ਤਾਂਤਰਿਕ ਦੀ ਬਲੀ ਚੜ੍ਹਿਆ ਪਰਿਵਾਰ ਦਾ ਇਕਲੌਤਾ ਪੁੱਤ, ਰੂਹ ਕੰਬਾਊ ਮੌਤ 

ਮਜ਼ਬੂਰੀ ਵਸ ਪਿਆ ਇੱਕ ਨੌਜਵਾਨ ਆਪਣੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਲਈ ਤਾਂਤਰਿਕ ਦੇ ਕੋਲ ਗਿਆ ਸੀ। ਉਸਨੂੰ ਕੀ ਪਤਾ ਸੀ ਕਿ ਇਹ ਤਾਂਤਰਿਕ ਉਸਦੀ ਹੀ ਬਲੀ ਲੈ ਲਵੇਗਾ। ਪਰਿਵਾਰ ਦੇ ਇਸ ਇਕਲੌਤੇ ਪੁੱਤ ਨੂੰ ਰੂਹ ਕੰਬਾਊ ਮੌਤ ਦਿੱਤੀ ਗਈ। ਘਟਨਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜਿਲ੍ਹੇ ਦੀ ਹੈ। ਜਿੱਥੇ 21 ਸਾਲਾਂ ਨੌਜਵਾਨ ਦੀ ਬਲੀ ਲਈ ਗਈ। […]

Share:

ਮਜ਼ਬੂਰੀ ਵਸ ਪਿਆ ਇੱਕ ਨੌਜਵਾਨ ਆਪਣੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਲਈ ਤਾਂਤਰਿਕ ਦੇ ਕੋਲ ਗਿਆ ਸੀ। ਉਸਨੂੰ ਕੀ ਪਤਾ ਸੀ ਕਿ ਇਹ ਤਾਂਤਰਿਕ ਉਸਦੀ ਹੀ ਬਲੀ ਲੈ ਲਵੇਗਾ। ਪਰਿਵਾਰ ਦੇ ਇਸ ਇਕਲੌਤੇ ਪੁੱਤ ਨੂੰ ਰੂਹ ਕੰਬਾਊ ਮੌਤ ਦਿੱਤੀ ਗਈ। ਘਟਨਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜਿਲ੍ਹੇ ਦੀ ਹੈ। ਜਿੱਥੇ 21 ਸਾਲਾਂ ਨੌਜਵਾਨ ਦੀ ਬਲੀ ਲਈ ਗਈ। ਤੰਤਰ ਮੰਤਰ ਦੀ ਅਭਿਆਸ ਦੌਰਾਨ ਇਹ ਕਤਲ ਕੀਤਾ ਗਿਆ। 

ਕੀ ਹੈ ਪੂਰਾ ਮਾਮਲਾ, ਜਾਣੋ

ਨਰਸਿੰਘਪੁਰ ਜਿਲ੍ਹੇ ਦੀ ਸਿਹੋੜਾ ਪੁਲਸ ਚੌਂਕੀ ਦੇ ਪਿੰਡ ਟੇਕਪੁਰ ਦਾ ਰਹਿਣ ਵਾਲਾ 21 ਸਾਲਾਂ ਅੰਕਿਤ ਕੌਰਵ ਤੰਤਰ ਮੰਤਰ ਦੇ ਅਭਿਆਸ ਲਈ ਬਲੀ ਚੜ੍ਹਿਆ। ਅੰਕਿਤ ਕਰੀਬ 4 ਮਹੀਨੇ ਪਹਿਲਾਂ ਕਾਫੀ ਬਿਮਾਰ ਹੋ ਗਿਆ ਸੀ। ਡਾਕਟਰੀ ਇਲਾਜ ਲਈ ਠੀਕ ਨਹੀਂ ਹੋਇਆ। ਪਰਿਵਾਰ ਵਾਲੇ ਤਾਂਤਰਿਕ ਸੁਰੇਂਦਰ ਕੁਸ਼ਵਾਹਾ ਕੋਲ ਲੈ ਗਏ। ਉਸਦੀ ਤੰਤਰ ਵਿੱਦਿਆ ਮਗਰੋਂ ਅੰਕਿਤ ਠੀਕ ਹੋ ਗਿਆ ਤਾਂ ਪਰਿਵਾਰ ਵਾਲੇ ਉਸ ਉਪਰ ਭਰੋਸਾ ਕਰਨ ਲੱਗੇ। ਕਰੀਬ 15 ਦਿਨ ਪਹਿਲਾਂ ਅੰਕਿਤ ਦਾ ਜੀਜਾ ਕਾਫੀ ਬਿਮਾਰ ਹੋ ਗਿਆ। ਨਾਗਪੁਰ ਵਿਖੇ ਇਲਾਜ ਉਪਰ ਲੱਖਾਂ ਰੁਪਏ ਖਰਚੇ ਗਏ। ਸਿਹਤ ‘ਚ ਕੋਈ ਸੁਧਾਰ ਨਾ ਹੋਇਆ ਤਾਂ ਅੰਕਿਤ ਕੌਰਵ ਤਾਂਤਰਿਕ ਕੋਲ ਗਿਆ। ਅੰਕਿਤ ਨੇ ਤਾਂਤਰਿਕ ਨੂੰ ਕਿਹਾ ਕਿ ਉਸਦੇ ਕੋਲ ਜੀਜਾ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ। ਤਾਂਤਰਿਕ ਨੇ ਅੰਕਿਤ ਕੌਰਵ ਨੂੰ ਆਪਣੇ ਹੱਥ ਦੀ ਇੱਕ ਉਂਗਲੀ ਵੱਢ ਕੇ ਪੂਜਾ ਵਿਧੀ ਦੱਸੀ। 

