ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ ਖਾਲਿਸਤਾਨੀ ਗ੍ਰਿਫਤਾਰ, ਅੱਤਵਾਦੀ ਰਿੰਦਾ ਨਾਲ ਸਬੰਧ

ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ ਖਾਲਿਸਤਾਨੀ ਗ੍ਰਿਫਤਾਰ ਕੀਤੇ ਗਏ ਹਨ। ਜਿਹਨਾਂ ਦੇ ਸਬੰਧ ਅੱਤਵਾਦੀ ਹਰਵਿੰਦਰ ਰਿੰਦਾ ਤੇ ਉਸਦੇ ਸਾਥੀਆਂ ਦੇ ਨਾਲ ਦੱਸੇ ਜਾ ਰਹੇ ਹਨ। ਇਹਨਾਂ ਨੂੰ ਪੰਜਾਬ-ਰਾਜਸਥਾਨ ਸਰਹੱਦ ‘ਤੇ ਕਾਬੂ ਕੀਤਾ ਗਿਆ। ਯੋਜਨਾ ਪੰਜਾਬ ਅੰਦਰ ਮਾਹੌਲ ਖਰਾਬ ਕਰਨ ਦੀ ਸੀ। ਇਹਨਾਂ ਕੋਲੋਂ ਪੁਲਸ ਨੇ ਭਾਰੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ। ਫਾਜ਼ਿਲਕਾ […]

Share:

ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ ਖਾਲਿਸਤਾਨੀ ਗ੍ਰਿਫਤਾਰ ਕੀਤੇ ਗਏ ਹਨ। ਜਿਹਨਾਂ ਦੇ ਸਬੰਧ ਅੱਤਵਾਦੀ ਹਰਵਿੰਦਰ ਰਿੰਦਾ ਤੇ ਉਸਦੇ ਸਾਥੀਆਂ ਦੇ ਨਾਲ ਦੱਸੇ ਜਾ ਰਹੇ ਹਨ। ਇਹਨਾਂ ਨੂੰ ਪੰਜਾਬ-ਰਾਜਸਥਾਨ ਸਰਹੱਦ ‘ਤੇ ਕਾਬੂ ਕੀਤਾ ਗਿਆ। ਯੋਜਨਾ ਪੰਜਾਬ ਅੰਦਰ ਮਾਹੌਲ ਖਰਾਬ ਕਰਨ ਦੀ ਸੀ। ਇਹਨਾਂ ਕੋਲੋਂ ਪੁਲਸ ਨੇ ਭਾਰੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ। ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ‘ਚ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 5 ਪਿਸਤੌਲ, 9 ਮੈਗਜ਼ੀਨ ਅਤੇ 23 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਪੰਜਾਬ ਦੇ ਨਾਮੀ ਵਿਅਕਤੀਆਂ ਦਾ ਕਤਲ ਕਰਕੇ ਮਾਹੌਲ ਖਰਾਬ ਕਰਨ ਦੀ ਯੋਜਨਾ ਬਣਾ ਰਹੇ ਸਨ। ਇਹਨਾਂ ਦੇ 6 ਸਾਥੀ ਹਾਲੇ ਫਰਾਰ ਹਨ। 

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਫਾਜ਼ਿਲਕਾ ਦੇ ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ। ਫੋਟੋ ਕ੍ਰੇਡਿਟ – ਜੇਬੀਟੀ

