ਸੱਟ ਕਾਰਨ ਸੂਰਿਆਕੁਮਾਰ ਯਾਦਵ ਅਫਗਾਨਿਸਤਾਨ ਦੇ ਖਿਲਾਫ ਸੀਰੀਜ਼ ਤੋਂ ਹੋਏ ਬਾਹਰ

ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਸੂਰਿਆ ਹੁਣ ਫਰਵਰੀ ਵਿੱਚ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ। ਬੀਸੀਸੀਆਈ ਦੇ ਸੂਤਰ ਨੇ ਦੱਸਿਆ ਕਿ ਸੂਰਿਆ ਮੁੜ ਵਸੇਬੇ ਲਈ ਐਨਸੀਏ ਨੂੰ ਰਿਪੋਰਟ ਕਰ ਰਿਹਾ ਹੈ। 

Share:

ਗਿੱਟੇ ਦੀ ਸੱਟ ਕਾਰਨ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ 'ਚ ਨਹੀਂ ਖੇਡ ਸਕਣਗੇ। ਉਹਨਾਂ ਨੂੰ ਇਹ ਸੱਟ ਦੱਖਣੀ ਅਫਰੀਕਾ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਰੀਜ਼ 'ਚ ਲੱਗੀ ਸੀ। ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਸੂਰਿਆ ਹੁਣ ਫਰਵਰੀ ਵਿੱਚ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ। ਬੀਸੀਸੀਆਈ ਦੇ ਸੂਤਰ ਨੇ ਦੱਸਿਆ ਕਿ ਸੂਰਿਆ ਮੁੜ ਵਸੇਬੇ ਲਈ ਐਨਸੀਏ ਨੂੰ ਰਿਪੋਰਟ ਕਰ ਰਿਹਾ ਹੈ। ਉਹ ਆਈਪੀਐਲ ਤੋਂ ਪਹਿਲਾਂ ਆਪਣੀ ਫਿਟਨੈਸ ਪਰਖਣ ਲਈ ਫਰਵਰੀ ਵਿੱਚ ਰਣਜੀ ਟਰਾਫੀ ਵਿੱਚ ਮੁੰਬਈ ਲਈ ਖੇਡ ਸਕਦਾ ਹੈ। ਹਾਰਦਿਕ ਪੰਡਯਾ ਦੇ ਗਿੱਟੇ ਦੀ ਸੱਟ ਤੋਂ ਉਭਰਨ ਦੀ ਸੰਭਾਵਨਾ ਘੱਟ ਜਾਪਦੀ ਹੈ। ਅਜਿਹੇ 'ਚ ਹਾਰਦਿਕ ਅਤੇ ਸੂਰਿਆਕੁਮਾਰ ਦੀ ਗੈਰ-ਮੌਜੂਦਗੀ 'ਚ ਰਾਸ਼ਟਰੀ ਚੋਣਕਾਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਕਰਨ ਲਈ ਕਹਿ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਈਸ਼ਾਨ ਕਿਸ਼ਨ ਵੀ ਅਫਗਾਨਿਸਤਾਨ ਖਿਲਾਫ ਨਹੀਂ ਖੇਡਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਜਿਤੇਸ਼ ਸ਼ਰਮਾ ਨੂੰ ਮੌਕਾ ਮਿਲ ਸਕਦਾ ਹੈ।

ਸੂਰਿਆ ਨੂੰ ਫਿੱਟ ਹੋਣ ਲਈ ਲੱਗ ਸਕਦੇ ਨੇ 6 ਹਫ਼ਤੇ 

ਐਨਸੀਏ ਦੀ ਮੈਡੀਕਲ ਸਾਇੰਸ ਟੀਮ ਨੇ ਕਿਹਾ ਹੈ ਕਿ ਉਸ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗ ਸਕਦੇ ਹਨ। ਅਜਿਹੇ 'ਚ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਸੀਰੀਜ਼ ਲਈ ਉਸ ਦੇ ਫਿੱਟ ਹੋਣ ਦੀ ਸੰਭਾਵਨਾ ਘੱਟ ਹੈ। ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਤਿੰਨ ਹਫਤਿਆਂ 'ਚ ਸ਼ੁਰੂ ਹੋਣ ਜਾ ਰਹੀ ਹੈ। ਆਈਪੀਐਲ ਵਿੱਚ ਖੇਡਣ ਤੋਂ ਪਹਿਲਾਂ ਉਹ ਫਰਵਰੀ ਵਿੱਚ ਰਣਜੀ ਟਰਾਫੀ ਖੇਡ ਸਕਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੂਰਿਆ ਅਤੇ ਹਾਰਦਿਕ ਦੋਵਾਂ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਕਮਾਨ ਕਿਸ ਨੂੰ ਸੌਂਪੀ ਜਾਂਦੀ ਹੈ। ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਟੀਮ ਦੀ ਅਗਵਾਈ ਕਰਨ ਲਈ ਕਿਹਾ ਜਾ ਸਕਦਾ ਹੈ। ਜੇਕਰ ਉਹ ਨਹੀਂ ਮੰਨਦੇ ਤਾਂ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਲਈ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਜਾ ਸਕਦੀ ਹੈ।

ਇਹ ਵੀ ਪੜ੍ਹੋ