ਕੁਦਰਤ ਦਾ ਕਰਿਸ਼ਮਾ - ਅੰਤਿਮ ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋ ਗਿਆ ਬਜ਼ੁਰਗ 

80 ਸਾਲਾਂ ਦੇ ਬਜੁਰਗ ਦਾ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਪਟਿਆਲਾ ਦੇ ਇੱਕ ਹਸਪਤਾਲ ਵਿਖੇ ਵੈਂਟੀਲੇਟਰ ‘ਤੇ ਸਨ। ਡਾਕਟਰਾਂ ਨੇ ਮ੍ਰਿਤਕ ਐਲਾਨ ਕੇ ਲਾਸ਼ ਘਰ ਭੇਜ ਦਿੱਤੀ ਸੀ।

Share:

ਹਾਈਲਾਈਟਸ

  • ਦਰਸ਼ਨਪਾਲ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹਨ
  • ਡਾਕਟਰਾਂ ਨੇ ਉਸਦੇ ਪਿਤਾ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਮ੍ਰਿਤਕ ਐਲਾਨ ਦਿੱਤਾ ਸੀ।

ਹਰਿਆਣਾ ਦੇ ਕਰਨਾਲ ਤੋਂ ਚਮਤਕਾਰ ਵਾਲਾ ਮਾਮਲਾ ਸਾਮਣੇ ਆਇਆ ਹੈ। 80 ਸਾਲਾਂ ਦਾ ਬਜ਼ੁਰਗ ਜੋਕਿ ਵੈਂਟੀਲੇਟਰ 'ਤੇ ਰਿਹਾ। ਉਸਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਅੰਤਿਮ ਸਸਕਾਰ ਦੀ ਤਿਆਰੀ ਕਰ ਰਿਹਾ ਸੀ ਤਾਂ ਇਸੇ ਦੌਰਾਨ ਬਜ਼ੁਰਗ ਦੇ ਮੁੜ ਸਾਹ ਚੱਲ ਪਏ। ਇਸਨੂੰ ਭਾਵੇਂ ਕੁਦਰਤ ਦਾ ਕਰਿਸ਼ਮਾ ਕਹਿ ਲਓ ਜਾਂ ਫਿਰ ਡਾਕਟਰਾਂ ਦੀ ਲਾਪਰਵਾਹੀ। ਪਰ ਇੱਕ ਬਜ਼ੁਰਗ ਮੌਤ ਤੋਂ ਜ਼ਿੰਦਾ ਹੋ ਗਿਆ। 

ਮ੍ਰਿਤਕ ਐਲਾਨ ਕੇ ਵੈਂਟੀਲੇਟਰ ਤੋਂ ਉਤਾਰਿਆ

ਨਿਸਿੰਗ ਦੀ ਦਰਸ਼ਨ ਕਾਲੋਨੀ ਵਿਖੇ ਰਹਿਣ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਰਸ਼ਨਪਾਲ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਪਿਤਾ ਦੀ ਸਿਹਤ ਕਈ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ। ਜਿਸਤੋਂ ਬਾਅਦ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਉਸਦੇ ਪਿਤਾ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਿਤਾ ਦੇ ਦਿਲ ਦੀ ਧੜਕਣ ਰੁਕ ਗਈ ਸੀ। ਜਿਸਤੋਂ ਬਾਅਦ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਨਤੀਜਾ ਨਹੀਂ ਮਿਲਿਆ। ਡਾਕਟਰਾਂ ਨੇ ਉਸਦੇ ਪਿਤਾ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਮ੍ਰਿਤਕ ਐਲਾਨ ਦਿੱਤਾ ਸੀ। 

ਫੋਟੋ
ਦਰਸ਼ਨਪਾਲ ਸਿੰਘ

ਐਂਬੂਲੈਂਸ ‘ਚ ਚੱਲੇ ਮੁੜ ਸਾਹ

ਕੁੱਝ ਸਮੇਂ ਮਗਰੋਂ ਉਹ ਹਸਪਤਾਲ ਚੋਂ ਆਪਣੇ ਪਿਤਾ ਦੀ ਲਾਸ਼ ਲੈ ਕੇ ਘਰ ਜਾ ਰਹੇ ਸੀ। ਘਰ ਅੰਤਿਮ ਸਸਕਾਰ ਦੀ ਤਿਆਰੀ ਹੋ ਗਈ ਸੀ। ਰਿਸ਼ਤੇਦਾਰ ਵੀ ਇਕੱਠੇ ਹੋ ਗਏ ਸੀ। ਰਸਤੇ ‘ਚ ਐਂਬੂਲੈਂਸ ਦਾ ਟਾਇਰ ਇੱਕ ਟੋਏ ਵਿੱਚ ਡਿੱਗ ਗਿਆ। ਇਸਦੇ ਨਾਲ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਵੇਂ ਦਰਸ਼ਨਪਾਲ ਦਾ ਹੱਥ ਹਿੱਲਿਆ ਹੋਵੇ। ਉਹ ਤੁਰੰਤ ਨੇੜੇ ਦੇ ਹਸਪਤਾਲ ਗਏ। ਜਿੱਥੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਮਰੀਜ਼ ਦੇ ਸਾਹ ਚੱਲ ਰਹੇ ਹਨ।  ਉਹਨਾਂ ਦੇ ਦਿਲ ਦੀ ਧੜਕਣ ਚੱਲ ਰਹੀ ਸੀ। ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਦਰਸ਼ਨਪਾਲ ਸਿੰਘ ਨੂੰ ਕਰਨਾਲ ਦੇ ਰਾਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਉੱਥੇ ਇਲਾਜ ਜਾਰੀ ਹੈ। 

ਇਹ ਵੀ ਪੜ੍ਹੋ