ਕੁੜੀਆਂ ਦੇ ਹੋਸਟਲ 'ਚ ਲੱਗੀ ਭਿਆਨਕ ਅੱਗ, ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਬਚਾਈ ਜਾਨ

ਇਸਦਾ ਵੀਡੀਓ ਅੱਜ ਸਾਹਮਣੇ ਆਇਆ ਹੈ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Courtesy: ਘਟਨਾ ਸਮੇਂ ਹੋਸਟਲ ਚ 160 ਵਿਦਿਆਰਥਣਾਂ ਸਨ

Share:

ਗ੍ਰੇਟਰ ਨੋਇਡਾ ਦੇ ਪੰਜ ਮੰਜ਼ਿਲਾ ਗਰਲਜ਼ ਹੋਸਟਲ ’ਚ ਅੱਗ ਲੱਗਣ ਕਾਰਨ ਭਾਜੜ ਮਚ ਗਈ। ਧੂੰਏਂ ਨਾਲ ਕਮਰਾ ਭਰਦਾ ਦੇਖ ਕੇ ਵਿਦਿਆਰਥਣਾਂ ਨੇੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਇਸ ਦੌਰਾਨ ਕਈ ਵਿਦਿਆਰਥਣਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ। ਕੁੜੀਆਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੌਰਾਨ 5 ਮੰਜ਼ਿਲਾ ਹੋਸਟਲ ’ਚ 160 ਵਿਦਿਆਰਥਣਾਂ ਫਸ ਗਈਆਂ ਸਨ। ਇਹ ਘਟਨਾ ਵੀਰਵਾਰ ਸ਼ਾਮ ਨੂੰ ਨੌਲੇਜ ਪਾਰਕ ਸਥਿਤ ਅੰਨਪੂਰਨਾ ਗਰਲਜ਼ ਹੋਸਟਲ ਵਿੱਚ ਵਾਪਰੀ। ਇਸਦਾ ਵੀਡੀਓ ਅੱਜ ਸਾਹਮਣੇ ਆਇਆ ਹੈ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

160 ਵਿਦਿਆਰਥਣਾਂ ਦੀ ਜਾਨ ਬਚੀ 

ਐਫ਼ਐਸਓ ਵਿਨੋਦ ਕੁਮਾਰ ਪਾਂਡੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਕਿ ਅੱਗ ਏਸੀ ਕੰਪ੍ਰੈਸਰ ਫਟਣ ਕਾਰਨ ਲੱਗੀ ਸੀ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੋਸਟਲ ਦੀ ਦੂਜੀ ਮੰਜ਼ਿਲ ’ਤੇ ਫਸੀਆਂ ਵਿਦਿਆਰਥਣਾਂ ਨੂੰ ਪੌੜੀਆਂ ਰਾਹੀਂ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਸਾਰੀਆਂ 160 ਵਿਦਿਆਰਥਣਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਵਿਦਿਆਰਥਣਾਂ ਨੇ ਡਰ ਦੇ ਮਾਰੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣਾਂ ਨੇ ਦੱਸਿਆ ਕਿ ਕਿਉਂਕਿ ਸ਼ਾਮ ਦਾ ਸਮਾਂ ਸੀ, ਇਸ ਲਈ ਜ਼ਿਆਦਾਤਰ ਵਿਦਿਆਰਥਣਾਂ ਹੋਸਟਲ ਵਿੱਚ ਸਨ। ਅਚਾਨਕ ਕਮਰਾ ਧੂੰਏਂ ਨਾਲ ਭਰ ਗਿਆ। ਜਦੋਂ ਅਸੀਂ ਬਾਹਰ ਆਏ ਤਾਂ ਸਾਨੂੰ ਪਤਾ ਲੱਗਾ ਕਿ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ ਹੋਈ ਸੀ। ਜਿਸ ਕਮਰੇ ਵਿੱਚ ਅੱਗ ਲੱਗੀ, ਉਸ ਵਿੱਚ ਦੋ ਵਿਦਿਆਰਥਣਾਂ ਸਨ। ਦੋਵੇਂ ਡਰ ਗਈਆਂ ਅਤੇ ਬਾਲਕੋਨੀ ਤੋਂ ਹੇਠਾਂ ਛਾਲ ਮਾਰ ਦਿੱਤੀ। ਇੱਕ ਵਿਦਿਆਰਥਣ ਜ਼ਖ਼ਮੀ ਹੋ ਗਈ। ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਹੋਸਟਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਹੁਣ ਜਾਂਚ ਕਰ ਰਿਹਾ ਹੈ ਕਿ ਹੋਸਟਲ ਵਿੱਚ ਅੱਗ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਸਨ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਹੋਸਟਲ ਵਿੱਚ ਜ਼ਰੂਰੀ ਅੱਗ ਸੁਰੱਖਿਆ ਉਪਕਰਨ ਅਤੇ ਐਨਓਸੀ ਸਨ ਜਾਂ ਨਹੀਂ।

ਇਹ ਵੀ ਪੜ੍ਹੋ

Tags :