਪੁਲਿਸ ਨੂੰ ਉਸਦੀ ਹਥਿਆਰਾਂ ਸਮੇਤ ਵੀਡੀਓ ਭੇਜ ਦਿੱਤੀ। ਉਸ ਦਾ ਇਲਜ਼ਾਮ ਹੈ ਕਿ ਨੌਜਵਾਨ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਵਰਤਣ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹੈ। ਲੜਕੀ ਨੇ ਇਸ ਨਾਲ ਸਬੰਧਤ ਕੁਝ ਵੀਡੀਓਜ਼ ਵੀ ਪੁਲਿਸ ਨੂੰ ਪੇਸ਼ ਕੀਤੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੰਸਟਾਗ੍ਰਾਮ ਤੇ ਹੋਈ ਸੀ ਦੋਸਤੀ

ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਿ ਉਹ ਚੰਡੀਗੜ੍ਹ ਨੇੜੇ ਜ਼ੀਰਕਪੁਰ ਦੇ ਸੀ ਟਾਵਰ ਢਕੌਲੀ ਦੀ ਰਹਿਣ ਵਾਲੀ ਹੈ। ਜੁਲਾਈ 2022 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਸ ਦੀ ਦੋਸਤੀ ਨੀਰਜ ਵਾਸੀ ਕਾਮੀ ਜ਼ਿਲ੍ਹਾ ਸੋਨੀਪਤ ਨਾਲ ਹੋ ਗਈ। ਨੀਰਜ ਦੀ ਇੰਸਟਾਗ੍ਰਾਮ ਆਈਡੀ NEERAJ NAINO7 ਦੇ ਨਾਮ 'ਤੇ ਸੀ। ਨੀਰਜ ਉਸ ਨੂੰ ਕਈ ਵਾਰ ਇੰਸਟਾਗ੍ਰਾਮ 'ਤੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਅਤੇ ਨਾਜਾਇਜ਼ ਹਥਿਆਰ ਰੱਖਣ ਦੀਆਂ ਵੀਡੀਓ ਅਤੇ ਤਸਵੀਰਾਂ ਭੇਜਦਾ ਸੀ। ਇਸ ਦੇ ਨਾਲ ਹੀ ਲੜਕੀ ਨੇ 65ਬੀ ਸਰਟੀਫਿਕੇਟ ਵੀ ਦਿੱਤਾ ਹੈ। ਲੜਕੀ ਨੇ ਕਿਹਾ ਕਿ ਵੀਡੀਓ ਅਤੇ ਫੋਟੋ ਵਿੱਚ ਦਿਖਾਏ ਗਏ ਹਥਿਆਰ ਨੀਰਜ ਦੇ ਨਹੀਂ ਹਨ। ਕਈ ਵਾਰ ਉਹ ਆਪਣੇ ਵਟਸਐਪ 'ਤੇ ਵੀ ਇਹ ਵੀਡੀਓਜ਼ ਲਾਉਂਦਾ ਹੈ। ਲੜਕੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਨੀਰਜ ਖਿਲਾਫ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ ਮਾਮਲਾ ਕੀਤਾ ਦਰਜ

ਸੋਨੀਪਤ ਸਦਰ ਥਾਣੇ ਦੇ ਆਈਓ ਜੋਗਿੰਦਰ ਸਿੰਘ ਦੇ ਅਨੁਸਾਰ ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਨੀਰਜ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25,54,59 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ 'ਚ ਜਲਦੀ ਹੀ ਨੀਰਜ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