Tempo Traveler ਨੂੰ ਲੱਗੀ ਅੱਗ, ਨਿੱਜੀ ਕੰਪਨੀ ਦੇ 4 ਕਰਮਚਾਰੀਆਂ ਜਿੰਦਾ ਸੜੇ, ਇਲਾਕੇ ਵਿੱਚ ਮੱਚਿਆ ਹੜਕੰਪ

ਅੱਗ ਲੱਗੀ ਵੇਖ ਡਰਾਈਵਰ ਨੇ ਗੱਡੀ ਹੌਲੀ ਕਰ ਲਈ। ਇਸ ਦੌਰਾਨ ਕੁਝ ਕਰਮਚਾਰੀ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਉਨ੍ਹਾਂ ਦੇ ਚਾਰ ਸਾਥੀ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢਣ ਦਾ ਕੰਮ ਜਾਰੀ ਹੈ ।

Share:

Tempo Traveler catches fire in Pune : ਪੁਣੇ ਦੇ ਪਿੰਪਰੀ ਚਿੰਚਵਾੜ ਇਲਾਕੇ ਵਿੱਚ ਇੱਕ ਟੈਂਪੋ ਟਰੈਵਲਰ ਨੂੰ ਬੁੱਧਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਪੁਣੇ ਨੇੜੇ ਇੱਕ ਨਿੱਜੀ ਕੰਪਨੀ ਦੇ ਇੱਕ ਵਾਹਨ ਨੂੰ ਅੱਗ ਲੱਗ ਗਈ, ਜਿਸ ਵਿੱਚ ਕਈ ਕਰਮਚਾਰੀਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਇਲਾਕੇ ਦੇ ਹਿੰਜੇਵਾੜੀ ਵਿੱਚ ਵਾਪਰੀ।

ਦਫ਼ਤਰ ਜਾ ਰਹੇ ਸਨ ਕਰਮਚਾਰੀ

ਕੁਝ ਕਰਮਚਾਰੀ ਇੱਕ ਟੈਂਪੋ ਟਰੈਵਲਰ ਕੰਪਨੀ ਵਿੱਚ ਆਪਣੇ ਦਫ਼ਤਰ ਜਾ ਰਹੇ ਸਨ। ਹਿੰਜੇਵਾੜੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਜਦੋਂ ਗੱਡੀ ਡਸਾਲਟ ਸਿਸਟਮ ਪਹੁੰਚੀ ਤਾਂ ਅਚਾਨਕ ਉਸ ਵਿੱਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ, ਕੁਝ ਕਰਮਚਾਰੀ ਗੱਡੀ ਵਿੱਚੋਂ ਬਾਹਰ ਆ ਗਏ, ਪਰ ਚਾਰ ਲੋਕ ਗੱਡੀ ਦੇ ਅੰਦਰ ਫਸ ਗਏ। ਉਹ ਗੱਡੀ ਵਿੱਚੋਂ ਬਾਹਰ ਨਹੀਂ ਨਿਕਲ ਸਕੇ।

ਪੁਲਿਸ ਟੀਮ ਮੌਕੇ 'ਤੇ ਪਹੁੰਚੀ

ਹਿੰਜੇਵਾੜੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਸ਼ਾਲ ਗਾਇਕਵਾੜ ਨੇ ਦੱਸਿਆ ਕੀ ਘਟਨਾ ਦੀ ਸੁਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਕਰਮਚਾਰੀਆਂ ਦੀ ਗੱਡੀ ਡਸਾਲਟ ਸਿਸਟਮਜ਼ ਦੇ ਨੇੜੇ ਪਹੁੰਚੀ ਤਾਂ ਅਚਾਨਕ ਇਸ ਵਿੱਚ ਅੱਗ ਲੱਗ ਗਈ। ਇਹ ਵੇਖਦੇ ਹੀ ਡਰਾਈਵਰ ਨੇ ਗੱਡੀ ਹੌਲੀ ਕਰ ਲਈ। ਇਸ ਦੌਰਾਨ ਕੁਝ ਕਰਮਚਾਰੀ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਉਨ੍ਹਾਂ ਦੇ ਚਾਰ ਸਾਥੀ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢਣ ਦਾ ਕੰਮ ਜਾਰੀ ਹੈ ।

ਇਹ ਵੀ ਪੜ੍ਹੋ

Tags :