ਫੇਫੜੇ ਲੈ ਕੇ ਚੇਨਈ ਜਾ ਰਹੇ ਸਰਜਨ ਦੀ ਗੱਡੀ ਦਾ ਹੋਇਆ ਹਾਦਸਾ, ਫਿਰ ਵੀ ਟਰਾਂਸਪਲਾਂਟ ਕਰਕੇ ਮਰੀਜ਼ ਦੀ ਬਚਾਈ ਜਾਨ

ਹਵਾਈ ਅੱਡੇ ਦੇ ਰਸਤੇ 'ਤੇ, ਐਂਬੂਲੈਂਸ ਪਹਿਲਾਂ ਪਿਕਅੱਪ ਵੈਨ, ਫਿਰ ਇਕ MSRTC ਬੱਸ ਨਾਲ ਅਤੇ ਆਖਰਕਾਰ ਹੈਰਿਸ ਬ੍ਰਿਜ ਦੀ ਕੰਧ ਨਾਲ ਟਕਰਾ ਗਈ

Share:

ਸੰਜੀਵ ਜਾਧਵ ਅਪੋਲੋ ਹਸਪਤਾਲ, ਮੁੰਬਈ ਵਿੱਚ ਇੱਕ ਡਾਕਟਰ ਹਨ। ਉਹ ਬ੍ਰੇਨ ਡੈੱਡ 19 ਸਾਲਾ ਲੜਕੇ ਦੇ ਫੇਫੜਿਆਂ ਨੂੰ ਕੱਢਣ ਲਈ ਪਿੰਪਰੀ ਦੇ ਡੀਵਾਈ ਪਾਟਿਲ ਹਸਪਤਾਲ ਪਹੁੰਚੇ ਸਨ। ਪੀਟੀਆਈ ਮੁਤਾਬਕ ਐਂਬੂਲੈਂਸ ਦੇ ਪਿੱਛੇ ਡੀਵਾਈ ਪਾਟਿਲ ਹਸਪਤਾਲ ਦੀ ਇੱਕ ਕਾਰ ਚੱਲ ਰਹੀ ਸੀ, ਜਿਸ ਵਿੱਚ ਡਾਕਟਰ ਜਾਧਵ ਆਪਣੀ ਟੀਮ ਨਾਲ ਜਾ ਰਹੇ ਸਨ। ਹਵਾਈ ਅੱਡੇ ਦੇ ਰਸਤੇ 'ਤੇ, ਐਂਬੂਲੈਂਸ ਪਹਿਲਾਂ ਪਿਕਅੱਪ ਵੈਨ, ਫਿਰ ਇਕ MSRTC ਬੱਸ ਨਾਲ  ਅਤੇ ਆਖਰਕਾਰ ਹੈਰਿਸ ਬ੍ਰਿਜ ਦੀ ਕੰਧ ਨਾਲ ਟਕਰਾ ਗਈ।

ਜ਼ਖਮੀ ਹੋਣ 'ਤੇ ਵੀ ਨਹੀਂ ਰੁਕੇ

ਇਸ ਹਾਦਸੇ 'ਚ ਸਰਜਨ ਜ਼ਖਮੀ ਹੋ ਗਏ ਪਰ ਉਹ ਨਹੀਂ ਰੁਕੇ ਅਤੇ ਫੇਫੜਿਆਂ ਦੇ ਟਰਾਂਸਪਲਾਂਟ ਲਈ ਚੇਨਈ ਪਹੁੰਚੇ ਅਤੇ ਸਰਜਰੀ ਕੀਤੀ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਜਿਸ ਮਰੀਜ਼ ਦੀ ਚੇਨਈ ਵਿੱਚ ਸਰਜਰੀ ਕੀਤੀ ਗਈ ਸੀ, ਉਹ 72 ਦਿਨਾਂ ਤੋਂ ਲਾਈਫ ਸਪੋਰਟ 'ਤੇ ਸੀ। ਉਸ ਨੂੰ ਫੇਫੜਿਆਂ ਦਾ ਕੈਂਸਰ ਸੀ। ਸਰਜਰੀ ਤੋਂ ਬਾਅਦ ਮਰੀਜ਼ ਹੁਣ ਤੇਜ਼ੀ ਨਾਲ ਠੀਕ ਹੋ ਰਿਹਾ ਹੈ।

ਇਧਰ ਫਲਾਈਟ 'ਚ ਬੱਚੀ ਦਾ ਸਾਹ ਰੁਕਿਆ 

ਉਧਰ, ਬੈਂਗਲੁਰੂ ਤੋਂ ਦਿੱਲੀ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਫਲਾਈਟ 'ਚ ਦੋ ਸਾਲ ਦੀ ਬੱਚੀ ਦਾ ਸਾਹ ਰੁਕ ਗਿਆ। ਦਿੱਲੀ ਏਮਜ਼ ਦੇ ਪੰਜ ਡਾਕਟਰ ਵੀ ਉਸੇ ਫਲਾਈਟ ਵਿੱਚ ਸਫਰ ਕਰ ਰਹੇ ਸਨ। ਉਨ੍ਹਾਂ ਨੇ 45 ਮਿੰਟ ਤੱਕ ਬੱਚੀ ਦਾ ਇਲਾਜ ਕੀਤਾ ਅਤੇ ਉਸਦੀ ਜਾਨ ਬਚਾਈ। ਇੰਡੀਅਨ ਸੁਸਾਇਟੀ ਫਾਰ ਵੈਸਕੁਲਰ ਐਂਡ ਇੰਟਰਵੈਂਸ਼ਨਲ ਰੇਡੀਓਲੋਜੀ (ਆਈਐਸਵੀਆਈਆਰ) ਦੇ ਪੰਜ ਡਾਕਟਰ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਯੂਕੇ-814 ਵਿੱਚ ਬੈਂਗਲੁਰੂ ਤੋਂ ਦਿੱਲੀ ਜਾ ਰਹੇ ਸਨ।

ਇਹ ਵੀ ਪੜ੍ਹੋ