ਬੱਚੇ ਨੇ ਖੇਡਦੇ ਹੋਏ ਨਿਗਲੀ ਸੂਈ, ਡਾਕਟਰਾਂ ਨੇ ਚੁੰਬਕ ਨਾਲ ਕੱਢੀ

ਦਿੱਲੀ ਦੇ ਸਲੀਮਪੁਰ ਦੇ ਰਹਿਣ ਵਾਲੇ ਸੱਤ ਸਾਲਾਂ ਬੱਚੇ ਨੇ ਖੇਡਦੇ ਸਮੇਂ ਅਚਾਨਕ ਸੂਈ ਨਿਗਲ ਲਈ। ਪਹਿਲਾਂ ਤਾਂ ਪਰਿਵਾਰ ਨੂੰ ਇਸਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱਗਾ ਪਰ ਜਦੋਂ ਬੱਚੇ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋਇਆ ਤਾਂ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰੇਡੀਓਲੌਜੀਕਲ ਜਾਂਚ ਤੋਂ ਪਤਾ ਲੱਗਾ ਕਿ ਸਿਲਾਈ ਮਸ਼ੀਨ ਦੀ ਸੂਈ ਬੱਚੇ ਦੇ […]

Share:

ਦਿੱਲੀ ਦੇ ਸਲੀਮਪੁਰ ਦੇ ਰਹਿਣ ਵਾਲੇ ਸੱਤ ਸਾਲਾਂ ਬੱਚੇ ਨੇ ਖੇਡਦੇ ਸਮੇਂ ਅਚਾਨਕ ਸੂਈ ਨਿਗਲ ਲਈ। ਪਹਿਲਾਂ ਤਾਂ ਪਰਿਵਾਰ ਨੂੰ ਇਸਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱਗਾ ਪਰ ਜਦੋਂ ਬੱਚੇ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋਇਆ ਤਾਂ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰੇਡੀਓਲੌਜੀਕਲ ਜਾਂਚ ਤੋਂ ਪਤਾ ਲੱਗਾ ਕਿ ਸਿਲਾਈ ਮਸ਼ੀਨ ਦੀ ਸੂਈ ਬੱਚੇ ਦੇ ਖੱਬੇ ਫੇਫੜੇ ਵਿਚ ਫਸ ਗਈ ਸੀ। ਏਮਜ਼ ਦਿੱਲੀ ਦੇ ਡਾਕਟਰਾਂ ਨੇ ਕੜੀ ਮਿਹਨਤ ਦੇ ਬਾਅਦ ਸੂਈ ਨੂੰ ਫੇਫੜੇ ਵਿੱਚੋਂ ਕੱਢਿਆ। ਖਾਸ ਗੱਲ ਇਹ ਹੈ ਕਿ ਸੂਈ ਨੂੰ ਸਿਰਫ ਚੁੰਬਕ ਦੀ ਸਹਾਇਤਾ ਦੇ ਨਾਲ ਬਾਹਰ ਕੱਢ ਲਿਆ ਗਿਆ।

ਚਾਂਦਨੀ ਚੌਂਕ ਤੋਂ ਮੰਗਵਾਇਆ ਚੁੰਬਕ

ਡਾਕਟਰਾਂ ਅਨੁਸਾਰ, ਬੱਚੇ ਨੂੰ ਹੈਮੋਪਟਾਈਸਿਸ ਦੀ ਸ਼ਿਕਾਇਤ ਤੋਂ ਬਾਅਦ ਗੰਭੀਰ ਹਾਲਤ ਵਿੱਚ ਏਮਜ਼ ਲਿਆਂਦਾ ਗਿਆ ਸੀ। ਬੱਚੇ ਨੂੰ ਲਗਾਤਾਰ ਖੰਘ ਆ ਰਹੀ ਸੀ, ਜਿਸ ਨਾਲ ਖੂਨ ਵੀ ਵਗ ਰਿਹਾ ਸੀ। ਜਦੋਂ ਡਾਕਟਰਾਂ ਨੇ ਬੱਚੇ ਦਾ ਰੇਡੀਓਲਾਜੀਕਲ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਬੱਚੇ ਦੇ ਖੱਬੇ ਫੇਫੜੇ ਵਿੱਚ ਸਿਲਾਈ ਮਸ਼ੀਨ ਦੀ ਸੂਈ ਫਸ ਗਈ ਸੀ। ਸੂਈ ਇੰਨੀ ਫਸੀ ਹੋਈ ਸੀ ਕਿ ਇਸ ਨੂੰ ਕੱਢਣਾ ਆਸਾਨ ਨਹੀਂ ਸੀ। ਡਾ.ਵਿਸ਼ੇਸ਼ ਜੈਨ ਅਤੇ ਡਾ. ਦੇਵੇਂਦਰ ਕੁਮਾਰ ਯਾਦਵ ਨੇ ਸਾਰੇ ਟੈਸਟ ਕਰਵਾਉਣ ਤੋਂ ਬਾਅਦ ਬੱਚੇ ਦੀ ਐਮਰਜੈਂਸੀ ਸਰਜਰੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਚਾਂਦਨੀ ਚੌਂਕ ਤੋਂ 4 ਮਿਲੀਮੀਟਰ ਚੌੜਾਈ ਅਤੇ 1.5 ਮਿਲੀਮੀਟਰ ਮੋਟਾਈ ਦਾ ਚੁੰਬਕ ਮੰਗਵਾਇਆ।

ਸਰਜੀਕਲ ਯੰਤਰ ਬਣਾਇਆ ਗਿਆ

ਸਰਜਰੀ ਤੋਂ ਪਹਿਲਾਂ ਚੁੰਬਕ ਨੂੰ ਸਟਰਲਾਇਜ਼ ਕਰ ਦਿੱਤਾ ਗਿਆ ਤਾਂ ਜੋ ਬੱਚੇ ਨੂੰ ਕੋਈ ਇਨਫੈਕਸ਼ਨ ਨਾ ਹੋਵੇ। ਇਸ ਤੋਂ ਬਾਅਦ ਚੁੰਬਕ ਨੂੰ ਮੂੰਹ ਰਾਹੀਂ ਫੇਫੜਿਆਂ ਤੱਕ ਪਹੁੰਚਾਇਆ ਗਿਆ। ਟੀਮ ਨੇ ਜੁਗਾੜ ਰਾਹੀਂ ਇਕ ਵਿਸ਼ੇਸ਼ ਕਿਸਮ ਦਾ ਸਰਜੀਕਲ ਯੰਤਰ ਬਣਾਇਆ, ਜਿਸ ਦੇ ਇਕ ਸਿਰੇ ‘ਤੇ ਧਾਗੇ ਅਤੇ ਰਬੜ ਬੈਂਡ ਦੀ ਮਦਦ ਨਾਲ ਚੁੰਬਕ ਨੂੰ ਬੰਨ੍ਹਿਆ ਗਿਆ। ਸੂਈ ਚੁੰਬਕ ਨਾਲ ਚਿਪਕ ਗਈ ਅਤੇ ਫੇਫੜੇ ਵਿੱਚੋਂ ਬਾਹਰ ਕੱਢੀ ਗਈ। ਹੁਣ ਬੱਚਾ ਸਿਹਤਮੰਦ ਹੈ।