ਤੇਲੰਗਾਨਾ ਸੁਰੰਗ ਹਾਦਸਾ - 16 ਦਿਨਾਂ ਮਗਰੋਂ 1 ਮਜ਼ਦੂਰ ਦੀ ਲਾਸ਼ ਮਿਲੀ, ਬਾਕੀਆਂ ਦਾ ਕੋਈ ਸੁਰਾਗ ਨਹੀਂ

ਦੱਸਿਆ ਜਾ ਰਿਹਾ ਹੈ ਕਿ ਸੁਰੰਗ ਅੰਦਰ ਫਸੇ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੁਰੰਗ 22 ਫਰਵਰੀ ਨੂੰ ਢਹਿ ਗਈ ਸੀ, ਜਿਸ ਦੇ ਅੰਦਰ ਅੱਠ ਮਜ਼ਦੂਰ ਫਸ ਗਏ ਸਨ। 

Courtesy: ਤੇਲੰਗਾਨਾ ਸੁਰੰਗ ਹਾਦਸੇ 'ਚ ਬਚਾਅ ਕਾਰਜ ਜਾਰੀ ਹਨ

Share:

ਤੇਲੰਗਾਨਾ ਦੇ ਨਾਗਰਕੁਨੂਲ 'ਚ ਸ਼੍ਰੀਸੈਲਮ ਲੇਫਟ ਬੈਂਕ ਨਹਿਰ (SLBC) ਸੁਰੰਗ ਦੇ ਅੰਦਰ ਪਿਛਲੇ 16 ਦਿਨਾਂ ਤੋਂ 8 ਮਜ਼ਦੂਰ ਫਸੇ ਹੋਏ ਸਨ। ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰੰਗ ਅੰਦਰ ਫਸੇ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੁਰੰਗ 22 ਫਰਵਰੀ ਨੂੰ ਢਹਿ ਗਈ ਸੀ, ਜਿਸ ਦੇ ਅੰਦਰ ਅੱਠ ਮਜ਼ਦੂਰ ਫਸ ਗਏ ਸਨ। 

ਮਸ਼ੀਨ 'ਚ ਫਸਿਆ ਮਿਲਿਆ 

ਮੀਡੀਆ ਰਿਪੋਰਟਾਂ ਅਨੁਸਾਰ, ਬਚਾਅ ਅਧਿਕਾਰੀਆਂ ਨੇ ਕਿਹਾ ਹੈ ਕਿ ਸੁਰੰਗ ਦੇ ਅੰਦਰੋਂ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਸੁਰੰਗ ਦੇ ਢਹਿ-ਢੇਰੀ ਹੋਏ ਹਿੱਸੇ ਦੇ ਅੰਦਰ ਇੱਕ ਮਸ਼ੀਨ ਵਿੱਚ ਫਸਿਆ ਹੋਇਆ ਮਿਲਿਆ। ਸਿਰਫ਼ ਉਸਦਾ ਹੱਥ ਹੀ ਦਿਖਾਈ ਦੇ ਰਿਹਾ ਸੀ। ਇਸਤੋਂ ਬਾਅਦ ਮਸ਼ੀਨ ਨੂੰ ਕੱਟ ਕੇ ਲਾਸ਼ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