ਬਾਗੇਸ਼ਵਰ ਧਾਮ ਮੁਖੀ ਪੰਡਿਤ ਧੀਰੇਂਦਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਈ-ਮੇਲ ਰਾਹੀਂ ਧਮਕੀ ਦੇ ਕੇ 10 ਲੱਖ ਰੁਪਏ ਫਿਰੌਤੀ ਮੰਗੀ ਸੀ। ਦੋਸ਼ੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਸੀ। ਪੁਲਿਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਜਾਂਚ ਉਪਰੰਤ ਦੋਸ਼ੀ ਨੂੰ ਕਾਬੂ ਕਰ ਲਿਆ। 

Share:

ਹਾਈਲਾਈਟਸ

  • ਬਾਗੇਸ਼ਵਰ ਧਾਮ
  • ਲਾਰੈਂਸ ਬਿਸ਼ਨੋਈ

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹਾ ਸਥਿਤ ਮਸ਼ਹੂਰ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਧਮਕੀ  ਈ-ਮੇਲ ਰਾਹੀਂ ਦਿੱਤੀ ਗਈ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਪੁਲਿਸ ਨੇ ਪੰਡਿਤ ਸ਼ਾਸਤਰੀ ਦੇ ਪ੍ਰਤੀਨਿਧੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਇਹ ਧਮਕੀ ਅਕਤੂਬਰ ਵਿੱਚ ਦਿੱਤੀ ਸੀ। ਪੁਲਿਸ ਨੇ  23 ਸਾਲਾ ਮੁਲਜ਼ਮ ਨੂੰ ਪਟਨਾ (ਬਿਹਾਰ) ਤੋਂ ਗ੍ਰਿਫ਼ਤਾਰ ਕਰਕੇ 9 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਗੰਭੀਰ ਸੀ। ਇਸ ਲਈ ਇਸ ਵਿੱਚ ਐਨਆਈਏ ਅਤੇ ਇੰਟਰਪੋਲ ਦੀ ਵੀ ਮਦਦ ਲਈ ਗਈ।

19 ਅਕਤੂਬਰ ਨੂੰ ਮਿਲੀ ਸੀ ਧਮਕੀ 

ਖਜੂਰਾਹੋ ਦੇ ਐਸਡੀਓਪੀ ਸਲਿਲ ਸ਼ਰਮਾ ਨੇ ਦੱਸਿਆ ਕਿ ਇਸ ਸਾਲ 19 ਅਕਤੂਬਰ ਨੂੰ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮ ਦੇ ਇੱਕ ਅਣਪਛਾਤੇ ਵਿਅਕਤੀ ਨੇ ਬਾਗੇਸ਼ਵਰ ਧਾਮ ਮਹਾਰਾਜ ਦੀ ਈਮੇਲ ਆਈਡੀ 'ਤੇ ਧਮਕੀ ਦਿੱਤੀ ਸੀ। ਇਸ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਈਮੇਲ ਵਿੱਚ ਲਿਖਿਆ ਸੀ ਕਿ ਸਾਨੂੰ ਦਸ ਲੱਖ ਰੁਪਏ ਦਿਓ, ਨਹੀਂ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੋਵੇਗਾ। 20 ਅਕਤੂਬਰ ਨੂੰ ਉਨ੍ਹਾਂ ਦੇ ਨੁਮਾਇੰਦੇ ਨੇ ਥਾਣਾ ਬਮੀਠਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਉਸਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 382 ਤਹਿਤ ਕੇਸ ਦਰਜ ਕੀਤਾ ਸੀ। ਅਪਰਾਧ ਬਹੁਤ ਗੰਭੀਰ ਕਿਸਮ ਦਾ ਸੀ, ਇਸ ਲਈ ਐਸਪੀ ਅਮਿਤ ਸਾਂਘੀ ਨੇ ਤੁਰੰਤ ਇਸ ਮਾਮਲੇ ਵਿੱਚ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ। ਇਸ ਮਾਮਲੇ ਵਿੱਚ ਰਾਜ ਪੱਧਰੀ ਏਜੰਸੀਆਂ, ਐਨਆਈਏ ਅਤੇ ਇੰਟਰਪੋਲ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਮਦਦ ਨਾਲ ਧਮਕੀ ਭਰੀਆਂ ਈਮੇਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਦੌਰਾਨ ਜਦੋਂ ਮੁਲਜ਼ਮ ਦੀ ਈਮੇਲ ਦਾ ਕੋਈ ਜਵਾਬ ਨਾ ਆਇਆ ਤਾਂ ਉਸਨੇ 22 ਅਕਤੂਬਰ ਨੂੰ ਫਿਰ ਧਮਕੀ ਦਿੱਤੀ। ਇਸ ਈਮੇਲ ਨੂੰ ਟਰੇਸ ਕੀਤਾ ਗਿਆ। ਫਿਰ ਪਤਾ ਲੱਗਾ ਕਿ ਮੁਲਜ਼ਮ ਬਿਹਾਰ ਦੀ ਰਾਜਧਾਨੀ ਪਟਨਾ ਦਾ ਰਹਿਣ ਵਾਲਾ ਹੈ। ਇਸਤੋਂ ਬਾਅਦ ਟੀਮ ਨੂੰ ਉੱਥੇ ਭੇਜਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਕੋਲੋਂ ਸਾਰੇ ਯੰਤਰ, ਮੋਬਾਈਲ, ਸਿਮ ਵੀ ਜ਼ਬਤ ਕਰ ਲਏ ਹਨ। 

ਲਾਰੈਂਸ ਦਾ ਫਾਲੋਅਰ

ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਆਕਾਸ਼ ਸ਼ਰਮਾ ਹੈ। ਉਹ ਤਕਨਾਲੋਜੀ ਦਾ ਮਾਹਿਰ ਹੈ। ਉਸਨੇ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਤੋਂ ਪੈਸੇ ਲੈਣ ਲਈ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਮੇਲ ਆਈਡੀ ਬਣਾਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪੇਸ਼ੇ ਤੋਂ ਧੋਖੇਬਾਜ਼ ਹੈ। ਉਸਦੀ ਉਮਰ ਸਿਰਫ਼ 23 ਸਾਲ ਹੈ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਫਾਲੋਅਰ ਵੀ ਹੈ।

ਇਹ ਵੀ ਪੜ੍ਹੋ