Online Game ਦੇ ਚਸਕੇ ਨੇ ਲੈ ਲਈ ਬੱਚੇ ਦੀ ਜਾਨ

ਲਾਸ਼ ਦੇ ਪੋਸਟਮਾਰਟਮ ਦੌਰਾਨ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਲਾਸ਼ ਕਰੀਬ ਦੋ ਹਫ਼ਤੇ ਪੁਰਾਣੀ ਹੈ। ਅਜਿਹੇ 'ਚ ਸਾਫ ਹੈ ਕਿ ਨਿਤਿਨ ਨੇ ਘਰੋਂ ਨਿਕਲ ਕੇ ਖੁਦਕੁਸ਼ੀ ਕੀਤੀ ਹੋਵੇਗੀ। ਇਸ ਦੇ ਨਾਲ ਹੀ ਮ੍ਰਿਤਕ ਦੇ ਫੇਫੜਿਆਂ 'ਚ ਸਿਰਫ 400 ਮਿਲੀਲੀਟਰ ਪਾਣੀ ਹੀ ਪਾਇਆ ਗਿਆ।

Share:

ਹਾਈਲਾਈਟਸ

  • ਇਸ ਤੋਂ ਪਹਿਲਾਂ ਵੀ ਨਿਤਿਨ ਆਨਲਾਈਨ ਗੇਮ ਖੇਡਦੇ ਸਮੇਂ ਠੱਗੀ ਦਾ ਸ਼ਿਕਾਰ ਹੋ ਚੁੱਕਾ ਸੀ

UP NEWS: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਆਨਲਾਈਨ ਗੇਮ ਦੇ ਚਸਕੇ ਨੇ ਬੱਚੇ ਦੀ ਜਾਨ ਲੈ ਲਈ। ਘਟਨਾ ਗੋਵਿੰਦਨਗਰ ਥਾਣਾ ਖੇਤਰ ਦੇ ਦਾਦਾਨਗਰ ਦੀ ਹੈ, ਜਿੱਥੇ ਰਾਮਗੰਗਾ ਨਹਿਰ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਉਸਨੇ ਆਨਲਾਈਨ ਗੇਮ ਖੇਡਦੇ ਹੋਏ ਆਪਣੇ ਪਿਤਾ ਦੇ ਖਾਤੇ 'ਚੋਂ 50,000 ਰੁਪਏ ਗੁਆ ਦਿੱਤੇ ਸਨ। ਮੌਕੇ ਤੋਂ ਬਰਾਮਦ ਸੁਸਾਇਡ ਨੋਟ ਵਿੱਚ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਸੀ। ਆਰਡੀਨੈਂਸ ਵਿੱਚ ਮਸ਼ੀਨ ਆਪਰੇਟਰ ਨਿਤੇਸ਼ ਕੁਮਾਰ ਪਰਿਵਾਰ ਨਾਲ ਅਰਮਾਪੁਰ ਵਿੱਚ ਰਹਿੰਦਾ ਸੀ। ਉਸ ਦਾ ਇਕਲੌਤਾ ਪੁੱਤਰ ਨਿਤਿਨ (17) ਆਨਲਾਈਨ ਗੇਮ ਖੇਡਣ ਦਾ ਆਦੀ ਸੀ। ਪਿਤਾ ਦੇ ਮੋਬਾਈਲ 'ਤੇ ਆਨਲਾਈਨ ਗੇਮ ਖੇਡਣ ਦੌਰਾਨ ਉਸ ਦੇ ਖਾਤੇ 'ਚੋਂ 50,000 ਰੁਪਏ ਨਿਕਲ ਗਏ ਸਨ। ਇਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। 

15 ਜਨਵਰੀ ਦੀ ਸ਼ਾਮ ਨੂੰ ਹੋਇਆ ਲਾਪਤਾ 

ਉਹ 15 ਜਨਵਰੀ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਪੁਲਿਸ ਨੂੰ ਘਰ 'ਚੋਂ ਨਿਤਿਨ ਦਾ ਲਿਖਿਆ ਇਕ ਪੱਤਰ ਮਿਲਿਆ, ਜਿਸ 'ਚ ਉਸ ਨੇ ਘਰ ਦੇ ਸਾਰੇ ਮੈਂਬਰਾਂ ਤੋਂ ਮੁਆਫੀ ਮੰਗੀ ਸੀ। ਭੈਣਾਂ ਨੂੰ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਣ ਲਈ ਕਿਹਾ ਸੀ।  ਨਿਤਿਨ ਦੀ ਗੁੰਮਸ਼ੁਦਗੀ ਦਾ ਪਰਚਾ ਦਰਜ ਕਰਕੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ, ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਫਿਰ ਪੁਲਿਸ ਨੂੰ ਦਾਦਾਨਗਰ ਨਹਿਰ 'ਚੋਂ ਇਕ ਅਣਪਛਾਤੀ ਲਾਸ਼ ਮਿਲੀ, ਜਿਸ ਨੂੰ ਮੁਰਦਾਘਰ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰ ਸ਼ਨਾਖਤ ਲਈ ਸ਼ਾਮ ਨੂੰ ਵੀ ਮੁਰਦਾਘਰ ਗਏ ਸਨ ਪਰ ਹਨੇਰਾ ਹੋਣ ਕਾਰਨ ਪਛਾਣ ਨਹੀਂ ਹੋ ਸਕੀ।

ਰੁਦਰਾਕਸ਼ ਦੀ ਮਾਲਾ ਤੋਂ ਹੋਈ ਪਛਾਣ 

ਅਗਲੇ ਦਿਨ ਜਦੋਂ ਪਿਤਾ ਨੂੰ ਲਾਸ਼ ਦੁਬਾਰਾ ਮੁਰਦਾਘਰ ਵਿਚ ਦਿਖਾਈ ਗਈ ਤਾਂ ਉਨ੍ਹਾਂ ਨੇ ਆਪਣੇ ਗਲੇ ਵਿਚ ਰੁਦਰਾਕਸ਼ ਦੀ ਮਾਲਾ ਦੇ ਜ਼ਰੀਏ ਉਸ ਦੀ ਪਛਾਣ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਿਤਿਨ ਆਨਲਾਈਨ ਗੇਮ ਖੇਡਦੇ ਸਮੇਂ ਠੱਗੀ ਦਾ ਸ਼ਿਕਾਰ ਹੋ ਚੁੱਕਾ ਸੀ। ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਤਿੰਨ ਦਿਨ ਉਸ ਨਾਲ ਗੱਲ ਨਹੀਂ ਕੀਤੀ। ਨਿਤਿਨ ਦੀ ਲਾਸ਼ ਦੀ ਸ਼ਨਾਖਤ ਹੁੰਦੇ ਹੀ ਪਰਿਵਾਰ 'ਚ ਹਫੜਾ-ਦਫੜੀ ਮਚ ਗਈ। ਨਿਤਿਨ ਘਰ ਵਿਚ ਇਕਲੌਤਾ ਪੁੱਤਰ ਸੀ। 
 

ਇਹ ਵੀ ਪੜ੍ਹੋ