ਅਪਣੇ ਲੋਕਾਂ ਨੂੰ ਮਨੀਪੁਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਕਈ ਰਾਜ

ਮਹਾਰਾਸ਼ਟਰ , ਆਂਧਰਾ ਪ੍ਰਦੇਸ਼ , ਰਾਜਸਥਾਨ , ਯੂਪੀ , ਹਿਮਾਚਲ ਪ੍ਰਦੇਸ਼ , ਹਰਿਆਣਾ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਮਨੀਪੁਰ ਵਿੱਚ ਫਸੇ ਆਪਣੇ ਲੋਕਾਂ ਤੱਕ ਪਹੁੰਚਣ ਅਤੇ ਘਰ ਲਿਆਉਣ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ । ਮਨੀਪੁਰ ਵਿੱਚ 3 ਮਈ ਤੋਂ ਨਸਲੀ ਝੜਪਾਂ ਵਿੱਚ 50 ਤੋਂ ਵੱਧ ਜਾਨਾਂ ਗਈਆਂ ਹਨ । ਆਂਧਰਾ ਪ੍ਰਦੇਸ਼ ਨੇ ਵਿਸ਼ੇਸ਼ ਉਡਾਣਾਂ […]

Share:

ਮਹਾਰਾਸ਼ਟਰ , ਆਂਧਰਾ ਪ੍ਰਦੇਸ਼ , ਰਾਜਸਥਾਨ , ਯੂਪੀ , ਹਿਮਾਚਲ ਪ੍ਰਦੇਸ਼ , ਹਰਿਆਣਾ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਮਨੀਪੁਰ ਵਿੱਚ ਫਸੇ ਆਪਣੇ ਲੋਕਾਂ ਤੱਕ ਪਹੁੰਚਣ ਅਤੇ ਘਰ ਲਿਆਉਣ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ । ਮਨੀਪੁਰ ਵਿੱਚ 3 ਮਈ ਤੋਂ ਨਸਲੀ ਝੜਪਾਂ ਵਿੱਚ 50 ਤੋਂ ਵੱਧ ਜਾਨਾਂ ਗਈਆਂ ਹਨ । ਆਂਧਰਾ ਪ੍ਰਦੇਸ਼ ਨੇ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਹੈ, ਜਦੋਂ ਕਿ ਮਨੀਪੁਰ ਦੇ ਉੱਤਰ-ਪੂਰਬੀ ਗੁਆਂਢੀ ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਨੇ ਪਹਿਲਾਂ ਹੀ ਸੰਘਰਸ਼ ਪ੍ਰਭਾਵਿਤ ਰਾਜ ਵਿੱਚ ਫਸੇ ਆਪਣੇ ਨਿਵਾਸੀਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

