ਪੁੰਛ ਵਿੱਚ ਫੌਜ ਤੇ ਹਮਲੇ ਦਾ ਲਿਆ ਫੌਜ ਨੇ ਬਦਲਾ

ਹਾਲੀ ਹੀ ਵਿੱਚ ਚਾਰ ਮਾਰੇ ਗਏ ਅੱਤਵਾਦੀ ਇਕ ਯੂਨਿਟ ਦੇ ਮੰਨੇ ਜਾਂਦੇ ਹਨ ਜੋ ਪੁੰਛ-ਰਾਜੌਰੀ ਦੇ ਜੰਗਲਾਂ ਵਿਚ ਕੰਮ ਕਰ ਰਹੀ ਸੀ। ਜੰਮੂ-ਕਸ਼ਮੀਰ ਦੇ ਪੁੰਛ ਵਿੱਚ 20 ਅਪ੍ਰੈਲ ਅਤੇ 5 ਮਈ ਨੂੰ ਹੋਏ ਅੱਤਵਾਦੀ ਹਮਲਿਆਂ ਲਈ ਖਾਸ ਤੌਰ ਤੇ ਜ਼ਿੰਮੇਵਾਰ ਅੱਤਵਾਦੀਆਂ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਲਗਭਗ ਢਾਈ […]

Share:

ਹਾਲੀ ਹੀ ਵਿੱਚ ਚਾਰ ਮਾਰੇ ਗਏ ਅੱਤਵਾਦੀ ਇਕ ਯੂਨਿਟ ਦੇ ਮੰਨੇ ਜਾਂਦੇ ਹਨ ਜੋ ਪੁੰਛ-ਰਾਜੌਰੀ ਦੇ ਜੰਗਲਾਂ ਵਿਚ ਕੰਮ ਕਰ ਰਹੀ ਸੀ। ਜੰਮੂ-ਕਸ਼ਮੀਰ ਦੇ ਪੁੰਛ ਵਿੱਚ 20 ਅਪ੍ਰੈਲ ਅਤੇ 5 ਮਈ ਨੂੰ ਹੋਏ ਅੱਤਵਾਦੀ ਹਮਲਿਆਂ ਲਈ ਖਾਸ ਤੌਰ ਤੇ ਜ਼ਿੰਮੇਵਾਰ ਅੱਤਵਾਦੀਆਂ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਲਗਭਗ ਢਾਈ ਮਹੀਨਿਆਂ ਬਾਅਦ ਮੰਗਲਵਾਰ ਨੂੰ ਓਹ ਅੱਤਵਾਦੀ ਮਾਰੇ ਗਏ ਹਨ । ਫੌਜ ਤੇ ਹੋਏ ਹਮਲੇ ਵਿੱਚ 10 ਭਾਰਤੀ ਫੌਜ ਦੇ ਜਵਾਨ  ਮਾਰੇ ਗਏ ਸਨ। ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਜ਼ਿਲ੍ਹੇ ਦੀ ਸੂਰਨਕੋਟ ਤਹਿਸੀਲ ਦੇ ਸਿੰਦਾਰਾਹ ਪਿੰਡ ਵਿੱਚ ਚਾਰ ਅੱਤਵਾਦੀ ਜੋ ਕਿ ਪਾਕਿਸਤਾਨੀ ਨਾਗਰਿਕ ਸਨ ਅਤੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ (ਐਲਈਟੀ) ਅੱਤਵਾਦੀ ਸਮੂਹ ਦੇ ਇੱਕ ਹਿੱਸਾ ਸਨ ਨੂੰ ਮਾਰ ਗਿਰਾਇਆ ਹੈ । ਤਿੰਨ ਏ.ਕੇ.-47 ਰਾਈਫਲਾਂ, ਇਕ ਏ.ਕੇ.-74 ਰਾਈਫਲ, ਦੋ ਗਲਾਕ ਪਿਸਤੌਲ, ਧਮਾਕੇ ਲਈ ਵਰਤੀ ਜਾਣ ਵਾਲੀ ਪੰਜ ਮੀਟਰ ਕੋਰਡਟੈਕਸ, 7.62 ਐਮਐਮ ਦੇ ਅੱਠ ਮੈਗਜ਼ੀਨ, ਏ.ਕੇ. ਦੇ 196 ਰਾਉਂਡ, 9 ਐਮਐਮ ਗਲਾਕ ਦੇ ਤਿੰਨ ਮੈਗਜ਼ੀਨ ਅਤੇ ਪਿਸਤੌਲ ਦੇ 24 ਰਾਉਂਡ ਬਰਾਮਦ ਕੀਤੇ ਗਏ ਹਨ। 

