ਸੋਨੀਆ ਨੇ ਡਲ ਝੀਲ ਦੇ ਫਲੋਟਿੰਗ ਗਾਰਡਨ ਦਾ ਕੀਤਾ ਦੌਰਾ 

ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਹਰ ਕਿਸੇ ਦੇ ਦਿਲ ਨੂੰ ਖੁੱਸ਼ ਕਰਨ ਲਈ ਕਾਫੀ ਹੈ। ਉੱਥੋਂ ਦੀ ਖੂਬਸੂਰਤੀ, ਸਾਦਗੀ ਤੇ ਸੋਹਣਾ ਕਲਚਰ ਲੋਕਾਂ ਨੂੰ ਕਸ਼ਮੀਰ ਵੱਲ ਆਕਰਸ਼ਿਤ ਕਰਦਾ ਹੈ। ਪਰ ਜਦੋਂ ਆਮ ਲੋਕਾਂ ਤੋਂ ਥੋੜਾ ਉੱਤੇ ਉੱਠਦੇ ਹੋਏ ਵੀਆਈਪੀ ਕਸ਼ਮੀਰ ਦੀਆਂ ਵਾਦੀਆਂ ਦਾ ਰੁੱਖ ਕਰਦੇ ਹੋਣ ਤਾਂ ਜਾਹਿਰ ਹੈ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣੇਗਾ। ਅੱਜ […]

Share:

ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਹਰ ਕਿਸੇ ਦੇ ਦਿਲ ਨੂੰ ਖੁੱਸ਼ ਕਰਨ ਲਈ ਕਾਫੀ ਹੈ। ਉੱਥੋਂ ਦੀ ਖੂਬਸੂਰਤੀ, ਸਾਦਗੀ ਤੇ ਸੋਹਣਾ ਕਲਚਰ ਲੋਕਾਂ ਨੂੰ ਕਸ਼ਮੀਰ ਵੱਲ ਆਕਰਸ਼ਿਤ ਕਰਦਾ ਹੈ। ਪਰ ਜਦੋਂ ਆਮ ਲੋਕਾਂ ਤੋਂ ਥੋੜਾ ਉੱਤੇ ਉੱਠਦੇ ਹੋਏ ਵੀਆਈਪੀ ਕਸ਼ਮੀਰ ਦੀਆਂ ਵਾਦੀਆਂ ਦਾ ਰੁੱਖ ਕਰਦੇ ਹੋਣ ਤਾਂ ਜਾਹਿਰ ਹੈ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣੇਗਾ। ਅੱਜ ਕੱਲ ਇਸੀ ਕਸ਼ਮੀਰ ਦੀ ਚਰਚਾ ਸੋਨੀਆ ਗਾਂਧੀ ਕਰਕੇ ਹੋ ਰਹੀ ਹੈ। ਜੋ ਕਸ਼ਮੀਰ ਦੇ ਫਲੌਟਿੰਗ ਗਾਰਡਨ ਵਿੱਚ ਘੁੰਮਦੀ ਦੇਖੀ ਗਈ। ਸੋਨੀਆਂ ਗਾਂਧੀ ਨੇ ਕਸ਼ਮੀਰ ਦੀਆਂ ਹੋਰ ਥਾਂਵਾਂ ਦਾ ਵੀ ਦੌਰਾ ਕੀਤਾ। ਨਾਲ ਹੀ ਡਲ ਝੀਲ ਤੇ ਸੋਹਣਾ ਸਮਾਂ ਬਿਤਾਇਆ। ਜੋ ਉਹਨਾਂ ਦੇ ਕਸ਼ਮੀਰ ਵਿੱਚ ਬਿਤਾਏ ਪਲਾਂ ਨੂੂੰ ਯਾਦਗਾਰ ਬਣਾਉਣਗੇ। ਦੱਸ ਦਈਏ ਕਿ ਰਾਹੁਲ ਗਾਂਧੀ ਪਿਛਲੇ ਅੱਠ ਦਿਨਾਂ ਤੋਂ ਲੱਦਾਖ ਦੀ ਯਾਤਰਾ ਤੇ ਸਨ। ਉਹ ਇਹ ਯਾਤਰਾ ਪੂਰੀ ਕਰਨ ਤੋਂ ਬਾਅਦ ਸ਼ਨੀਵਾਰ ਕਸ਼ਮੀਰ ਪੁੱਜੇ। 

