ਪਿਤਾ ਨੇ ਬੇਟੇ ਤੋਂ ਫ਼ੋਨ ਖੋਹਿਆ ਤੇ ਕਰ ਲਈ ਖ਼ੁਦਕੁਸ਼ੀ 

ਖੁਦਕੁਸ਼ੀ ਕਰਨ ਵਾਲਾ ਬੱਚਾ ਹਰ ਰੋਜ਼ ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਫੋਨ ਦੀ ਵਰਤੋਂ ਕਾਰਨ ਉਹ ਡਿਪ੍ਰੈਸ਼ਨ 'ਚ ਵੀ ਸੀ। ਉਸ ਦੀ ਆਪਣੇ ਪਿਤਾ ਨਾਲ ਫ਼ੋਨ 'ਤੇ ਲੜਾਈ ਵੀ ਹੋਈ ਸੀ।

Share:

ਪਿਤਾ ਵਲੋਂ ਪੁੱਤਰ ਨੂੰ ਫੋਨ ਦਾ ਇਸਤੇਮਾਲ ਕਰਨ ਤੋਂ ਰੋਕਣਾ ਭਾਰੀ ਪੈ ਗਿਆ। ਫੋਨ ਦੀ ਲਤ ਦੇ ਆਦੀ ਹੋ ਚੁੱਕੇ ਪੁੱਤਰ ਨੇ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਤੇ ਮੁੱਹਲੇ ਦੇ ਲੋਕ ਵੀ ਹੈਰਾਨ ਹਨ। ਇਹ ਘਟਨਾ ਮੁੰਬਈ ਦੇ ਮਾਲਵਾਨੀ ਦੀ ਦਸੀ ਜਾ ਰਹੀ ਹੈ। ਬੱਚਿਆਂ ਵਿੱਚ ਫ਼ੋਨ ਦੀ ਲਤ ਖ਼ਤਰਨਾਕ ਹੋ ਚੁੱਕੀ ਹੈ, ਇਸਦਾ ਅੰਦਾਜ਼ਾ ਤੁਸੀਂ ਇਸ ਘਟਨਾ ਤੋਂ ਲਗਾ ਸਕਦੇ ਹੋ। ਇਸ ਘਟਨਾ ਨੇ ਸਾਨੂੰ ਬੱਚਿਆਂ ਵਿੱਚ ਫੋਨ ਦੀ ਲਤ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਖੁਦਕੁਸ਼ੀ ਕਰਨ ਵਾਲਾ ਬੱਚਾ ਹਰ ਰੋਜ਼ ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਫੋਨ ਦੀ ਵਰਤੋਂ ਕਾਰਨ ਉਹ ਡਿਪ੍ਰੈਸ਼ਨ 'ਚ ਵੀ ਸੀ। ਉਸ ਦੀ ਆਪਣੇ ਪਿਤਾ ਨਾਲ ਫ਼ੋਨ 'ਤੇ ਲੜਾਈ ਵੀ ਹੋਈ ਸੀ। ਬੱਚੇ ਨੇ ਪਹਿਲਾਂ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਅਤੇ ਬਾਅਦ ਵਿੱਚ ਰਸੋਈ ਵਿੱਚ ਦੁਪੱਟੇ ਨਾਲ ਫਾਹਾ ਲੈ ਲਿਆ। ਉਸ ਨੂੰ ਆਖਰੀ ਸਮੇਂ ਹਸਪਤਾਲ ਵੀ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਬੱਚਿਆਂ ਨੂੰ ਮੋਬਾਈਲ ਦੀ ਲਤ ਤੋਂ ਰੱਖੋ ਦੂਰ

  • ਬੱਚਿਆਂ 'ਤੇ ਨਜ਼ਰ ਰੱਖੋ ਕਿ ਉਹ ਕਿੰਨੀ ਦੇਰ ਤੱਕ ਸਮਾਰਟਫ਼ੋਨ ਦੀ ਵਰਤੋਂ ਕਰ ਰਹੇ ਹਨ।
  • ਆਪਣੇ ਫ਼ੋਨ ਜਾਂ ਹੋਰ ਗੈਜੇਟ ਦੀ ਵਰਤੋਂ ਕਰਨ ਲਈ ਸਮਾਂ ਸੈੱਟ ਕਰੋ।
  • ਜਿੰਨਾ ਹੋ ਸਕੇ ਉਨ੍ਹਾਂ ਨਾਲ ਖੇਡਣ ਅਤੇ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ।
  • ਬੱਚਿਆਂ ਨੂੰ ਬਾਹਰੀ ਗਤੀਵਿਧੀਆਂ ਲਈ ਪ੍ਰੇਰਿਤ ਕਰੋ।
  • ਜੇਕਰ ਬੱਚਿਆਂ ਨੂੰ ਨੀਂਦ ਨਹੀਂ ਆ ਰਹੀ ਹੈ, ਜਾਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ, ਜਾਂ ਉਨ੍ਹਾਂ ਦੀਆਂ ਅੱਖਾਂ ਦੀ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।

ਇਹ ਵੀ ਪੜ੍ਹੋ