ਮੁਅੱਤਲ ਕੀਤੇ ਗਏ ਸੰਸਦ ਮੈਂਬਰ ਅੱਜ ਜੰਤਰ-ਮੰਤਰ 'ਤੇ ਕਰਨਗੇ ਪ੍ਰਦਰਸ਼ਨ,ਸੰਸਦ ਭਵਨ ਤੋਂ ਵਿਜੇ ਚੌਕ ਤੱਕ ਕੱਢਣਗੇ ਜਲੂਸ

ਇਹ ਫੈਸਲਾ ਸੰਸਦ ਕੰਪਲੈਕਸ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ।

Share:

ਵਿਰੋਧੀ ਧਿਰ ਇੰਡੀਆ ਦੇ ਨੇਤਾ 140 ਤੋਂ ਵੱਧ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖਿਲਾਫ ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨਗੇ ਅਤੇ ਸੰਸਦ ਦਾ ਮੁਜ਼ਾਹਰਾ ਕਰਨਗੇ। ਇਹ ਫੈਸਲਾ ਸੰਸਦ ਕੰਪਲੈਕਸ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਵਿਰੋਧੀ ਧਿਰ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਜਲੂਸ ਵੀ ਕੱਢੇਗੀ।

 

ਐਸਐਸ ਆਹਲੂਵਾਲੀਆ ਦਾ ਜਵਾਬੀ ਹਮਲਾ

ਭਾਜਪਾ ਦੇ ਸੰਸਦ ਮੈਂਬਰ ਐਸਐਸ ਆਹਲੂਵਾਲੀਆ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ 1989 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਬਾਰੇ ਰਿਪੋਰਟ ਦੀ ਲਗਾਤਾਰ ਮੰਗ ਕਰਨ ਲਈ ਲੋਕ ਸਭਾ ਤੋਂ 63 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਹਵਾਲਾ ਦਿੱਤਾ। ਆਹਲੂਵਾਲੀਆ ਨੇ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ 'ਤੇ ਨਿਸ਼ਾਨਾ ਸਾਧਣ ਲਈ ਸੰਸਦ ਦੀ ਸੁਰੱਖਿਆ 'ਚ ਉਲੰਘਣ ਨੂੰ ਰਾਸ਼ਟਰੀ ਸੁਰੱਖਿਆ ਦਾ ਗੰਭੀਰ ਮੁੱਦਾ ਕਰਾਰ ਦਿੱਤਾ ਹੈ।

 

ਕਾਂਗਰਸ ਪ੍ਰਧਾਨ ਦਾ ਪੀਐਮ ਤੇ ਆਰੋਪ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖਰਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇਸ਼ ਵਿੱਚ ਇੱਕ ਪਾਰਟੀ ਦਾ ਰਾਜ ਲਿਆਉਣਾ ਚਾਹੁੰਦੇ ਹਨ। ਧਨਖੜ ਵੱਲੋਂ ਨਕਲ ਦੇ ਮੁੱਦੇ ਨੂੰ ਕਿਸਾਨਾਂ ਅਤੇ ਜਾਟ ਦਾ ਅਪਮਾਨ ਦੱਸਦਿਆਂ ਖਰਗੇ ਨੇ ਕਿਹਾ ਕਿ ਹਰ ਮੁੱਦੇ 'ਤੇ ਜਾਤ ਨੂੰ ਨਹੀਂ ਘਸੀਟਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ, ਉਨ੍ਹਾਂ ਨੂੰ ਹਰ ਵਾਰੀ ਰਾਜ ਸਭਾ ਵਿੱਚ ਬੋਲਣ ਦੀ ਇਜਾਜਤ ਨਾ ਮਿਲਣ ਤੇ ਇਹ ਕਹਿਣਾ ਚਾਹੀਦਾ ਹੈ ਕਿ ਉਹ ਦਲਿਤ ਹਨ ਇਸ ਲਈ ਅਜਿਹਾ ਹੋਇਆ। ਉਨ੍ਹਾਂ ਸਦਨ ਦੇ ਬਾਹਰ ਕਿਹਾ ਕਿ ਜਾਤੀ ਦਾ ਇਸਤੇਮਾਲ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਨਹੀਂ ਜਾਣਾ ਚਾਹੀਦਾ।

ਇਹ ਵੀ ਪੜ੍ਹੋ

Tags :