ਰਾਜਸਥਾਨ ਸਰਕਾਰ  ਲਗਭਗ 125 ਰਾਜਸਥਾਨੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ , ਉਨਾਂ ਨੂੰ ਵਾਪਸ ਲਿਆਉਣ ਲਈ ਪ੍ਰਾਈਵੇਟ ਏਅਰਲਾਈਨ ਇੰਡੀਗੋ ਨਾਲ ਗੱਲ ਕਰ ਰਹੀ ਹੈ।  ਮਨੀਪੁਰ ਵਿੱਚ ਪੜ੍ਹ ਰਹੇ ਹੋਰ ਰਾਜਾਂ ਦੇ ਲਗਭਗ 240 ਵਿਦਿਆਰਥੀਆਂ ਨੂੰ ਐਤਵਾਰ ਤੱਕ ਬਾਹਰ ਕੱਢ ਲਿਆ ਗਿਆ ਸੀ, ਪਰ ਕਈ ਹੋਰ ਕੈਂਪਸ ਵਿੱਚ ਫਸੇ ਹੋਏ ਸਨ। ਇੰਫਾਲ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਅਗਲੇ ਕੁਝ ਦਿਨਾਂ ਲਈ ਪੂਰੀ ਤਰ੍ਹਾਂ ਬੁੱਕ ਹੋ ਗਈਆਂ ਸਨ ਅਤੇ ਇੰਫਾਲ-ਕੋਲਕਾਤਾ ਰੂਟ ਤੇ ਹਵਾਈ ਕਿਰਾਏ 22,000-30,000 ਰੁਪਏ ਤੱਕ ਵਧ ਗਏ ਸਨ। ਮਹਾਰਾਸ਼ਟਰ ਦੇ ਮਨੀਪੁਰ ਵਿੱਚ 22 ਵਿਦਿਆਰਥੀ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਅਸਮ ਲਿਜਾਣ ਅਤੇ ਫਿਰ ਉਨ੍ਹਾਂ ਨੂੰ ਘਰ ਲਿਆਉਣ ਦੀ ਯੋਜਨਾ ਬਣਾਈ ਗਈ ਹੈ। ਸੀਐਮ ਏਕਨਾਥ ਸ਼ਿੰਦੇ ਦੇ ਦਫ਼ਤਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ 14 ਵਿਦਿਆਰਥੀਆਂ ਨੂੰ ਇੰਫਾਲ ਵਿੱਚ ਸ਼ਿਵ ਸੈਨਾ ਦਫ਼ਤਰ ਵਿੱਚ ਰੱਖਿਆ  ਗਿਆ ਹੈ।ਸ਼ਿੰਦੇ ਨੇ ਕਿਹਾ ” ਮੈਂ ਉਨ੍ਹਾਂ ਵਿਚੋਂ ਦੋ, ਵਿਕਾਸ ਸ਼ਰਮਾ ਅਤੇ ਤੁਸ਼ਾਰ ਆਵਦ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰ ਰਹੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਡਰੋ ਨਾ ”। ਲਖਨਊ ਤੋਂ ਅਰਪਿਤ ਸੈਂਕੜੇ ਡਰੇ ਹੋਏ ਅਤੇ ਚਿੰਤਤ ਵਿਦਿਆਰਥੀਆਂ ਵਿੱਚੋਂ ਕਈ ਹਨ ਜੌ ਮਨੀਪੁਰ ਛੱਡਣ ਦੀ ਉਡੀਕ ਕਰ ਰਹੇ ਹਨ।ਐਨਆਈਟੀ ਇੰਫਾਲ ਵਿੱਚ ਆਪਣੇ ਹੋਸਟਲ ਤੋ ਇਕ ਵਿਦਆਰਥੀ ਨੇ ਦੱਸਿਆ ਕਿ  “ਸਾਨੂੰ ਸਹੀ ਭੋਜਨ ਅਤੇ ਪਾਣੀ ਨਹੀਂ ਮਿਲ ਰਿਹਾ,” । ਬੀਟੈੱਕ ਚੌਥੇ ਸਾਲ ਦੇ ਵਿਦਿਆਰਥੀ ਨੇ ਦੱਸਿਆ ਕਿ ਯੂਪੀ ਦੇ ਲਗਭਗ 200 ਵਿਦਿਆਰਥੀ ਕੈਂਪਸ ਵਿੱਚ ਸਨ। ਜਿਵੇਂ ਹੀ ਮਦਦ ਲਈ ਕਾਲਾਂ ਕੀਤਿਆਂ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਰਾਜ ਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਮਨੀਪੁਰ ਤੋਂ ਬਾਹਰ ਕੱਢਣ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਵਿਦਿਆਰਥੀ ਨੇ ਕਿਹਾ ” ਮੈਂ ਮਨੀਪੁਰ ਦੇ ਮੁੱਖ ਸਕੱਤਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਸਾਡੇ ਕੋਲ ਉਪਲਬਧ ਵਿਦਿਆਰਥੀਆਂ ਦੀ ਸੂਚੀ ਸਾਂਝੀ ਕੀਤੀ। ਉਨਾਂ ਨੇ ਸਾਨੂੰ ਮਦਦ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵਿਦਿਆਰਥੀ ਆਪਣੇ ਗ੍ਰਹਿ ਰਾਜ ਵਿੱਚ ਵਾਪਸ ਆਉਣਾ ਚਾਹੁੰਦਾ ਹੈ ਤਾਂ ਸਰਕਾਰ ਪੂਰਾ ਪ੍ਰਬੰਧ ਕਰੇਗੀ “।