ਐਸਐਸਪੀ ਢੇਸੀ ਨੇ ਕੀਤੇ ਅਹਿਮ ਖੁਲਾਸੇ ਫਾਜ਼ਿਲਕਾ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਥਾਣਾ ਖੂਈਆਂ ਸਰਵਰ ਦੀ ਪੁਲੀਸ ਨੇ ਪੰਜਾਬ-ਰਾਜਸਥਾਨ ਸਰਹੱਦ ’ਤੇ ਗੁਮਜਾਲ ਬੈਰੀਅਰ ’ਤੇ ਚੈਕਿੰਗ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ  ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ਵਾਸੀ  ਸ਼ਰਨਜੀਤ ਸਿੰਘ  ਅਤੇ ਧਰਮਕੋਟ ਪੱਤਣ ਪਿੰਡ ਵਾਸੀ ਵਿਲੀਅਮ ਮਸੀਹ ਉਰਫ਼ ਗੋਲੀ ਵਜੋਂ ਹੋਈ। ਦੋਵਾਂ ਕੋਲੋਂ 2 ਪਿਸਤੌਲ, 3 ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਬਰਾਮਦ ਹੋਏ। ਦੋਵਾਂ ਖ਼ਿਲਾਫ਼ ਥਾਣਾ ਖੂਈਆਂ ਸਰਵਰ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕਰਨ ਮਗਰੋਂ ਪੁੱਛਗਿੱਛ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਠਾ ਦੇ ਰਹਿਣ ਵਾਲੇ ਸਹਿਜਪ੍ਰੀਤ ਦਾ ਨਾਂਅ ਸਾਮਣੇ ਆਇਆ ਸੀ। ਇਸਨੂੰ ਗ੍ਰਿਫਤਾਰ ਕਰਨ ਮਗਰੋਂ ਅੱਤਵਾਦੀ ਸਬੰਧਾਂ ਦਾ ਪਰਦਾਫਾਸ਼ ਹੋਇਆ। ਸਹਿਜਪ੍ਰੀਤ ਕੋਲੋਂ ਵੀ ਅਸਲਾ ਬਰਾਮਦ ਹੋਇਆ। ਸਹਿਜਪ੍ਰੀਤ ਦੀ ਪੁੱਛਗਿੱਛ ਮਗਰੋਂ ਅਮਰਜੀਤ ਸਿੰਘ ਨੂੰ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਸਹਿਜਪ੍ਰੀਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਜਿਸਦਾ ਮੁਖੀ ਹਰਵਿੰਦਰ ਸਿੰਘ ਉਰਫ ਰਿੰਦਾ ਪਾਕਿਸਤਾਨ ਵਿੱਚ ਬੈਠਾ ਹੈ। ਰਿੰਦਾ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਨਾਂਦੇੜ ਦਾ ਰਹਿਣ ਵਾਲਾ ਹੈ। ਪੁਲਿਸ ਨੇ ਸਹਿਜਪ੍ਰੀਤ ਤੋਂ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸਦੇ ਸਬੰਧ ਅਮਰੀਕਾ ‘ਚ ਬੈਠੇ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਇੰਗਲੈਂਡ ‘ਚ ਬੈਠੇ ਨਿਸ਼ਾਨ ਸਿੰਘ ਨਾਲ ਹਨ। ਰਿੰਦਾ, ਨਿਸ਼ਾਨ ਤੇ ਹੈਪੀ ਤਿੰਨੋਂ ਉਹਨਾਂ ਨੂੰ ਸਾਈਨਮੈਂਟ ਦਿੰਦੇ ਸੀ। ਸਰਹੱਦ ਪਾਰ ਤੋਂ ਡ੍ਰੋਨ ਰਾਹੀਂ ਹਥਿਆਰ ਆਉਂਦੇ ਸੀ ਅਤੇ ਦੱਸੀ ਥਾਂ ਤੋਂ ਸਹਿਜਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਚੁੱਕ ਲਿਆਉਂਦੇ ਸੀ। ਹਰਪ੍ਰੀਤ ਸਿੰਘ ਉਰਫ਼ ਹੈਪੀ ਮੂਲ ਰੂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਸਿਆਣਾ ਦਾ ਰਹਿਣ ਵਾਲਾ ਹੈ ਅਤੇ ਨਿਸ਼ਾਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੌੜੀਆ ਦਾ ਰਹਿਣ ਵਾਲਾ ਹੈ। ਦੋਵੇਂ ਕਾਫੀ ਸਮਾਂ ਪਹਿਲਾਂ ਵਿਦੇਸ਼ ਚਲੇ ਗਏ ਸੀ। ਸਹਿਜਪ੍ਰੀਤ ਨਿਸ਼ਾਨ ਦੇ ਨਾਲ ਪੜ੍ਹਦਾ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਰਿੰਦਾ ਅਤੇ ਉਸਦੇ ਸਾਥੀ ਹਰਪ੍ਰੀਤ ਤੇ ਨਿਸ਼ਾਨ ਸਿੰਘ ਦੇ ਨੈੱਟਵਰਕ ਰਾਹੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਵਿੱਚ ਹਥਿਆਰ ਪਹੁੰਚਾਉਂਦਾ ਹੈ। ਹਥਿਆਰਾਂ ਦੇ ਨਾਲ ਜਾਅਲੀ ਕਰੰਸੀ ਵੀ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੀ.ਕੇ.ਆਈ ਦੀ ਕੁਝ ਵੱਡੇ ਲੋਕਾਂ ਨੂੰ ਮਾਰ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ‘ਚ ਕੁੱਲ 10 ਲੋਕ ਸ਼ਾਮਲ ਸਨ, ਜਿਨ੍ਹਾਂ ‘ਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਬਾਕੀ 6 ਸਾਥੀਆਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ।