ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਮਣੀਪੁਰ ਪੁਲਿਸ ਦੀ ਟੀਮ ਨੂੰ ਅੱਤਵਾਦੀਆਂ ਦੇ ਹਮਲੇ ਤੋਂ ਬਚਾਇਆ

ਮਾਮਲਾ 31 ਅਕਤੂਬਰ ਦਾ ਹੈ, ਜਦੋਂ ਭਾਰਤ-ਮਿਆਂਮਾਰ ਸਰਹੱਦ ‘ਤੇ ਪੁਲਿਸ ਦਾ ਕਾਫਲਾ ਇੰਫਾਲ ਅਤੇ ਮੋਰੇਹ ਹਾਈਵੇਅ ਵੱਲ ਜਾ ਰਿਹਾ ਸੀ। ਇਸ ਦੇ ਨਾਲ ਹੀ ਪਹਾੜੀ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਖਬਰਾਂ ਮੁਤਾਬਕ ਇਸ ਮੁਕਾਬਲੇ ‘ਚ ਕਿਸੇ ਵੀ ਫੌਜੀ ਜਾਂ ਪੁਲਿਸ ਕਰਮਚਾਰੀ ਦੀ […]

Share:

ਮਾਮਲਾ 31 ਅਕਤੂਬਰ ਦਾ ਹੈ, ਜਦੋਂ ਭਾਰਤ-ਮਿਆਂਮਾਰ ਸਰਹੱਦ ‘ਤੇ ਪੁਲਿਸ ਦਾ ਕਾਫਲਾ ਇੰਫਾਲ ਅਤੇ ਮੋਰੇਹ ਹਾਈਵੇਅ ਵੱਲ ਜਾ ਰਿਹਾ ਸੀ। ਇਸ ਦੇ ਨਾਲ ਹੀ ਪਹਾੜੀ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਖਬਰਾਂ ਮੁਤਾਬਕ ਇਸ ਮੁਕਾਬਲੇ ‘ਚ ਕਿਸੇ ਵੀ ਫੌਜੀ ਜਾਂ ਪੁਲਿਸ ਕਰਮਚਾਰੀ ਦੀ ਮੌਤ ਨਹੀਂ ਹੋਈ। ਇਹ ਸਾਰੇ ਐੱਸਡੀਓਪੀ ਚਿੰਗਥਮ ਆਨੰਦ ਕੁਮਾਰ ਦੇ ਕਤਲ ਤੋਂ ਬਾਅਦ ਪੁਲਿਸ ਦੀ ਮਦਦ ਲਈ ਮੋਰੇ ਜਾ ਰਹੇ ਸਨ। ਇੱਥੇ ਦੱਸ ਦੇਈਏ ਕਿ ਮਣੀਪੁਰ ਸਰਕਾਰ ਨੇ ਸੂਬੇ ਵਿੱਚ ਇੰਟਰਨੈੱਟ ਪਾਬੰਦੀ ਨੂੰ 8 ਨਵੰਬਰ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਮਨੀਪੁਰ ਹਾਈ ਕੋਰਟ ਨੇ ਮੰਗਲਵਾਰ ਨੂੰ ਰਾਜ ਸਰਕਾਰ ਨੂੰ ਕਿਹਾ ਕਿ ਉਹ ਉਨ੍ਹਾਂ ਖੇਤਰਾਂ ਵਿੱਚ ਪਾਬੰਦੀ ਹਟਾਏ ਜਿੱਥੇ ਸ਼ਾਂਤੀ ਹੈ। ਮਨੀਪੁਰ ਵਿੱਚ ਜਾਤੀ ਰਾਖਵੇਂਕਰਨ ਨੂੰ ਲੈ ਕੇ ਕੂਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ 3 ਮਈ ਤੋਂ ਹਿੰਸਾ ਜਾਰੀ ਹੈ।

ਨਵੰਬਰ ਵਿੱਚ ਮਣੀਪੁਰ ਵਿੱਚ ਹੋਇਆਂ ਘਟਨਾਵਾਂ

1 ਨਵੰਬਰ – ਇੰਫਾਲ ਵਿੱਚ 31 ਅਕਤੂਬਰ ਨੂੰ ਦੇਰ ਰਾਤ ਹੋਈ ਐੱਸਡੀਓਪੀ ਦੀ ਹੱਤਿਆ ਤੋਂ ਗੁੱਸੇ ਵਿੱਚ ਆਈ ਭੀੜ ਨੇ ਮਣੀਪੁਰ ਰਾਈਫਲਜ਼ ਦੇ ਕੈਂਪ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦਾ ਮਕਸਦ ਹਥਿਆਰ ਲੁੱਟਣਾ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਹਵਾ ਵਿੱਚ ਕਈ ਰਾਉਂਡ ਫਾਇਰ ਕਰਕੇ ਭੀੜ ਨੂੰ ਖਦੇੜ ਦਿੱਤਾ।
5 ਨਵੰਬਰ- ਇੰਫਾਲ ਪੱਛਮੀ ਜ਼ਿਲੇ ਦੇ ਦੋ ਨੌਜਵਾਨ ਸੇਕਮਾਈ ਇਲਾਕੇ ‘ਚ ਜਾਣ ਲਈ ਨਿਕਲੇ ਸਨ। ਉਦੋਂ ਤੋਂ ਦੋਵਾਂ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਸੈਨਾਪਤੀ ਜ਼ਿਲ੍ਹੇ ਦੇ ਇੱਕ ਪੈਟਰੋਲ ਪੰਪ ਦੇ ਨੇੜੇ ਤੋਂ ਲਾਪਤਾ ਮਾਈਬਾਮ ਅਵਿਨਾਸ਼ (16) ਅਤੇ ਨਿੰਗਥੌਜਮ ਐਂਥਨੀ (19) ਦੇ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।
6 ਨਵੰਬਰ- ਮਣੀਪੁਰ ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਉਨ੍ਹਾਂ ‘ਤੇ ਦੋ ਨੌਜਵਾਨਾਂ ਨੂੰ ਅਗਵਾ ਕਰਨ ਦਾ ਦੋਸ਼ ਹੈ। ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਰਾਜਪਾਲ ਅਨੁਸੂਈਆ ਉਈਕੇ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇੰਫਾਲ ‘ਚ ਵੀ ਰੈਲੀ ਕੀਤੀ। ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।
7 ਨਵੰਬਰ- ਮਨੀਪੁਰ ਦੇ ਕੰਗਚੁਪ ਇਲਾਕੇ ‘ਚ ਗੋਲੀਬਾਰੀ ਹੋਈ, ਜਿਸ ‘ਚ 2 ਪੁਲਿਸ ਕਰਮਚਾਰੀਆਂ ਅਤੇ ਇਕ ਔਰਤ ਸਮੇਤ 10 ਲੋਕ ਜ਼ਖਮੀ ਹੋ ਗਏ। 7 ਲੋਕਾਂ ਨੂੰ ਰਿਮਸ ‘ਚ ਅਤੇ 3 ਲੋਕਾਂ ਨੂੰ ਰਾਜ ਮੈਡੀਸਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।