ਫਾਇਲ ਫੋਟੋ

ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ

ਤਾਂਤਰਿਕ ਸੁਰੇਂਦਰ ਕੁਸ਼ਵਾਹਾ ਨੇ ਆਪਣੇ ਚਚੇਰੇ ਭਰਾ ਰਾਮੂ ਕੁਸ਼ਵਾਹਾ ਨਾਲ  ਅੰਕਿਤ ਕੌਰਵ ਬਾਰੇ ਸਾਰੀ ਗੱਲ ਕੀਤੀ। ਤਾਂਤਰਿਕ ਭਰਾਵਾਂ ਦੇ ਮਨ ‘ਚ ਖੁਦ ਅਮੀਰ ਹੋਣ ਦਾ ਲਾਲਚ ਆ ਗਿਆ। ਇਹ ਦੋਵੇਂ ਅੰਕਿਤ ਨੂੰ ਪੂਜਾ ਕਰਨ ਲਈ ਪਿੰਡ ਤੋਂ ਬਾਹਰ ਖੇਤਾਂ ‘ਚ ਲੈ ਗਏ। ਉੱਥੇ ਅੰਕਿਤ ਨੂੰ ਪ੍ਰਸ਼ਾਦ ‘ਚ ਨੀਂਦ ਦੀਆਂ ਗੋਲੀਆਂ ਦਿੱਤੀਆਂ। ਪ੍ਰਸ਼ਾਦ ਖਾਣ ਮਗਰੋਂ ਅੰਕਿਤ ਬੇਹੋਸ਼ ਹੋ ਗਿਆ। ਤੇਜਧਾਰ ਹਥਿਆਰ ਦੇ ਨਾਲ ਅੰਕਿਤ ਦੀ ਗਰਦਨ ਵੱਢ ਦਿੱਤੀ ਗਈ। ਫਿਰ ਇੱਕ ਉਂਗਲੀ ਵੱਢ ਕੇ ਕੋਲ ਰੱਖ ਦਿੱਤੀ ਗਈ। 

ਪੁਲਿਸ ਨੇ ਗ੍ਰਿਫਤਾਰ ਕੀਤੇ ਕਾਤਲ

ਘਟਨਾ ਤੋਂ ਬਾਅਦ ਪੁਲਿਸ ਨੇ ਖੇਤਾਂ ਚੋਂ ਅੰਕਿਤ ਕੌਰਵ ਦੀ ਸਿਰ ਕੱਟੀ ਲਾਸ਼ ਬਰਾਮਦ ਕੀਤੀ। ਕੁੱਝ ਘੰਟੇ ਬਾਅਦ ਹੀ ਕਾਤਲ ਸੁਰੇਂਦਰ ਕੁਸ਼ਵਾਹਾ ਤੇ ਰਾਮੂ ਕੁਸ਼ਵਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੇ ਇਸ ਲਾਲਚ ਨੇ ਇੱਕ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ।