ਇੱਕ ਸਾਲ ਤੋਂ ਮਾਂ ਦੀ ਮ੍ਰਿਤਕ ਦੇਹ ਨਾਲ ਰਹਿ ਰਹੀਆਂ ਧੀਆਂ, ਰਜਾਈ ਅੰਦਰ ਲੁਕਾ ਕੇ ਰੱਖੀ ਸੀ ਲਾਸ਼

ਵਾਰਾਣਸੀ ਦੇ ਲੰਕਾ ਥਾਣਾ ਖੇਤਰ ਦੇ ਮਦਰਵਨ 'ਚ ਬੁੱਧਵਾਰ ਸ਼ਾਮ ਘਰ ਦੇ ਅੰਦਰੋਂ ਇਕ ਔਰਤ ਦਾ ਪਿੰਜਰ ਬਰਾਮਦ ਹੋਇਆ। ਬਿਮਾਰੀ ਕਾਰਨ 8 ਦਸੰਬਰ 2022 ਨੂੰ ਔਰਤ ਦੀ ਮੌਤ ਹੋ ਗਈ ਸੀ ਪਰ ਦੋਵੇਂ ਧੀਆਂ ਨੇ ਅੰਤਿਮ ਸੰਸਕਾਰ ਨਹੀਂ ਕੀਤਾ। ਔਰਤ ਦੀ ਲਾਸ਼ ਨੂੰ ਰਜਾਈ ਦੇ ਅੰਦਰ ਛੁਪਾ ਕੇ ਰੱਖਿਆ ਗਿਆ ਸੀ।

Share:

 

ਵਾਰਾਣਸੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਬੇਟੀਆਂ ਇਕ ਸਾਲ ਤੋਂ ਆਪਣੀ ਮਾਂ ਦੀ ਮ੍ਰਿਤਕ ਦੇਹ ਨਾਲ ਰਹਿ ਰਹੀਆਂ ਸਨ। ਜਦੋਂ ਉਨ੍ਹਾਂ ਦੇ ਮਾਸੀ-ਮਾਸੜ ​​ਆਏ ਤਾਂ ਦੋਵਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹੁਣ ਪੁਲਿਸ ਨੇ ਤਿੰਨ ਤਾਲੇ ਤੋੜ ਕੇ ਪਿੰਜਰ ਕੱਢ ਲਿਆ ਹੈ। ਪਿੰਜਰ ਬਾਹਰ ਕੱਢਿਆ ਗਿਆ ਅਤੇ ਦੋਵੇਂ ਧੀਆਂ ਨੂੰ ਵੀ ਘਰੋਂ ਬਾਹਰ ਲਿਆਂਦਾ ਗਿਆ। ਔਰਤ ਦੇ ਕੱਪੜੇ, ਚੱਪਲਾਂ, ਚਾਦਰ, ਰਜਾਈ ਆਦਿ ਸਬੂਤ ਵਜੋਂ ਜ਼ਬਤ ਕਰ ਲਏ ਗਏ ਹਨ। ਪੁਲਿਸ ਅਨੁਸਾਰ ਦੋਵੇਂ ਧੀਆਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।

 

ਪੈਸੇ ਨਹੀਂ ਸਨ ਇਸ ਲਈ ਅੰਤਿਮ ਸੰਸਕਾਰ ਨਹੀਂ ਕੀਤਾ

ਥਾਣਾ ਮੁਖੀ ਅਨੁਸਾਰ ਦੋਵੇਂ ਧੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ 8 ਦਸੰਬਰ 2022 ਨੂੰ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮਾਂ ਨੂੰ ਉਲਟੀ ਆਉਂਦੀ ਸੀ। ਪੈਸੇ ਅਤੇ ਸਾਧਨਾਂ ਦੀ ਘਾਟ ਕਾਰਨ ਲਾਸ਼ ਦਾ ਸਸਕਾਰ ਨਹੀਂ ਕੀਤਾ। ਵੱਡੀ ਬੇਟੀ ਪੱਲਵੀ ਦੀ ਉਮਰ 27 ਸਾਲ ਹੈ। ਛੋਟੀ ਬੇਟੀ ਵੈਸ਼ਨਵੀ ਦੀ ਉਮਰ 18 ਸਾਲ ਹੈ। ਪੱਲਵੀ ਕੋਲ ਮਾਸਟਰ ਡਿਗਰੀ ਹੈ, ਜਦੋਂ ਕਿ ਵੈਸ਼ਨਵੀ ਹਾਈ ਸਕੂਲ ਦੀ ਵਿਦਿਆਰਥਣ ਹੈ। ਦੋਹਾਂ ਧੀਆਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਫਿਲਹਾਲ ਇਨ੍ਹਾਂ ਦੋਵਾਂ ਨੂੰ ਮਿਰਜ਼ਾਪੁਰ ਵਾਸੀ ਉਨ੍ਹਾਂ ਦੀ ਮਾਸੀ ਅਤੇ ਮਾਸੜ ਦੀ ਸੁਰੱਖਿਆ ਹੇਠ ਦਿੱਤਾ ਗਿਆ ਹੈ। ਮਾਸੜ ਧਰਮਿੰਦਰ ਦੀ ਸ਼ਿਕਾਇਤ 'ਤੇ ਊਸ਼ਾ ਦੇ ਪਿੰਜਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

 

ਲਾਸ਼ ਸੜਨ ਤੋਂ ਬਅਦ ਪਏ ਕੀੜੇ

ਪੁਲਿਸ ਪੁੱਛਗਿੱਛ ਦੌਰਾਨ ਬੇਟੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਦੀ ਲਾਸ਼ ਸੜ ਗਈ ਤਾਂ ਉਸ ਵਿੱਚ ਕੀੜੇ ਪੈ ਗਏ। ਉਹ ਕੀੜੇ ਕੱਢ ਕੇ ਬਾਹਰ ਸੁੱਟ ਦਿੰਦੀਆਂ ਸਨ। ਪਹਿਲੇ 15 ਦਿਨਾਂ ਤੱਕ ਬਦਬੂ ਆਉਂਦੀ ਰਹੀ, ਪਰ ਹੌਲੀ-ਹੌਲੀ ਸਭ ਕੁਝ ਆਮ ਵਾਂਗ ਹੋ ਗਿਆ। ਰਸੋਈ 'ਚ ਖਾਣਾ ਬਣਾਉਣ ਤੋਂ ਬਾਅਦ ਦੋਵੇਂ ਧੀਆਂ ਛੱਤ 'ਤੇ ਲੈ ਕੇ ਜਾਂਦੀਆਂ ਸਨ।

ਇਹ ਵੀ ਪੜ੍ਹੋ

Tags :