Supreme Cour ਨੇ AAP ਨੂੰ ਦਿੱਤਾ ਵੱਡਾ ਝਟਕਾ , ਜਾਣੋ ਕਿਉਂ 15 ਜੂਨ ਤੱਕ ਦਫਤਰ ਖਾਲੀ ਕਰਨ ਦਾ ਹੁਕਮ ਕੀਤਾ ਜਾਰੀ

Supreme Court Orders AAP: ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਕੰਪਲੈਕਸ 'ਚ ਸਥਿਤ 'ਆਪ' ਦਫ਼ਤਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ।

Share:

Supreme Court Orders AAP: ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਦਿੱਲੀ ਹਾਈ ਕੋਰਟ ਦੇ ਵਿਸਤਾਰ ਪ੍ਰਾਜੈਕਟ ਲਈ ਅਲਾਟ ਕੀਤੀ ਜ਼ਮੀਨ 'ਤੇ ਬਣੇ ਬੰਗਲੇ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਮੌਜੂਦਾ ਸਮੇਂ 'ਚ 'ਆਪ' ਪਾਰਟੀ ਦਾ ਮੁੱਖ ਦਫਤਰ ਉਸ ਜ਼ਮੀਨ 'ਤੇ ਸਥਿਤ ਹੈ।

ਸੁਪਰੀਮ ਕੋਰਟ ਨੇ ਹੁਕਮ 'ਚ ਕਿਹਾ ਹੈ ਕਿ ਪਾਰਟੀ ਨੂੰ 15 ਜੂਨ ਦੀ ਸਮਾਂ ਸੀਮਾ ਦਿੱਤੀ ਗਈ ਹੈ। ਪਾਰਟੀ ਨੂੰ ਵਿਕਲਪਕ ਜ਼ਮੀਨ ਲਈ ਕੇਂਦਰ ਦੇ ਭੂਮੀ ਅਤੇ ਵਿਕਾਸ ਦਫ਼ਤਰ ਨੂੰ ਅਰਜ਼ੀ ਦੇਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਫਰਵਰੀ 'ਚ ਅਦਾਲਤ ਨੇ ਪਾਇਆ ਸੀ ਕਿ 'ਆਪ' ਜ਼ਮੀਨ 'ਤੇ ਕਬਜ਼ਾ ਕਰ ਰਹੀ ਹੈ।

ਖਬਰ ਅਪਡੇਟ ਹੋ ਰਹੀ ਹੈ

ਇਹ ਵੀ ਪੜ੍ਹੋ