ਪਾਕਿਸਤਾਨ ਨਾਲ ਮਿਲ ਕੇ ਭਾਰਤ ਖਿਲਾਫ਼ ਸਾਜ਼ਿਸਾਂ ਰਚਣ ਨਾਲਾ ਅੱਤਵਾਦੀ ਮੱਟੂ ਗ੍ਰਿਫ਼ਤਾਰ, 10 ਲੱਖ ਰੁਪਏ ਦਾ ਸੀ ਇਨਾਮ 

ਦਿੱਲੀ ਪੁਲਿਸ ਨੂੰ 26 ਜਨਵਰੀ ਤੋਂ ਪਹਿਲਾਂ ਵੱਡੀ ਸਫਲਤਾ ਹਾਸਿਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਗਣਤੰਤਰ ਦਿਵਸ ਤੋਂ ਪਹਿਲਾਂ ਵੀ ਭਾਰਤ ਅੰਦਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। 

Share:

ਹਾਈਲਾਈਟਸ

  • ਮੋਸਟ ਵਾਂਟੇਡ
  • ਵੀਡੀਓ ਵਾਇਰਲ

ਦਿੱਲੀ 'ਚ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਦੇ ਨਜ਼ਰੀਏ ਤੋਂ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਹਿਜ਼ਬੁਲ ਮੁਜਾਹਿਦੀਨ ਦੇ ਖ਼ਤਰਨਾਕ ਅੱਤਵਾਦੀ ਜਾਵੇਦ ਅਹਿਮਦ ਮੱਟੂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੁਰੱਖਿਆ ਏਜੰਸੀਆਂ ਅੱਤਵਾਦੀ ਤੋਂ ਪੁੱਛਗਿੱਛ 'ਚ ਜੁਟੀਆਂ ਹੋਈਆਂ ਹਨ। ਮੱਟੂ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਉਹ ਮੋਸਟ ਵਾਂਟੇਡ ਸੀ। ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐਨਆਈਏ ਵੀ ਉਸਦੀ ਭਾਲ ਕਰ ਰਹੀ ਸੀ। ਦੱਸ ਦਈਏ ਕਿ ਅੱਤਵਾਦੀ ਮੱਟੂ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਕਈ ਵਾਰ ਪਾਕਿਸਤਾਨ ਜਾ ਚੁੱਕਾ ਹੈ। ਪਿਛਲੇ ਸਾਲ ਸੁਤੰਤਰਤਾ ਦਿਵਸ (15 ਅਗਸਤ) ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਮੱਟੂ ਦੇ ਭਰਾ ਨੂੰ ਸੋਪੋਰ ਵਿਖੇ ਆਪਣੇ ਘਰ 'ਤੇ ਤਿਰੰਗਾ ਲਹਿਰਾਉਂਦੇ ਹੋਏ ਦੇਖਿਆ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।

ਟਾਪ-10 ਦੇ ਅਪਰਾਧੀਆਂ 'ਚ ਨਾਮ 

ਜਾਣਕਾਰੀ ਮੁਤਾਬਕ ਜਾਵੇਦ ਅਹਿਮਦ ਮੱਟੂ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਹੈ। ਦਿੱਲੀ ਪੁਲਿਸ ਨੇ ਮੱਟੂ ਕੋਲੋਂ ਇੱਕ ਪਿਸਤੌਲ, ਮੈਗਜ਼ੀਨ ਅਤੇ ਇੱਕ ਚੋਰੀ ਦੀ ਕਾਰ ਬਰਾਮਦ ਕੀਤੀ। ਮੱਟੂ 'ਤੇ ਜੰਮੂ-ਕਸ਼ਮੀਰ 'ਚ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਮੱਟੂ ਸੁਰੱਖਿਆ ਏਜੰਸੀਆਂ ਦੀ ਸੂਚੀ ਵਿੱਚ ਘਾਟੀ ਦੇ ਚੋਟੀ ਦੇ 10 ਅਪਰਾਧੀਆਂ ਵਿੱਚੋਂ ਇੱਕ ਸੀ।

2010 'ਚ ਆਇਆ ਸੰਪਰਕ 'ਚ  

ਹਿਜ਼ਬੁਲ ਦਾ ਅੱਤਵਾਦੀ ਮੱਟੂ A++ ਸ਼੍ਰੇਣੀ ਦਾ ਹੈ। ਪੁਲਿਸ ਦੇ ਨਾਲ-ਨਾਲ NIA ਦੀ ਟੀਮ ਵੀ ਅੱਤਵਾਦੀ ਮੱਟੂ ਦੀ ਭਾਲ 'ਚ ਲੱਗੀ ਹੋਈ ਸੀ। ਮੱਟੂ ਜੰਮੂ-ਕਸ਼ਮੀਰ ਵਿੱਚ ਹੋਏ ਪੰਜ ਗ੍ਰਨੇਡ ਹਮਲਿਆਂ ਵਿੱਚ ਸ਼ਾਮਲ ਸੀ।  ਸੁਰੱਖਿਆ ਏਜੰਸੀਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਵੇਦ ਮੱਟੂ 2010 ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਪੀਓਕੇ 'ਚ ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ ਹੋਇਆ ਸੀ।

ਇਹ ਵੀ ਪੜ੍ਹੋ