ਜਲਦੀ ਹੀ ਲਕਸ਼ਦੀਪ ਅਤੇ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸਜੈੱਟ

ਏਅਰਲਾਈਨ ਨੂੰ ਹੋਰ ਵਿਕਸਿਤ ਕਰਨ ਲਈ 2,250 ਕਰੋੜ ਰੁਪਏ ਦੇ ਫੰਡ ਦਾ ਵੱਡਾ ਹਿੱਸਾ ਪ੍ਰਯੋਗ ਕਰਨਗੇ, ਸਪਾਈਸਜੈੱਟ ਦੇ ਕੋਲ 7 ਜਨਵਰੀ ਤੱਕ 39 ਜਹਾਜ਼ ਸਨ

Share:

ਸਪਾਈਸਜੈੱਟ ਜਲਦੀ ਹੀ ਲਕਸ਼ਦੀਪ ਅਤੇ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰੇਗੀ। ਇਸਦੀ ਜਾਣਕਾਰੀ ਮੁਖੀ ਅਜੈ ਸਿੰਘ ਨੇ ਦਿੱਤੀ। ਕੰਪਨੀ ਦੀ ਸਾਲਾਨਾ ਆਮ ਮੀਟਿੰਗ ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਏਅਰਲਾਈਨ ਨੂੰ ਹੋਰ ਵਿਕਸਿਤ ਕਰਨ ਲਈ 2,250 ਕਰੋੜ ਰੁਪਏ ਦੇ ਫੰਡ ਦਾ ਵੱਡਾ ਹਿੱਸਾ ਪ੍ਰਯੋਗ ਕਰਨਗੇ। ਫਲੀਟ ਟ੍ਰੈਕਿੰਗ ਵੈੱਬਸਾਈਟ ਪਲੇਨਸਪੋਟਰ 'ਤੇ ਉਪਲਬਧ ਅੰਕੜਿਆਂ ਦੇ ਅਨੁਸਾਰ, ਸਪਾਈਸਜੈੱਟ ਦੇ ਕੋਲ 7 ਜਨਵਰੀ ਤੱਕ 39 ਜਹਾਜ਼ ਸਨ।

 

ਭਾਰਤ ਅਤੇ ਮਾਲਦੀਵ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਆਇਆ ਬਿਆਨ

ਅਜੈ ਸਿੰਘ ਨੇ ਸ਼ੇਅਰਧਾਰਕਾਂ ਨੂੰ ਦੱਸਿਆ ਕਿ ਏਅਰਲਾਈਨ ਕੋਲ ਲਕਸ਼ਦੀਪ ਲਈ ਸਰਕਾਰ ਦੀ ਖੇਤਰੀ ਕਨੈਕਟੀਵਿਟੀ ਯੋਜਨਾ ਦੇ ਤਹਿਤ ਵਿਸ਼ੇਸ਼ ਅਧਿਕਾਰ ਹਨ ਅਤੇ ਜਲਦੀ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਆਪਣੀਆਂ ਹਵਾਈ ਸੇਵਾਵਾਂ ਸ਼ੁਰੂ ਕਰੇਗੀ। ਏਅਰ ਲਾਈਨ ਮੁਖੀ ਦਾ ਇਹ ਬਿਆਨ ਭਾਰਤ ਅਤੇ ਮਾਲਦੀਵ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਆਇਆ ਹੈ।

 

ਸਪਾਈਸਜੈੱਟ ਨੂੰ ਦੇਸ਼ ਵਿੱਚ ਇੱਕ ਮਜ਼ਬੂਤ ਅਤੇ ਵਧੇਰੇ ਲਚਕੀਲਾ ਏਅਰਲਾਈਨ ਬਣਾਇਆ ਜਾਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਤੋਂ ਬਾਅਦ ਉੱਥੋਂ ਦੇ ਕੁਝ ਮੰਤਰੀਆਂ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ, ਕੁਝ ਉਦਯੋਗਿਕ ਸੰਸਥਾਵਾਂ ਦੇ ਨਾਲ-ਨਾਲ ਯਾਤਰਾ ਬੁਕਿੰਗ ਪਲੇਟਫਾਰਮਾਂ ਵੱਲੋਂ ਮਾਲਦੀਵ ਦਾ ਬਾਈਕਾਟ ਕਰਨ ਦੀਆਂ ਕਾਲਾਂ ਆਈਆਂ ਹਨ। ਇਸ ਦੌਰਾਨ, ਸਿੰਘ ਨੇ ਸਾਲਾਨਾ ਆਮ ਮੀਟਿੰਗ ਵਿੱਚ ਕਿਹਾ ਕਿ ਨਵੀਨਤਮ ਫੰਡ ਨਿਵੇਸ਼ ਸਪਾਈਸਜੈੱਟ ਨੂੰ ਦੇਸ਼ ਵਿੱਚ ਇੱਕ ਮਜ਼ਬੂਤ ਅਤੇ ਵਧੇਰੇ ਲਚਕੀਲਾ ਏਅਰਲਾਈਨ ਬਣ ਜਾਵੇਗੀ। ਇਸ ਦੌਰਾਨ, ਕਾਰਲਾਈਲ ਏਵੀਏਸ਼ਨ ਪਾਰਟਨਰਜ਼ ਨੇ ਸਪਾਈਸਜੈੱਟ ਅਤੇ ਇਸਦੀ ਕਾਰਗੋ ਆਰਮ ਸਪਾਈਸ ਐਕਸਪ੍ਰੈਸ ਨੂੰ ਹਾਸਲ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਪਿਛਲੇ ਸਾਲ ਕਾਰਲਾਈਲ ਏਵੀਏਸ਼ਨ ਪਾਰਟਨਰਜ਼ ਨੇ ਸਪਾਈਸਜੈੱਟ 'ਚ 7.03 ਫੀਸਦੀ ਹਿੱਸੇਦਾਰੀ ਖਰੀਦੀ ਸੀ।

ਇਹ ਵੀ ਪੜ੍ਹੋ