ਸਾਰੀ ਉਮਰ ਜੇਲ੍ਹ 'ਚ ਸੜਨਗੇ ਮਹਿਲਾ ਪੱਤਰਕਾਰ ਦੇ ਕਾਤਲ

ਦਿੱਲੀ ਦੀ ਇੱਕ ਅਦਾਲਤ ਨੇ ਸੁਣਾਇਆ ਫੈਸਲਾ। ਉਮਰ ਕੈਦ ਦੀ ਦਿੱਤੀ ਸਜ਼ਾ। 

Share:

ਦਿੱਲੀ ਦੀ ਸਾਕੇਤ ਕੋਰਟ ਨੇ ਸਾਲ 2008 ਵਿੱਚ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੇ ਕਤਲ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਸਾਰੇ ਦੋਸ਼ੀ ਰਵੀ ਕਪੂਰ, ਅਮਿਤ ਸ਼ੁਕਲਾ, ਬਲਵੀਰ ਮਲਿਕ ਅਤੇ ਅਜੈ ਕੁਮਾਰ ਹਨ। ਇਨ੍ਹਾਂ ਸਾਰਿਆਂ ਨੂੰ ਮਕੋਕਾ ਤਹਿਤ ਸਜ਼ਾ ਸੁਣਾਈ ਗਈ ਹੈ। ਪੰਜਵੇਂ ਦੋਸ਼ੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਪੰਜਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ। ਵਧੀਕ ਸੈਸ਼ਨ ਜੱਜ ਰਵਿੰਦਰ ਕੁਮਾਰ ਪਾਂਡਿਆ ਦੀ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ। ਇਨ੍ਹਾਂ ਸਾਰਿਆਂ ਨੂੰ ਆਈਪੀਸੀ 302 ਤਹਿਤ 25-25 ਹਜ਼ਾਰ ਰੁਪਏ ਅਤੇ ਮਕੋਕਾ ਤਹਿਤ ਇੱਕ-ਇੱਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਅਦਾਲਤ ਨੇ ਪੰਜਵੇਂ ਦੋਸ਼ੀ ਅਜੈ ਸੇਠੀ ਨੂੰ ਤਿੰਨ ਸਾਲ ਦੀ ਜੇਲ੍ਹ ਅਤੇ ਆਈਪੀਸੀ ਦੀ ਧਾਰਾ 411 ਅਤੇ ਮਕੋਕਾ ਤਹਿਤ 7.25 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਜਾਣੋ ਪੂਰਾ ਮਾਮਲਾ 

ਜ਼ਿਕਰਯੋਗ ਹੈ ਕਿ ਸੰਨ 2008 ਵਿੱਚ ਸੌਮਿਆ ਵਿਸ਼ਵਨਾਥ ਜੋਕਿ ਇੱਕ ਪੱਤਰਕਾਰ ਸੀ, ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਉਸ ਸਮੇਂ ਆਪਣੀ ਕਾਰ ਰਾਹੀਂ ਘਰ ਪਰਤ ਰਹੀ ਸੀ। ਇਸ ਕਤਲਕਾਂਡ ਵਿੱਚ ਪੰਜ ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਜਿਹਨਾਂ ਖਿਲਾਫ ਦੋਸ਼ ਤੈਅ ਹੋਏ ਅਤੇ ਅਦਾਲਤ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਸਜ਼ਾ ਸੁਣਾਈ। 

 

 

 

ਇਹ ਵੀ ਪੜ੍ਹੋ