ਚਾਰ ਮਾਰੇ ਗਏ ਅੱਤਵਾਦੀ ਲਸ਼ਕਰ ਦੀ ਇਕ ਯੂਨਿਟ ਦੇ ਮੰਨੇ ਜਾਂਦੇ ਹਨ ਜੋ ਪਿਛਲੇ 18 ਮਹੀਨਿਆਂ ਤੋਂ ਕੰਟਰੋਲ ਰੇਖਾ ਨੇੜੇ ਪੁੰਛ-ਰਾਜੌਰੀ ਦੇ ਜੰਗਲਾਂ ਵਿਚ ਕੰਮ ਕਰ ਰਹੇ ਹਨ। ਸਿਆਲਕੋਟ ਸਥਿਤ ਲਸ਼ਕਰ-ਏ-ਤੋਇਬਾ ਦੇ ਸਾਜਿਦ ਜੱਟ ਮਾਡਿਊਲ ਨਾਲ ਸਬੰਧਤ, ਇਹ ਗਰੁੱਪ 20 ਅਪ੍ਰੈਲ ਅਤੇ 5 ਮਈ ਨੂੰ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਸੀ। ਭਾਰਤੀ ਫੌਜ ਦੇ ਜਵਾਨਾਂ ਤੇ ਹੋਏ ਦੋਹਰੇ ਅੱਤਵਾਦੀ ਹਮਲਿਆਂ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਟੀ ਦੇ ਫੌਜੀ ਅਧਿਕਾਰੀਆਂ, ਪੁਲਿਸ ਅਤੇ ਭਾਰਤੀ ਖੁਫੀਆ ਏਜੰਸੀ ਨੂੰ ਬਿਨਾਂ ਕਿਸੇ ਨੁਕਸਾਨ ਦੇ ਪੁੰਛ-ਰਾਜੌਰੀ ਧੁਰੇ ਤੇ ਹਮਲਾ ਕਰਨ ਵਾਲੇ ਵਿਦੇਸ਼ੀ ਅੱਤਵਾਦੀਆਂ ਵਿਰੁੱਧ ਤਿੱਖੀ ਅੱਤਵਾਦ ਵਿਰੋਧੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ । ਸੋਮਵਾਰ ਨੂੰ ਸੁਰਕੋਟ ਵਿੱਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੂੰ ਪੁੰਛ ਜ਼ਿਲੇ ਵਿੱਚ ਸਿੰਦਾਰਾਹ ਅਤੇ ਮੈਦਾਨਾ ਨੇੜੇ ਅੱਤਵਾਦੀਆਂ ਬਾਰੇ ਸਹੀ ਖੁਫੀਆ ਜਾਣਕਾਰੀ ਮਿਲੀ ਸੀ। ਭਾਰਤੀ ਸੈਨਾ ਅਤੇ ਜੇਕੇਪੀ ਦੇ ਐਸਓਜੀ ਦੇ ਅੱਤਵਾਦ ਵਿਰੋਧੀ ਕਮਾਂਡੋਜ਼ ਦੀ ਇੱਕ ਵਿਸ਼ੇਸ਼ ਟੀਮ ਨੇ ਖੇਤਰ ਨੂੰ ਘੇਰਾ ਪਾਉਣ ਅਤੇ ਤਲਾਸ਼ੀ ਲਈ ਮੁਹਿੰਮ ਸ਼ੁਰੂ ਕੀਤੀ। ਘੇਰਾਬੰਦੀ ਹੋਣ ਤੋਂ ਬਾਅਦ ਹੀ ਭਾਰਤੀ ਫੌਜੀ ਸਿੰਦਾਰਾਹ ਪਿੰਡ ਦੇ ਨੇੜੇ ਪਹੁੰਚੇ। ਜਵਾਨਾਂ ਦੀ ਹਰਕਤ ਨੂੰ ਦੇਖ ਕੇ ਵਿਦੇਸ਼ੀ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਦਹਿਸ਼ਤਗਰਦਾਂ ਵੱਲੋਂ ਘੇਰਾਬੰਦੀ ਤੋੜਨ ਲਈ ਸੰਘਣੇ ਜੰਗਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਦੇ ਬਾਵਜੂਦ ਮੰਗਲਵਾਰ ਸਵੇਰੇ 5.30 ਵਜੇ ਤੱਕ ਰੁਕ-ਰੁਕ ਕੇ ਗੋਲੀਬਾਰੀ ਜਾਰੀ ਰਹੀ। ਕਰੀਬ 24 ਘੰਟੇ ਤੱਕ ਚੱਲੀ ਇਸ ਗੋਲੀਬਾਰੀ ਦੌਰਾਨ ਭਾਰਤੀ ਫੌਜ ਦੀ ਘੇਰਾਬੰਦੀ ਹਾਈ ਅਲਰਟ ਤੇ ਰਹੀ।