ਕਸ਼ਮੀਰ ਯਾਤਰਾ ਦੌਰਾਨ ਓਹ ਫਲੋਟਿੰਗ ਗਾਰਡਨ ਘੁੰਮਣ ਗਏ ਸਨ । ਇਸ ਦੌਰਾਨ ਉਹਨਾਂ ਨਾਲ ਸੋਨੀਆ ਗਾਂਧੀ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਕਸ਼ਮੀਰ ਦੇ ਨਿੱਜੀ ਦੌਰੇ ਦੌਰਾਨ ਐਤਵਾਰ ਨੂੰ ਇੱਥੇ ਡਲ ਝੀਲ ਦੇ ਮਸ਼ਹੂਰ ਫਲੋਟਿੰਗ ਬਾਗਾਂ ਦਾ ਦੌਰਾ ਕੀਤਾ।।ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਨੇਤਾ ਨੇ ਦਿਨ ਦੀ ਛੁੱਟੀ ਤੋਂ ਤੁਰੰਤ ਬਾਅਦ ਫਲੋਟਿੰਗ ਬਾਗਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹ ਡਲ ਝੀਲ ਪੁੱਜੇ। ਜਿੱਥੇ ਸ਼ਿਕਾਰੇ ਤੇ ਬੈਠ ਕੇ ਉਹਨਾਂ ਨੇ ਕਸ਼ਮੀਰ ਦੀ ਸੋਹਣੀ ਵਾਦੀਆਂ, ਬਰਫੀਲੀ ਹਵਾਵਾਂ ਦਾ ਆਨੰਦ ਲਿਆ। ਡਲ ਝੀਲ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਬਾਰੀਕੀ ਨਾਲ ਸਮਝਿਆ। ਇਸ ਦੌਰਾਨ ਰਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਆਪਣੀ ਅੱਠ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਕਸ਼ਮੀਰ ਵਿੱਚ ਹਨ, ਉਹ ਵੀ ਸ਼ਨੀਵਾਰ ਨੂੰ ਫਲੋਟਿੰਗ ਗਾਰਡਨ ਪੁੱਜੇ। ਸੋਨੀਆ ਗਾਂਧੀ ਨੇ ਬਾਅਦ ਵਿੱਚ ਡਲ ਝੀਲ ਦੇ ਕੰਢੇ ਨਿਸ਼ਾਤ ਅਤੇ ਸ਼ਾਲੀਮਾਰ ਮੁਗਲ ਗਾਰਡਨ ਦਾ ਦੌਰਾ ਕੀਤਾ। 

ਕਸ਼ਮੀਰ ਆਪਣੀ ਅਮੀਰ ਵਿਰਾਸਤ ਤੇ ਸੋਹਣੀਆਂ ਵਾਦੀਆਂ ਲਈ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ। ਗਰਮੀਆਂ ਦੇ ਸੀਜਨ ਵਿੱਚ ਵੈਸੇ ਵੀ ਇਹ ਇਲਾਕਾ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟਾਂ ਦੀ ਪਹਿਲੀ ਪਸੰਦ ਰਹਿੰਦਾ ਹੈ। ਹਾਲਾਂਕਿ ਕੁਝ ਸਮੇਂ ਤੋ ਖਰਾਬ ਹਾਲਾਤਾਂ ਕਰਕੇ ਇੱਥੋਂ ਦੇ ਟੂਰਿਸਟ ਸੈਕਟਰ ਨੂੰ ਥੋੜੀ ਤੰਗੀ ਝੱਲਣੀ ਪਈ ਹੈ, ਪਰ ਸਮੇਂ ਦੇ ਨਾਲ ਹੌਲੀ ਹੌਲੀ ਮਾਹੌਲ ਵਾਪਿਸ ਸਾਧਾਰਣ ਹੁੰਦਾ ਜਾ ਰਿਹਾ ਹੈ। ਇਸ ਮਾਹੌਲ ਵਿੱਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਮੌਜੂਦਗੀ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ।