ਬਾਰਾਮੂਲਾ 'ਚ ਟਾਰਗੇਟ ਕਿਲਿੰਗ, ਅੱਤਵਾਦੀਆਂ ਨੇ ਰਿਟਾਇਰ ਪੁਲਿਸ ਅਧਿਕਾਰੀ ਨੂੰ ਮਾਰੀ ਗੋਲੀ

ਅੱਤਵਾਦੀਆਂ ਨੇ ਬਾਰਾਮੂਲਾ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਕਸ਼ਮੀਰ ਘਾਟੀ ਦੇ ਬਾਰਾਮੂਲੇ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਰਿਟਾਇਰ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਉਨ੍ਹਾਂ ਦੀ ਮੌਤ ਹੋ ਗਈ।

Share:

ਹਾਈਲਾਈਟਸ

  • ਜਾਣਕਾਰੀ ਮੁਤਾਬਕ ਸੇਵਾਮੁਕਤ ਪੁਲਿਸ ਅਧਿਕਾਰੀ ਮਸਜਿਦ 'ਚ ਗਏ ਸਨ, ਜਦੋਂ ਉਨ੍ਹਾਂ 'ਤੇ ਹਮਲਾ ਹੋਇਆ

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀਆਂ ਨੇ ਇੱਕ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਜ਼ਿਲੇ 'ਚ ਅੱਤਵਾਦੀਆਂ ਨੇ ਇਕ ਰਿਟਾਇਰ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ 'ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੇਵਾਮੁਕਤ ਪੁਲਿਸ ਅਧਿਕਾਰੀ ਮਸਜਿਦ 'ਚ ਗਏ ਸਨ, ਜਦੋਂ ਉਨ੍ਹਾਂ 'ਤੇ ਹਮਲਾ ਹੋਇਆ।

 

ਅਖਨੂਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਪਾਕਿਸਤਾਨੀ ਫੌਜ ਨੇ ਜੰਮੂ ਦੀ ਸਰਹੱਦ ਨਾਲ ਲੱਗਦੇ ਅਖਨੂਰ ਸੈਕਟਰ ਦੇ ਖੌਦ ਖੇਤਰ ਵਿੱਚ ਪਾਕਿਸਤਾਨ ਦੀ ਨਡਾਲਾ ਪੋਸਟ ਦੇ ਨੇੜੇ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਸ ਨੂੰ ਭਾਰਤੀ ਫੌਜ ਦੇ ਤਿਆਰ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਫੌਜ ਮੁਤਾਬਕ ਇਸ ਦੌਰਾਨ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦੇ ਸਾਥੀ ਵੀ ਭੱਜਦੇ ਹੋਏ ਲਾਸ਼ਾਂ ਨੂੰ ਘਸੀਟ ਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ  ਰਾਤ ਨੂੰ ਫੌਜ ਨੇ ਆਪਣੇ ਨਿਗਰਾਨੀ ਉਪਕਰਣਾਂ ਰਾਹੀਂ ਚਾਰ ਘੁਸਪੈਠੀਆਂ ਦੀ ਸ਼ੱਕੀ ਗਤੀਵਿਧੀ ਦੇਖੀ, ਜੋ ਭਾਰਤੀ ਖੇਤਰ ਵੱਲ ਵਧ ਰਹੇ ਸਨ। ਇਸ 'ਤੇ ਫੌਜ ਵੱਲੋਂ ਪਹਿਲਾਂ ਚਿਤਾਵਨੀ ਦਿੱਤੀ ਗਈ। ਜਦੋਂ ਘੁਸਪੈਠੀਏ ਨਾ ਰੁਕੇ ਤਾਂ ਭਾਰਤੀ ਸੁਰੱਖਿਆ ਬਲਾਂ ਨੇ ਗੋਲੀਆਂ ਚਲਾ ਦਿੱਤੀਆਂ। ਫੌਜੀ ਅਧਿਕਾਰੀਆਂ ਨੇ ਕਿਹਾ ਹੈ ਕਿ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਚਾਰ ਤੋਂ ਵੱਧ ਸੀ। ਇਨ੍ਹਾਂ 'ਚੋਂ ਦੋ ਭਾਰਤੀ ਫੌਜ ਨੇ ਮਾਰ ਦਿੱਤੇ ਅਤੇ ਬਾਕੀ ਭੱਜਣ 'ਚ ਕਾਮਯਾਬ ਹੋ ਗਏ ਸਨ। 

ਇਹ ਵੀ ਪੜ੍ਹੋ