ਪੁਲਿਸ ਮੁਲਾਜ਼ਮਾਂ ਨੇ ਬੰਡਲ ਦੇਖ ਸਮਝਿਆ ਦੀਵਾਲੀ ਦਾ ਤੋਹਫਾ, ਨਿਕਲੀਆਂ ਚੋਰੀ ਦੀਆਂ ਸਾੜੀਆਂ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਵਿੱਚ ਛੇ ਜਾਂ ਸੱਤ ਔਰਤਾਂ ਸ਼ਾਮਲ ਸਨ, ਜਿਨ੍ਹਾਂ ਸਾਰਿਆਂ ਨੇ ਸਾੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਵੱਲੋਂ ਚੋਰੀ ਕੀਤੀਆਂ ਸਾੜੀਆਂ ਦੀ ਕੀਮਤ 30 ਹਜ਼ਾਰ ਰੁਪਏ ਤੋਂ ਉੱਪਰ ਸੀ ਅਤੇ ਕੁਝ ਦੀ ਕੀਮਤ 70 ਹਜ਼ਾਰ ਰੁਪਏ ਸੀ।

Share:

ਤਾਮਿਲਨਾਡੂ ਦੇ ਚੇਨਈ 'ਚ ਚੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਗੈਂਗ ਨੇ ਪਹਿਲਾਂ 7 ਲੱਖ ਰੁਪਏ ਦੀਆਂ ਸਾੜੀਆਂ ਚੋਰੀ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਸਾੜੀਆਂ ਪੁਲਿਸ ਨੂੰ ਵਾਪਸ ਪਾਰਸਲ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਬੇਸੇਂਟ ਨਗਰ ਦੀ ਇੱਕ ਦੁਕਾਨ ਤੋਂ ਇੱਕ ਮਹਿਲਾ ਗਰੋਹ ਨੇ ਸਾੜੀਆਂ ਦਾ ਬੰਡਲ ਖੋਹ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਗਰੋਹ ਦੀ ਭਾਲ ਸ਼ੁਰੂ ਕਰ ਦਿੱਤੀ। ਹਾਲਾਂਕਿ, ਪੁਲਿਸ ਦੀ ਕਾਰਵਾਈ ਤੋਂ ਡਰਦੇ ਹੋਏ ਚੋਰਾਂ ਨੇ ਸਾੜੀਆਂ ਦੇ ਬੰਡਲ ਨੂੰ ਚੇਨਈ ਦੇ ਸ਼ਾਸਤਰੀ ਨਗਰ ਥਾਣੇ ਭੇਜ ਦਿੱਤਾ। ਹਾਲਾਂਕਿ ਸ਼ਾਸਤਰੀ ਨਗਰ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਜਦੋਂ ਬੰਡਲ ਦੇਖਿਆ ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਪਰ ਕੁਝ ਸਮੇਂ ਬਾਅਦ ਆਂਧਰਾ ਪ੍ਰਦੇਸ਼ ਦੀ ਵਿਜੇਵਾੜਾ ਪੁਲਿਸ ਤੋਂ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾੜੀਆਂ ਚੋਰੀ ਦੀਆਂ ਹਨ। ਦੱਸ ਦੇਈਏ ਕਿ ਚੋਰੀ ਹੋਈਆਂ ਸਾੜੀਆਂ ਦੀ ਕੀਮਤ ਕਰੀਬ ਸੱਤ ਲੱਖ ਰੁਪਏ ਹੈ।
ਗਰੋਹ ਸਬੰਧੀ ਨਹੀਂ ਮਿਲ ਸਕੀ  ਜਾਣਕਾਰੀ
ਇਸ ਤੋਂ ਬਾਅਦ ਚੇਨਈ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮਹਿਲਾ ਗਰੋਹ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਚੇਨਈ ਪੁਲਿਸ ਨੂੰ ਸ਼ੱਕ ਸੀ ਕਿ ਇਹ ਗਿਰੋਹ ਵਿਜੇਵਾੜਾ ਦਾ ਰਹਿਣ ਵਾਲਾ ਹੈ ਅਤੇ ਇਸ ਚੋਰੀ ਬਾਰੇ ਉੱਥੋਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਜੇਵਾੜਾ ਪੁਲਿਸ ਨੇ ਚੋਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਸਾੜੀਆਂ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਕੇਸ ਤੋਂ ਬਚਣ ਲਈ ਅਜਿਹਾ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